Shri Muktsar Sahib : ਸਰਪੰਚੀ ਲਈ ਕੈਨੇਡਾ ਤੋਂ ਵਾਪਸ ਆਇਆ ਨੌਜਵਾਨ

By : BALJINDERK

Published : Oct 7, 2024, 2:04 pm IST
Updated : Oct 7, 2024, 2:27 pm IST
SHARE ARTICLE
ਦੀਪਇੰਦਰ ਸਿੰਘ
ਦੀਪਇੰਦਰ ਸਿੰਘ

Shri Muktsar Sahib : ਦੀਪਇੰਦਰ ਸਿੰਘ ਨੇ ਆਉਂਦਿਆਂ ਸਾਰ ਭਰੇ ਸਰਪੰਚੀ ਦੇ ਕਾਗਜ਼

Shri Muktsar Sahib :  ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ੱਕਾਵਾਲੀ 'ਚ ਦੀਪਇੰਦਰ ਸਿੰਘ ਨਾਮ ਦਾ ਨੌਜਵਾਨ ਸਰਪੰਚੀ ਦੀ ਚੋਣ ਲੜ ਰਿਹਾ ਹੈ। ਦੀਪਇੰਦਰ ਸਰਪੰਚੀ ਦੀ ਚੋਣ ਲੜਣ ਲਈ ਕੈਨੇਡਾ ਤੋਂ ਵਾਪਿਸ ਆਇਆ ਹੈ। ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਪਿੰਡ ਸੱਕਾਂਵਾਲੀ ਜੋ ਕਿ ਪੰਜਾਬ ਦੇ ਸੋਹਣੇ ਪਿੰਡਾਂ 'ਚੋਂ ਇਕ ਹੈ। ਪੰਚਾਇਤੀ ਚੋਣਾਂ ਦੌਰਾਨ ਇਸ ਪਿੰਡ ਤੋਂ ਸਰਪੰਚੀ ਦੀ ਚੋਣ ਸਾਬਕਾ ਸਰਪੰਚ ਚਰਨਜੀਤ ਸਿੰਘ ਸੱਕਾਂਵਾਲੀ ਦਾ ਪੁੱਤਰ ਦੀਪਇੰਦਰ ਸਿੰਘ ਲੜ ਰਿਹਾ ਹੈ।

ਦੀਪਇੰਦਰ ਸਿੰਘ ਚੋਣ ਲੜਣ ਲਈ ਕੈਨੇਡਾ ਤੋਂ ਵਾਪਿਸ ਆਇਆ ਹੈ। ਦੀਪਇੰਦਰ ਅਨੁਸਾਰ ਉਹ ਵਿਜਿਟਰ ਵੀਜੇ ’ਤੇ ਕੈਨੇਡਾ ਗਿਆ ਸੀ ਅਤੇ ਫਿਰ ਉਸਨੇ ਆਪਣਾ ਵੀਜਾ ਵਰਕ ਪਰਮਿਟ ਵਿਚ ਬਦਲਾ ਲਿਆ ਸੀ। ਦੀਪਇੰਦਰ ਅਨੁਸਾਰ ਉਹ ਜਦ ਕੈਨੇਡਾ ਵਿਚ ਕਿਸੇ ਨੂੰ ਦੱਸਦਾ ਕਿ ਉਹ ਸੱਕਾਂਵਾਲੀ ਪਿੰਡ ਦਾ ਹੈ ਤਾਂ ਲੋਕ ਉਸਨੂੰ ਝੀਲ ਵਾਲੇ ਪਿੰਡ ਦੇ ਵਾਸੀ ਵਜੋਂ ਜਾਣਦੇ। ਉਸ ਦਾ ਪਿੰਡ ਪ੍ਰਤੀ ਮਾਣ ਵਧਦਾ ਗਿਆ ਅਤੇ ਉਸਨੇ ਪਿੰਡ ਆ ਕੇ ਆਪਣੇ ਪਿਤਾ ਅਤੇ ਦਾਦਾ ਜੀ ਵਾਂਗ ਪਿੰਡ ਦੀ ਸੇਵਾ ਕਰਨ ਲਈ ਸੋਚਿਆ। 

ਦੀਪਇੰਦਰ ਅਨੁਸਾਰ ਉਸਨੂੰ ਪਿੰਡ ਦੀ ਮਿੱਟੀ ਦਾ ਮੋਹ ਖਿੱਚ ਲਿਆਇਆ। ਉਸਦੇ ਫੈਸਲੇ ਵਿੱਚ ਉਸਦੇ ਮਾਤਾ ਪਿਤਾ ਨੇ ਉਸਦਾ ਸਾਥ ਦਿੱਤਾ ਅਤੇ ਉਸਨੇ ਸਰਪੰਚੀ ਦੇ ਉਮੀਦਵਾਰ ਵਜੋਂ ਕਾਗਜ਼ ਭਰ ਚੋਣ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੀਪਇੰਦਰ ਅਨੁਸਾਰ ਉਹ ਬੇਰੁਜ਼ਗਾਰੀ ਵਿਰੁੱਧ ਕੰਮ ਕਰਨਾ ਚਾਹੁੰਦਾ ਅਤੇ ਉਸਦਾ ਸੁਪਨਾ ਪੰਜਾਬ ਦੇ ਇਸ ਸੋਹਣੇ ਪਿੰਡ ਵਿਚ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਵਾਲੇ ਪ੍ਰਾਜੈਕਟ ਲੱਗਣ। ਫਿਲਹਾਲ ਦੀਪਇੰਦਰ ਉਮੀਦਵਾਰ ਵਜੋਂ ਘਰ-ਘਰ ਪਹੁੰਚ ਵੋਟਾਂ ਮੰਗ ਰਿਹਾ ਹੈ।

(For more news apart from  young man returned from Canada to serve the village News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement