ਪੰਜਾਬ 'ਵਰਸਟੀ ਕੈਂਪਸ ਚੋਣਾਂ ਦੇ ਰੰਗ 'ਚ ਰੰਗਿਆ
Published : Aug 7, 2018, 12:49 pm IST
Updated : Aug 7, 2018, 12:49 pm IST
SHARE ARTICLE
Panjab University
Panjab University

ਹੁਣ ਜਦਕਿ ਵਿਦਿਆਰਥੀ ਕੌਂਸਲ ਚੋਣਾਂ ਵਿਚ ਇਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਤਾਂ ਪੰਜਾਬ ਯੂਨੀਵਰਸਟੀ ਕੈਂਪਸ ਦੀਆਂ ਸਰਗਰਮ ਵਿਦਿਆਰਥੀ ਜਥੇਬੰਦੀਆਂ...........

ਚੰਡੀਗੜ੍ਹ : ਹੁਣ ਜਦਕਿ ਵਿਦਿਆਰਥੀ ਕੌਂਸਲ ਚੋਣਾਂ ਵਿਚ ਇਕ ਮਹੀਨੇ ਤੋਂ ਵੀ ਘੱਟ ਦਾ ਸਮਾਂ ਰਹਿ ਗਿਆ ਹੈ ਤਾਂ ਪੰਜਾਬ ਯੂਨੀਵਰਸਟੀ ਕੈਂਪਸ ਦੀਆਂ ਸਰਗਰਮ ਵਿਦਿਆਰਥੀ ਜਥੇਬੰਦੀਆਂ, ਚੋਣ ਰੌਂਅ ਵਿਚ ਆ ਗਈਆਂ ਹਨ। ਪਿਛਲੇ 4-5 ਸਾਲਾਂ ਤੋਂ ਸਿਆਸੀ ਪਾਰਟੀਆਂ ਦਾ ਰੁਝਾਨ ਵੀ ਇਸ ਪਾਸੇ ਹੋਇਆ ਹੈ। ਸਾਲ 1997 ਤੋਂ ਲੈ ਕੇ ਸਾਲ 2013 ਤਕ (ਲਗਭਗ 17 ਸਾਲ) ਤਕ ਦੋ ਗ਼ੈਰ-ਸਿਆਸੀ ਵਿਦਿਆਰਥੀ ਜਥੇਬੰਦੀਆਂ, ਪੁਸੂ ਅਤੇ ਸੋਪੂ ਵਾਰੋ-ਵਾਰੀ ਵਿਦਿਆਰਥੀ ਕੌਂਸਲ ਚੋਣਾਂ ਵਿਚ ਜਿੱਤ ਹਾਸਲ ਕਰਦੀਆਂ ਰਹੀਆਂ ਹਨ, ਪ੍ਰੰਤੂ ਐਨ.ਐਸ.ਯੂ.ਆਈ. ਜੋ ਕਾਂਗਰਸ ਨਾਲ ਜੁੜੀ ਜਥੇਬੰਦੀ ਹੈ ਵਲੋਂ ਪਹਿਲੀ ਵਾਰ ਸਾਲ 2014 ਵਿਚ ਅਤੇ ਦੂਜੀ ਵਾਰ ਸਾਲ

2015 ਵਿਚ ਲਗਾਤਾਰ ਦੋ ਸਾਲ ਚੋਣਾਂ ਜਿੱਤਣ ਕਾਰਨ ਜਿਥੇ ਕੈਂਪਸ ਦੀਆਂ ਪੁਰਾਣੀਆਂ ਜਥੇਬੰਦੀਆਂ ਸੋਪੂ ਅਤੇ ਪੁਸੂ ਹਾਸ਼ੀਏ 'ਤੇ ਚਲੀਆਂ ਗਈਆਂ, ਉਥੇ ਦੂਜੀਆਂ ਸਿਆਸੀ ਪਾਰਟੀਆਂ ਵਿਚ ਦਿਲਚਸਪੀ ਜ਼ਿਆਦਾ ਵਧ ਗਈ, ਕੈਂਪਸ 'ਚ ਪੜ੍ਹਦੇ 15 ਹਜ਼ਾਰ ਤੋਂ ਵਧ ਵਿਦਿਆਰਥੀਆਂ ਨੂੰ ਨੌਜਵਾਨ ਵੋਟਰਾਂ ਦੀ ਨਜ਼ਰ ਤੋਂ ਵੇਖਦੀਆਂ ਇਹ ਪਾਰਟੀਆਂ ਹੋਰ ਸਗਰਮ ਹੋ ਗਈਆਂ ਜਿਸ ਕਾਰਨ ਸਾਲ 2016 ਦੀਆਂ ਵੋਟਾਂ ਵਿਚ ਸੋਈ, ਜੋ ਅਕਾਲੀ ਦਲ ਬਾਦਲ ਦੀ ਨੌਜਵਾਨ ਬ੍ਰਿਗੇਡ ਹੈ, ਨੇ ਪਹਿਲੀ ਵਾਰ ਧਮਾਕੇਦਾਰ ਜਿੱਤ ਨਾਲ ਐਂਟਰੀ ਮਾਰੀ। ਇਸ ਜਿੱਤ ਨੂੰ ਅਕਾਲੀ ਦਲ ਨੇ ਖੂਬ ਪ੍ਰਚਾਰਿਆ, ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ

ਕਿ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਖ਼ੁਦ ਯੂਨੀਵਰਸਟੀ ਕੈਂਪਸ 'ਚ ਆਏ, ਉਸ ਸਮੇਂ ਪੰਜਾਬ 'ਚ ਅਕਾਲੀ ਦਲ ਬਾਦਲ-ਭਾਜਪਾ ਦੀ ਸਰਕਾਰ ਸੀ ਅਤੇ ਸੁਖਬੀਰ ਬਾਦਲ ਨੇ ਖ਼ੁਦ ਕੌਂਸਲ ਅਹੁਦੇਦਾਰਾਂ ਦੇ ਸਹੁੰ ਚੁੱਕ ਸਮਾਗਮ 'ਚ ਸ਼ਿਰਕਤ ਕੀਤੀ ਅਤੇ ਕਈ ਐਲਾਨ ਵੀ ਕੀਤੇ।
ਐਨ.ਐਸ.ਯੂ.ਆਈ. ਦੀ ਵਾਪਸੀ : ਪਿਛਲੇ ਸਾਲ ਦੀਆਂ ਚੋਣਾਂ ਵਿਚ ਐਨ.ਐਸ.ਯੂ.ਆਈ. ਨੇ ਚਾਰ ਵਿਚੋਂ ਤਿੰਨ ਸੀਟਾਂ 'ਤੇ ਜਿੱਤ ਹਾਸਲ ਕਰ ਕੇ ਦੋ ਸਾਲਾਂ ਬਾਅਦ ਵਾਪਸੀ ਕੀਤੀ। ਅਕਾਲੀ ਦਲ ਬਾਦਲ ਦੀ ਸੋਈ, ਦੁਜੇ ਅਤੇ ਖੱਬੇਪੱਖੀ ਵਿਚਾਰਧਾਰਾ ਵਾਲੀ ਐਸ.ਐਫ਼.ਐਸ ਤੀਜੇ ਸਥਾਨ 'ਤੇ ਰਹੀ।

ਆਉਣ ਵਾਲੀਆਂ ਚੋਣਾਂ ਵਿਚ ਵੀ ਇਹ ਤਿੰਨੇ ਜਥੇਬੰਦੀਆਂ ਜਿੱਤ ਦੀਆਂ ਦਾਅਵੇਦਾਰ ਕਹੀਆਂ ਜਾ ਰਹੀਆਂ ਹਨ, ਬਸ਼ਰਤੇ ਇਨ੍ਹਾਂ ਨੂੰ ਗਠਜੋੜ ਕਰਨ ਲਈ ਸਮਰਥਨ ਮਿਲ ਸਕੇ। ਭਾਜਪਾ ਦੀ ਏ.ਬੀ.ਵੀ.ਪੀ. ਲਈ ਇੰਤਜ਼ਾਰ ਦੀਆਂ ਘੜੀਆਂ ਲੰਮੀਆਂ : ਸਾਲ 2014 ਵਿਚ ਜਦੋਂ ਪੂਰੇ ਦੇਸ਼ 'ਚ ਮੋਦੀ ਲਹਿਰ ਪੂਰੇ ਜ਼ੋਰਾਂ 'ਤੇ ਸੀ, ਪ੍ਰੰਤੂ ਵਿਦਿਆਰਥੀ ਕੌਂਸਲ ਚੋਣਾਂ ਲੜ ਰਹੀ ਏ.ਬੀ.ਵੀ.ਪੀ. ਇਸ ਲਹਿਰ ਦਾ ਲਾਭ ਨਹੀਂ ਉਠਾ ਸਕੀ। ਪਿਛਲੇ 18 ਸਾਲਾਂ ਦੇ ਇਤਿਹਾਸ 'ਤੇ ਨਜ਼ਰ ਮਾਰਿਆਂ ਇਹ ਸਪੱਸ਼ਟ ਹੈ ਕਿ ਕੈਂਪਸ ਦੀ ਰਾਜਨੀਤੀ ਵਿਚ ਭਾਜਪਾ ਨਾਲ ਜੁੜੀ ਏ.ਬੀ.ਵੀ.ਪੀ². ਫਾਡੀ ਚਲੀ ਆ ਰਹੀ ਹੈ।

ਬਦਲੇ ਹਾਲਤਾਂ 'ਚ ਇਸ ਜਥੇਬੰਦੀ ਲਈ ਕੁੱਝ ਉਮੀਦਾਂ ਜਾਗੀਆਂ ਹਨ। ਇਸ ਤੋਂ ਇਲਾਵਾ ਗ਼ੈਰ ਸਿਆਸੀ ਜਥੇਬੰਦੀਆਂ ਜਿਵੇਂ ਪੁਸੂ, ਸੋਪੂ, ਏ.ਐਸ.ਏ., ਐਚ.ਐਸ. ਏ, ਐਚ.ਪੀ.ਐਸ.ਯੂ. ਅਜੇ ਹਵਾ ਦਾ ਰੁਖ ਵੇਖ ਰਹੀਆਂ ਹਨ। ਹਰਿਆਣਾ ਦੀ ਇਨੈਲੋ ਨਾਲ ਜੁੜੀ ਵਿਦਿਆਰਥੀ ਜਥੇਬੰਦੀ 'ਇਨਸੋ' ਵੀ ਕਾਫ਼ੀ ਪ੍ਰਭਾਵ ਰਖਦੀ ਹੈ ਅਤੇ ਗਠਜੋੜ ਰਾਹੀਂ ਇਕ-ਦੋ ਸੀਟ ਹਾਸਲ ਕਰ ਚੁੱਕੀ ਹੈ। ਹਰਿਆਣਾ 'ਚ ਹੋ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ 'ਚ ਸਰਗਰਮ ਇਨਸੋ, ਪੰਜਾਬ ਯੂਨੀਵਰਸਟੀ ਦੀਆਂ ਚੋਣਾਂ ਵਿਚ ਵੀ ਬਾਕੀ ਪਾਰਟੀਆਂ ਲਈ ਚੁਣੌਤੀ ਬਣ ਸਕਦੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement