ਪੰਜਾਬ ਦੇ ਸਾਰੇ ਕਾਂਗਰਸੀ ਆਗੂ ਅੱਜ ਜਾਣਗੇ ਉਦਰ ਪ੍ਰਦੇਸ਼
Published : Oct 7, 2021, 7:13 am IST
Updated : Oct 7, 2021, 7:13 am IST
SHARE ARTICLE
image
image

ਪੰਜਾਬ ਦੇ ਸਾਰੇ ਕਾਂਗਰਸੀ ਆਗੂ ਅੱਜ ਜਾਣਗੇ ਉਦਰ ਪ੍ਰਦੇਸ਼

ਚੰਡੀਗੜ੍ਹ, 6 ਅਕਤੂਬਰ (ਜੀ.ਸੀ. ਭਾਰਦਵਾਜ) : ਤਿੰਨ ਦਿਨ ਪਹਿਲਾਂ ਯੂ.ਪੀ. ਦੇ ਲਖੀਮਪੁਰ ਖੇੜੀ 'ਚ ਵਾਪਰੀ ਹਿੰਸਕ ਘਟਨਾ ਨੇ ਪੰਜਾਬ ਦੇ ਸਾਰੇ ਕਾਂਗਰਸੀਆਂ ਨੂੰ  ਕੇਂਦਰ ਦੀ ਮੋਦੀ ਸਰਕਾਰ ਤੇ ਯੂ.ਪੀ. ਦੀ ਯੋਗੀ ਸਰਕਾਰ ਵਿਰੁਧ ਇਕਮੁਠ ਕਰ ਦਿਤਾ ਹੈ | ਮੁੱਖ ਮਤਰੀ ਚਰਨਜੀਤ ਚੰਨੀ ਪਹਿਲਾਂ ਹੀ ਰਾਹੁਲ ਗਾਂਧੀ, ਛੱਤੀਸਗੜ੍ਹ ਤੋਂ ਮੁੱਖ ਮੰਤਰੀ ਭੁਪੇਸ਼ ਬਘੇਲ ਨਾਲ ਸੀਤਾਪੁਰ ਤੇ ਲਖੀਮਪੁਰ ਖੇੜੀ ਪਹੁੰਚੇ ਹੋਏ ਹਨ ਅਤੇ ਪੀੜਤ ਪ੍ਰਵਾਰਾਂ ਨਾਲ ਹਮਦਰਦੀ ਪ੍ਰਗਟਾਅ ਚੁੱਕੇ ਹਨ |
ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੱਧੂ ਦੀ ਅਗਵਾਈ 'ਚ ਦੂਜਾ ਵੱਡਾ ਗਰੁੱਪ ਜਿਸ 'ਚ ਸਾਰੇ 17 ਮੰਤਰੀ ਸਾਰੇ ਕਾਂਗਰਸੀ ਵਿਧਾਇਕ, ਸੈਂਕੜੇ ਹੋਰ ਨੇਤਾ ਭਲਕੇ ਸਵੇਰੇ 11 ਵਜੇ ਦੇ ਕਰੀਬ ਚੰਡੀਗੜ੍ਹ ਏਅਰਪੋਰਟ ਨੇੜੇ ਲਾਈਟਾਂ ਵਾਲੇ ਚੌਕ 'ਤੇ ਕੱਠੇ ਹੋ ਕੇ, ਜ਼ੀਰਕਪੁਰ, ਡੇਰਾਬਸੀ ਰਾਹੀਂ ਕਰਨਾਲ ਜਾਂ ਯਮੁਨਾਨਗਰ, ਸਹਾਰਨਪੁਰ ਵਾਲੇ ਪਾਸਿਉਂ ਲਖੀਮਪੁਰ ਖੇੜੀ, ਹਜ਼ਾਰਾਂ ਗੱਡੀਆਂ 'ਚ ਸੜਕ ਰਸਤੇ ਪਹੁੰਚਣਗੇ | ਪੰਜਾਬ ਕਾਂਗਰਸ ਭਵਨ ਤੋਂ ਮਿਲੀ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ  640 ਕਿਲੋਮੀਟਰ ਦਾ ਸਫ਼ਰ 11-12 ਘੰਟੇ 'ਚ ਤੈਅ ਕੀਤਾ ਜਾਵੇਗਾ |
ਰੋਜ਼ਾਨਾ ਸਪੋਕਸਮੈਨ ਵਲੋਂ ਨਵਜੋਤ ਸਿੱਧੂ, ਪਰਗਟ ਸਿੰਘ, ਅਮਰਿੰਦਰ ਰਾਜਾ ਵੜਿੰਗ ਤੇ ਹੋਰ ਮੰਤਰੀਆਂ, ਵਿਧਾਇਕਾਂ ਨਾਲ ਕੀਤੀ ਗੱਲਬਾਤ ਤੋਂ ਪਤਾ ਲੱਗਾ ਹੈ ਕਿ ਪੰਜਾਬ ਦੀ ਮਜ਼ਬੂਤ ਤੇ ਸੱਤਾਧਾਰੀ ਕਾਂਗਰਸ ਨੇ ਕਿਸਾਨੀ ਸੰਘਰਸ਼ ਨਾਲ ਸਿਰਫ਼ ਹਮਦਰਦੀ ਹੀ ਪ੍ਰਗਟ ਨਹੀਂ ਕੀਤੀ ਬਲਕਿ ਅੱਗੇ ਵਧ ਕੇ ਤਨ-ਮਨ ਤੇ ਧੰਨ ਨਾਲ ਮਦਦ ਖੁਲ੍ਹ ਕੇ ਕੀਤੀ ਹੈ | ਇਨ੍ਹਾਂ ਨੇਤਾਵਾਂ ਦਾ ਕਹਿਣਾ ਹੈ ਕਿ ਹਾਈ ਕਮਾਂਡ ਦੇ ਨੇਤਾਵਾਂ ਰਾਹੁਲ ਗਾਂਧੀ, ਪਿ੍ਅੰਕਾ, ਸੋਨੀਆ ਗਾਂਧੀ ਤੇ ਹੋਰਨਾਂ ਨੂੰ  ਮਜ਼ਬੂਤੀ ਨਾਲ ਕਿਸਾਨੀ ਸੰਘਰਸ਼ ਨਾਲ ਜੋੜਨ ਵਾਸਤੇ ਉਹ ਦਿਨ-ਰਾਤ ਇਕ ਕਰ ਰਹੇ ਹਨ | ਭਲਕੇ ਲਖੀਮਪੁਰ ਖੇੜੀ ਕੂਚ ਕਰਨ ਵਾਲਿਆਂ 'ਚ ਕਈ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਖੇਮੇ 'ਚੋਂ ਵੀ ਹਨ | 
ਯੂਥ ਕਾਂਗਰਸ ਦੇ ਪ੍ਰਧਾਨ ਬਰਿੰਦਰ ਢਿੱਲੋਂ ਨੇ ਦਸਿਆ ਕਿ ਯੂਥ ਵਿੰਗ ਦੇ ਸੈਂਕੜੇ ਨੇਤਾ, ਵਰਕਰ, ਕਾਂਗਰਸ ਹਮਦਰਦੀ ਵੀ ਯੂ.ਪੀ. ਜਾ ਰਹੇ ਹਨ | ਉਨ੍ਹਾਂ ਮੀਡੀਆ ਸਾਹਮਣੇ ਕਿਹਾ ਕਿ ਕਾਂਗਰਸ ਪਾਰਟੀ ਇਸ ਵੇਲੇ ਦੇਸ਼ ਦੇ ਕਿਸਾਨ ਨਾਲ ਖੜੀ ਹੈ ਅਤੇ ਕੇਂਦਰੀ ਮੰਤਰੀ ਦੇ ਪੁੱਤਰ ਵਲੋਂ ਕਿਸਾਨਾਂ ਉਪਰ ਗੱਡੀਆਂ ਚੜ੍ਹਾ ਕੇ ਕੁਚਲਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ |
ਕਾਂਗਰਸੀ ਨੇਤਾਵਾਂ ਨੇ ਸਪਸ਼ਟ ਕਿਹਾ ਕਿ ਮੋਦੀ ਸਰਕਾਰ ਤਿੰਨੇ ਖੇਤੀ ਕਾਨੂੰਨ ਵਾਪਸ ਲਵੇ, ਵਿਰੋਧੀ ਧਿਰ ਦੇ ਨੇਤਾਵਾਂ ਨੂੰ  ਯੂ.ਪੀ. ਜਾਣ ਦੀ ਇਜਾਜ਼ਤ ਦੇਵੇ, ਕੇਂਦਰੀ ਮੰਤਰੀ ਦੇ ਪੁੱਤਰ ਨੂੰ  ਜੇਲ੍ਹ 'ਚ ਸੁੱਟੇ ਅਤੇ ਯੋਗੀ ਸਰਕਾਰ ਨੂੰ  ਬਰਖਾਸਤ ਕੀਤਾ ਜਾਵੇ |
 

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement