ਅੰਮ੍ਰਿਤਸਰ ਹਵਾਈ ਅੱਡੇ 'ਤੇ ਹੋਇਆ ਹੰਗਾਮਾ: ਦੁਬਈ ਤੋਂ ਆਈ ਸਪਾਈਸ ਜੈੱਟ ਦੀ ਉਡਾਣ 'ਚੋਂ 50 ਯਾਤਰੀਆਂ ਦਾ ਸਾਮਾਨ ਗਾਇਬ
Published : Oct 7, 2022, 12:48 pm IST
Updated : Oct 7, 2022, 12:48 pm IST
SHARE ARTICLE
Spicejet
Spicejet

ਸਪਾਈਸ ਜੈੱਟ ਅਧਿਕਾਰੀਆਂ ਨੇ ਕੱਲ ਤੱਕ ਯਾਤਰੀਆਂ ਦੇ ਘਰ ਤੱਕ ਸਾਮਾਨ ਪਹੁੰਚਾਉਣ ਦਾ ਕੀਤਾ ਵਾਅਦਾ 

ਅੰਮ੍ਰਿਤਸਰ : ਦੁਬਈ ਤੋਂ ਅੰਮ੍ਰਿਤਸਰ ਆਈ ਫਲਾਈਟ ਦੇ ਯਾਤਰੀਆਂ ਨੇ ਸ਼ੁੱਕਰਵਾਰ ਸਵੇਰੇ ਅੰਮ੍ਰਿਤਸਰ ਜ਼ਿਲੇ 'ਚ ਸਥਿਤ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਉਤਰਦਿਆਂ ਹੀ ਹੰਗਾਮਾ ਕਰ ਦਿਤਾ ਕਿਉਂਕਿ ਕਰੀਬ 50 ਯਾਤਰੀਆਂ ਦਾ ਸਾਮਾਨ ਗਾਇਬ ਸੀ। ਹੰਗਾਮਾ ਹੁੰਦਾ ਦੇਖ ਕੇ ਸਪਾਈਸ ਜੈੱਟ ਦੇ ਅਧਿਕਾਰੀਆਂ ਨੇ ਭਰੋਸਾ ਦਿੱਤਾ ਹੈ ਕਿ ਸ਼ਨੀਵਾਰ ਤੱਕ ਉਨ੍ਹਾਂ ਦਾ ਸਾਮਾਨ ਉਨ੍ਹਾਂ ਦੇ ਘਰ ਪਹੁੰਚ ਜਾਵੇਗਾ।

ਪ੍ਰਾਪਤ ਜਾਣਕਾਰੀ ਅਨੁਸਾਰ ਦੁਬਈ ਤੋਂ ਆਈ ਸਪਾਈਸ ਜੈੱਟ ਦੀ ਫਲਾਈਟ ਐਸਜੀ56 ਸ਼ੁੱਕਰਵਾਰ ਤੜਕੇ ਕਰੀਬ 3.30 ਵਜੇ ਲੈਂਡ ਹੋਈ। ਕਸਟਮ ਕਲੀਅਰੈਂਸ ਅਤੇ ਸਾਮਾਨ ਦੀ ਚੈਕਿੰਗ ਕਰ ਕੇ ਜਦੋਂ ਯਾਤਰੀ ਸਮਾਨ ਦੀ ਪੱਟੀ 'ਤੇ ਪਹੁੰਚੇ ਤਾਂ ਕਈਆਂ ਦਾ ਸਾਮਾਨ ਨਹੀਂ ਮਿਲਿਆ। ਸਾਮਾਨ ਨਾ ਮਿਲਣ 'ਤੇ ਸਵਾਰੀਆਂ ਘਬਰਾ ਗਈਆਂ ਅਤੇ ਸਪਾਈਸ ਜੈੱਟ ਦੇ ਕਾਊਂਟਰ 'ਤੇ ਪਹੁੰਚ ਗਈਆਂ, ਜਿੱਥੇ ਹੰਗਾਮਾ ਹੋ ਗਿਆ।

ਕਾਊਂਟਰ 'ਤੇ ਪਹੁੰਚ ਕੇ ਯਾਤਰੀਆਂ ਨੂੰ ਪਤਾ ਲੱਗਾ ਕਿ 1 ਜਾਂ 2 ਨਹੀਂ ਸਗੋਂ 50 ਯਾਤਰੀਆਂ ਦਾ ਸਾਮਾਨ ਗਾਇਬ ਹੈ। ਯਾਤਰੀਆਂ ਦੇ ਗੁੱਸੇ ਨੂੰ ਦੇਖਦੇ ਹੋਏ ਸਪਾਈਸ ਜੈੱਟ ਦੇ ਕਰਮਚਾਰੀਆਂ ਨੇ ਇਸ ਦੀ ਸੂਚਨਾ ਸੀਨੀਅਰ ਅਧਿਕਾਰੀਆਂ ਨੂੰ ਦਿੱਤੀ। ਯਾਤਰੀਆਂ ਨੂੰ ਸ਼ਾਂਤ ਕਰਦੇ ਹੋਏ ਸਟਾਫ ਨੇ ਵਾਅਦਾ ਕੀਤਾ ਹੈ ਕਿ ਸ਼ਨੀਵਾਰ ਤੱਕ ਹਰੇਕ ਦਾ ਸਮਾਨ ਸਿੱਧਾ ਉਨ੍ਹਾਂ ਦੇ ਘਰ ਪਹੁੰਚਾ ਦਿੱਤਾ ਜਾਵੇਗਾ। ਇਸ ਤੋਂ ਬਾਅਦ ਯਾਤਰੀ ਸ਼ਾਂਤ ਹੋਏ ਅਤੇ ਹਵਾਈ ਅੱਡੇ ਤੋਂ ਬਾਹਰ ਚਲੇ ਗਏ।

ਇਹ ਪਹਿਲੀ ਵਾਰ ਨਹੀਂ ਹੈ ਕਿ ਯਾਤਰੀਆਂ ਦਾ ਸਮਾਨ ਗਾਇਬ ਹੋਇਆ ਹੋਵੇ। 3 ਮਹੀਨੇ ਪਹਿਲਾਂ 14 ਜੁਲਾਈ ਨੂੰ ਵੀ ਅਜਿਹੀ ਹੀ ਸਥਿਤੀ ਪੈਦਾ ਹੋਈ ਸੀ। ਇਹ ਫਲਾਈਟ 2 ਘੰਟੇ ਦੀ ਦੇਰੀ ਨਾਲ ਅੰਮ੍ਰਿਤਸਰ ਏਅਰਪੋਰਟ 'ਤੇ ਉਤਰੀ ਸੀ ਅਤੇ ਉਸ ਤੋਂ ਬਾਅਦ ਕਰੀਬ 50 ਯਾਤਰੀਆਂ ਦਾ ਸਾਮਾਨ ਗਾਇਬ ਸੀ। ਹੰਗਾਮੇ ਤੋਂ ਬਾਅਦ ਸਪਾਈਸ ਜੈੱਟ ਨੂੰ ਯਾਤਰੀਆਂ ਦਾ ਸਮਾਨ ਉਨ੍ਹਾਂ ਦੇ ਘਰ ਪਹੁੰਚਾਉਣਾ ਪਿਆ ਅਤੇ ਇਸ 'ਚ ਕਰੀਬ 3 ਦਿਨ ਲੱਗ ਗਏ ਸਨ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement