ਪੰਜਾਬ ਪੁਲਿਸ ਦੇ ਮੁਲਾਜ਼ਮ 'ਤੇ ਲੱਗੇ ਸਿੱਖ ਦੀ ਦਾੜ੍ਹੀ ਪੱਟਣ ਦੇ ਇਲਜ਼ਾਮ
Published : Nov 7, 2021, 2:01 pm IST
Updated : Nov 7, 2021, 2:02 pm IST
SHARE ARTICLE
File Photo
File Photo

ਗੱਡੀ ਪਾਸੇ ਕਰਨ ਨੂੰ ਲੈ ਕੇ ਹੋਈ ਤੂੰ-ਤੂੰ, ਮੈਂ-ਮੈਂ

 

ਮੁਕਤਸਰ ਸਾਹਿਬ (ਸੋਨੂੰ ਖੇੜਾ) - ਅਕਸਰ ਹੀ ਪੰਜਾਬ ਪੁਲਿਸ ਕਿਸੇ ਨਾ ਕਿਸੇ ਵਿਵਾਦ ਵਿਚ ਘਿਰੀ ਰਹਿੰਦੀ ਹੈ। ਉਸੇ ਤਰ੍ਹਾਂ ਸ੍ਰੀ ਮੁਕਤਸਰ ਸਾਹਿਬ ਦੇ ਹਲਕਾ ਮਲੋਟ ਵਿਚ ਅੱਜ ਇਕ ਪੁਲਿਸ ਕਰਮਚਾਰੀ 'ਤੇ ਇੱਕ ਸਿੱਖ ਵਿਅਕਤੀ ਦੀ ਦਾੜ੍ਹੀ ਅਤੇ ਕੇਸ ਪੁੱਟਣ ਦੇ ਦੋਸ਼ ਲੱਗੇ ਹਨ। ਉਕਤ ਵਿਅਕਤੀ ਦਾ ਕਹਿਣਾ ਸੀ ਕਿ ਉਹ ਦਰਬਾਰ ਸਾਹਿਬ ਜਾ ਰਹੇ ਸੀ ਤਾਂ ਪੁਲਿਸ ਕਰਮਚਾਰੀ ਵੱਲੋਂ ਸੜਕ ਦੇ ਵਿਚਕਾਰ ਗੱਡੀ ਖੜ੍ਹੀ ਕਰ ਕੇ ਸੜਕ ਨੂੰ ਜਾਮ ਕੀਤਾ ਜਾ ਰਿਹਾ ਸੀ। ਜਦੋਂ ਉਹਨਾਂ ਨੇ ਪੁਲਿਸ ਕਰਮਚਾਰੀ ਨੂੰ ਗੱਡੀ ਪਾਸੇ ਕਰਨ ਨੂੰ ਕਿਹਾ ਤਾਂ ਉਸ ਨੇ ਮੇਰੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਦਾੜ੍ਹੀ ਪੁੱਟ ਦਿੱਤੀ ਤਾਂ ਮੈਂ ਉਸ ਪੁਲਿਸ ਕਰਮਚਾਰੀ ਨੂੰ ਥੱਲੇ ਸੁੱਟ ਲਿਆ।

file photo

ਉਹਨਾਂ ਕਿਹਾ ਕਿ ਅਸੀਂ ਤਾਂ ਪੁਲਿਸ ਵਾਲਿਆਂ ਨਾਲ ਭਿੜ ਵੀ ਨਹੀਂ ਸੀ ਸਕਦੇ ਕਿਉਂਕਿ ਕਾਨੂੰਨ ਨੂੰ ਹੱਥ ਵਿਚ ਨਹੀਂ ਸੀ ਲੈ ਸਕਦੇ ਤੇ ਦੂਜਾ ਉਹ ਵਰਦੀ ਵਿਚ ਸੀ। ਜੋ ਆਸਪਾਸ ਲੋਕ ਖੜ੍ਹੇ ਸਨ ਉਨ੍ਹਾਂ ਨੇ ਸਾਨੂੰ ਛੁਡਾਇਆ। ਉਹਨਾਂ ਕਿਹਾ ਕਿ ਫਿਰ ਜਦੋਂ ਬਾਕੀ ਪੁਲਿਸ ਪ੍ਰਸਾਸ਼ਨ ਆਇਆ ਤਾਂ ਫਿਰ ਉਹ ਉਕਤ ਕਰਮਚਾਰੀ ਨੂੰ ਘਰ ਛੱਡ ਕੇ ਆਏ ਤੇ ਬਹਾਨੇ ਬਣਾਉਣ ਲੱਗ ਗਏ।

file photo

ਜਦੋਂ ਥਾਣਾ ਸਿਟੀ ਦੇ ਇੰਚਾਰਜ ਸੰਜੀਵ ਕੁਮਾਰ ਨਾਲ ਗੱਲਬਾਤ ਕੀਤੀ ਗਈ ਤਾਂ ਉਙਨਾਂ ਨੇ ਕਿਹਾ ਕਿ ਉਹਨਾਂ ਕੋਲ ਤਾਂ ਅਜੇ ਤੱਕ ਕਿਸੇ ਵੀ ਪੁਲਿਸ ਮੁਲਾਜ਼ਮ ਕੋਈ ਸ਼ਿਕਾਇਤ ਨਹੀਂ ਆਈ ਤੇ ਬਾਕੀ ਜੋ ਅੱਜ ਦਾ ਮਾਮਲਾ ਹੈ ਉਸ ਕਰਮਚਾਰੀ ਦਾ ਬਾਕੀ ਦਾ ਪਿਛਲੇ ਰਿਕਾਰਡ ਚੈੱਕ ਕੀਤਾ ਜਾਵੇਗਾ ਤੇ ਫਿਰ ਬਾਕੀ ਦੀ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement