ਸਿੱਧੂ ਨੂੰ ਕਾਂਗਰਸ ਅੰਦਰ 'ਖ਼ਤਮ' ਕਰਨ ਦੀਆਂ ਚਾਲਾਂ, 'ਆਪ' 'ਚ ਆ ਜਾਣ : ਅਰੋੜਾ
Published : Dec 7, 2018, 12:18 pm IST
Updated : Dec 7, 2018, 12:18 pm IST
SHARE ARTICLE
Tactics to 'destroy' Sidhu in Congress, Come to AAP : Arora
Tactics to 'destroy' Sidhu in Congress, Come to AAP : Arora

ਸੂਬੇ ਦੇ ਭਖਦਿਆਂ ਮਸਲਿਆਂ ਸਬੰਧੀ ਆਮ ਆਦਮੀ ਪਾਰਟੀ ਮਾਲਵਾ ਜ਼ੋਨ 1 ਨੇ ਸ਼ਹਿਰ 'ਚ ਰੋਸ ਮਾਰਚ ਕਢਿਆ...........

ਬਠਿੰਡਾ  : ਸੂਬੇ ਦੇ ਭਖਦਿਆਂ ਮਸਲਿਆਂ ਸਬੰਧੀ ਆਮ ਆਦਮੀ ਪਾਰਟੀ ਮਾਲਵਾ ਜ਼ੋਨ 1 ਨੇ ਸ਼ਹਿਰ 'ਚ ਰੋਸ ਮਾਰਚ ਕਢਿਆ। ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਪੰਜਾਬ ਦੇ ਗੰਭੀਰ ਮੁੱਦਿਆਂ ਨੂੰ ਹੱਲ ਕਰਨ ਲਈ ਕਿਹਾ ਗਿਆ। ਇਸ ਤੋਂ ਪਹਿਲਾਂ ਆਪ ਦੇ ਆਗੂਆਂ ਪ੍ਰਿੰਸੀਪਲ ਬੁੱਧ ਰਾਮ, ਐਮ.ਪੀ ਸਾਧੂ ਸਿੰਘ, ਅਮਨ ਅਰੋੜਾ ਆਦਿ ਨੇ ਸ਼ਹਿਰ 'ਚ ਮਾਲਵਾ ਖੇਤਰ ਦੇ ਵਲੰਟੀਅਰਾਂ ਨਾਲ ਆਗਾਮੀ ਲੋਕ ਸਭਾ ਚੋਣਾਂ ਸਬੰਧੀ ਮੀਟਿੰਗ ਵੀ ਕੀਤੀ। 

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਪ ਆਗੂਆਂ ਨੇ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕਰਤਾਰ ਲਾਂਘੇ ਦਾ ਸਿਹਰਾ ਦਿੰਦਿਆਂ ਕਾਂਗਰਸ ਅੰਦਰ ਉਨ੍ਹਾਂ ਨੂੰ ਸਿਆਸੀ ਤੌਰ 'ਤੇ ਖ਼ਤਮ ਕਰਨ ਦੀਆਂ ਕਥਿਤ ਚਾਲਾਂ ਦਾ ਵਿਰੋਧ ਕੀਤਾ ਅਤੇ 'ਆਪ' ਵਿਚ ਆਉਣ ਦਾ ਸੱਦਾ ਦਿਤਾ। ਵਿਧਾਇਕ ਅਮਨ ਅਰੋੜਾ ਨੇ ਕਿਹਾ, 'ਨਵਜੋਤ ਸਿੱਧੂ ਨੇ ਪਿਛਲੇ ਪੌਣੇ ਦੋ ਸਾਲਾਂ 'ਚ ਨਾਜਾਇਜ਼ ਮਾਈਨਿੰਗ, ਸ਼ਰਾਬ, ਰੇਤਾ-ਬਜਰੀ, ਟ੍ਰਾਂਸਪੋਰਟ ਆਦਿ ਮੁੱਦਿਆਂ ਨੂੰ ਚੁੱਕ ਕੇ ਦਰਸਾ ਦਿਤਾ ਹੈ ਕਿ ਉਹ ਪੰਜਾਬ ਦੇ ਭਖਦਿਆਂ ਮੁੱਦਿਆਂ ਪ੍ਰਤੀ ਸੁਹਿਰਦ ਹਨ।' 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement