ਪੰਜਾਬ 'ਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ, ਸਰਕਾਰ ਸੁਰੱਖਿਆ ਯਕੀਨੀ ਬਣਾਵੇ- ਰੇਲਵੇ ਵਿਭਾਗ
Published : Nov 7, 2020, 1:58 pm IST
Updated : Nov 7, 2020, 1:58 pm IST
SHARE ARTICLE
RAIL
RAIL

ਮਾਲ ਗੱਡੀਆਂ ਲਈ ਟਰੈਕ ਖੁੱਲ੍ਹੇ ਹਨ ਤੇ ਯਾਤਰੀ ਰੇਲਾਂ ਲਈ ਨਹੀਂ।

ਚੰਡੀਗੜ੍ਹ: ਕਿਸਾਨ ਜਥੇਬੰਦੀਆਂ ਨੇ ਕਈਆਂ ਥਾਂਵਾਂ ਤੋਂ ਰੇਲਵੇ ਟ੍ਰੈਕ ਤੋਂ ਧਰਨਾ ਕੁਝ ਸਮੇਂ ਲਈ ਚੁੱਕ ਲਿਆ ਗਿਆ ਪਰ ਇਸ ਦੇ ਨਾਲ ਹੀ ਕਿਸਾਨਾਂ ਨੇ ਧਰਨਾ ਰੇਲਵੇ ਸਟੇਸ਼ਨਾਂ ਦੇ ਨੇੜੇ ਹੀ ਲਾ ਲਿਆ। ਰੇਲਵੇ ਟਰੈਕ ਖਾਲੀ ਹੋਣ ਮਗਰੋਂ ਰੇਲਵੇ ਦੇ ਚੇਅਰਮੈਨ ਤੇ CEO ਵਿਨੋਦ ਕੁਮਾਰ ਯਾਦਵ ਨੇ ਕਿਹਾ "ਪੰਜਾਬ 'ਚ ਰੇਲਾਂ ਚਲਾਉਣ ਦਾ ਮਾਹੌਲ ਨਹੀਂ ਹੈ। ਉਨ੍ਹਾਂ ਕਿਹਾ ਸਾਡੇ ਲਈ ਰੇਲਵੇ ਕਰਮਚਾਰੀਆਂ ਦੀ ਸੁਰੱਖਿਆ ਸਭ ਤੋਂ ਉੱਪਰ ਹੈ ਤੇ ਸੁਰੱਖਿਆ ਨਾਲ ਅਸੀਂ ਕੋਈ ਸਮਝੌਤਾ ਨਹੀਂ ਕਰ ਸਕਦੇ। 

ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਲਗਾਤਾਰ ਪੰਜਾਬ ਸਰਕਾਰ ਦੇ ਸੰਪਰਕ 'ਚ ਹਾਂ। ਰੇਲਵੇ ਵਿਭਾਗ ਨੇ ਕਿਹਾ ਕਿ ਪ੍ਰਦਰਸ਼ਨਕਾਰੀ ਸਿਰਫ਼ ਮਾਲ ਗੱਡੀਆਂ ਚਲਾਉਣ ਬਾਰੇ ਕਹਿ ਰਹੇ ਹਨ। ਪੰਜਾਬ ਸਰਕਾਰ ਕਹਿ ਰਹੀ ਹੈ ਕਿ ਮਾਲ ਗੱਡੀਆਂ ਲਈ ਟਰੈਕ ਖੁੱਲ੍ਹੇ ਹਨ ਤੇ ਯਾਤਰੀ ਰੇਲਾਂ ਲਈ ਨਹੀਂ। ਭਾਰਤੀ ਰੇਲਵੇ ਦਾ ਇਸ ਤਰ੍ਹਾਂ ਦਾ ਆਪਰੇਸ਼ਨ ਸੰਭਵ ਨਹੀਂ ਹੈ। ਭਾਰਤੀ ਰੇਲਵੇ ਨੂੰ ਕੋਈ ਇਹ ਗਾਈਡ ਨਹੀਂ ਕਰ ਸਕਦਾ ਕਿ ਤੁਸੀਂ ਇਸ ਟਰੈਕ 'ਤੇ ਇਹ ਟਰੇਨ ਚਲਾਓ ਤੇ ਇਹ ਨਹੀਂ।

RAILWAY

ਰੇਲਵੇ ਵਿਭਾਗ ਨੇ ਕਿਹਾ ਰੇਲਵੇ ਦੀ ਆਪਣੀ ਵਿਵਸਥਾ ਹੈ ਜਿਸ ਦੇ ਮੁਤਾਬਕ ਪੂਰੇ ਭਾਰਤ 'ਚ ਰੇਲ ਆਪਰੇਸ਼ਨ ਚੱਲਦਾ ਹੈ। ਪੰਜਾਬ 'ਚ ਸਥਿਤੀ ਇਹ ਹੈ ਰੇਲਵੇ ਟਰੇਨ ਆਪਰੇਟ ਨਹੀਂ ਕਰ ਸਕਦਾ। ਪੰਜਾਬ 'ਚ ਸਟੇਸ਼ਨ ਮਾਸਟਰ ਨੂੰ ਵੀ ਇਹੀ ਮੈਸੇਜ ਦਿੱਤਾ ਜਾ ਰਿਹਾ ਹੈ ਕਿ ਇਸ ਟਰੈਕ 'ਤੇ ਸਿਰਫ ਮਾਲ ਗੱਡੀਆਂ ਚੱਲਣ ਦੇਵਾਂਗੇ, ਯਾਤਰੀ ਰੇਲਾਂ ਨਹੀਂ ਤਾਂ ਅਜਿਹੇ 'ਚ ਮਾਹੌਲ 'ਚ ਰੇਲਾਂ ਟਲਾਉਣਾ ਸੰਭਵ ਨਹੀਂ। ਉਨ੍ਹਾਂ ਕਿਹਾ ਟਰੇਨਾਂ ਨੂੰ ਥਾਂ-ਥਾਂ ਚੈੱਕ ਕੀਤਾ ਜਾਂਦਾ ਹੈ ਕਿ ਟਰੇਨ 'ਚ ਕੀ-ਕੀ ਹੈ ਕੀ ਸਮਾਨ ਲੋਡ ਹੈ। ਅਜਿਹੇ 'ਚ ਟਰੇਨ ਆਪਰੇਸ਼ਨ ਨਹੀਂ ਚੱਲਦਾ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement