ਘਲੂਘਾਰਾ ਦਿਵਸ ਤੇ ਸਿੱਖਾਂ ਦਾ ਗੁੱਸਾ ਚਰਮ ਸੀਮਾ 'ਤੇ ਦਿਸਿਆ
Published : Jun 7, 2021, 7:10 am IST
Updated : Jun 7, 2021, 7:10 am IST
SHARE ARTICLE
image
image

ਘਲੂਘਾਰਾ ਦਿਵਸ ਤੇ ਸਿੱਖਾਂ ਦਾ ਗੁੱਸਾ ਚਰਮ ਸੀਮਾ 'ਤੇ ਦਿਸਿਆ


ਦਿੱਲੀ ਸਰਕਾਰਾਂ, ਕਾਂਗਰਸ ਤੇ ਬੀਜੇਪੀ ਵਲੋਂ ਸਿੱਖਾਂ ਨੂੰ  ਦਿਤੇ ਜ਼ਖ਼ਮਾਂ ਪ੍ਰਤੀ ਵਿਖਾਈ ਬੇਰੁਖ਼ੀ ਕਾਰਨ ਨੌਜਵਾਨਾਂ ਅੰਦਰ ਵਧਦਾ ਜਾ ਰਿਹਾ ਹੈ ਗੁੱਸਾ

ਅੰਮਿ੍ਤਸਰ, 6 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਬਲੂ ਸਟਾਰ ਅਪ੍ਰੇਸ਼ਨ ਦੀ 37ਵੀਂ ਵਰ੍ਹੇਗੰਢ ਤੇ ਅੱਜ, ਕੇਂਦਰ ਸਰਕਾਰ, ਭਾਜਪਾ ਅਤੇ ਕਾਂਗਰਸ ਪਾਰਟੀਆਂ ਵਲੋਂ 84 ਦੇ ਘਲੂਘਾਰੇ ਬਾਰੇ ਮੁਕੰਮਲ ਖ਼ਾਮੋਸ਼ੀ ਧਾਰਨ ਕਰਨ ਪਿਛੇ ਇਨ੍ਹਾਂ ਸਾਰਿਆਂ ਦਾ ਅੰਦਾਜ਼ਾ ਸ਼ਾਇਦ ਇਹ ਹੋਵੇਗਾ ਕਿ ਸਮਾਂ ਬੀਤਣ ਨਾਲ ਸਿੱਖ ਆਪੇ ਸੱਭ ਕੁੱਝ ਭੁੱਲ ਜਾਣਗੇ ਤੇ ਸੱਭ 'ਠੀਕ ਠਾਕ' ਹੋ ਜਾਵੇਗਾ | ਇਸੇ ਸੋਚ ਅਧੀਨ ਦਿੱਲੀ ਦੀਆ ਸਰਕਾਰਾਂ ਨੇ 37 ਸਾਲਾਂ ਵਿਚ ਸਿੱਖਾਂ ਦੀ ਇਕ ਵੀ ਮੰਗ ਨਹੀਂ ਮੰਨੀ, ਨਾ ਉਨ੍ਹਾਂ ਦੇ ਜ਼ਖ਼ਮਾਂ ਉਤੇ ਮਲ੍ਹਮ ਲਾਉਣ ਦੀ ਹੀ ਕੋਈ ਕੋਸ਼ਿਸ਼ ਕੀਤੀ | ਨਤੀਜੇ ਵਜੋਂ ਹਰ ਸਾਲ 6 ਜੂਨ ਨੂੰ  ਅੰਮਿ੍ਤਸਰ ਵਿਚ ਸਿੱਖਾਂ ਦਾ ਦਿਨੋਂ ਦਿਨ ਵੱਧ ਰਿਹਾ ਗੁੱਸਾ ਵੇਖਣ ਨੂੰ  ਮਿਲ ਜਾਂਦਾ ਹੈ, ਕ੍ਰਿਪਾਨਾਂ ਲਹਿਰਾਉਂਦਿਆਂ ਹਨ ਤੇ 'ਖ਼ਾਲਿਸਤਾਨ' ਦੇ ਨਾਹਰੇ ਪੂਰੇ ਜ਼ੋਰ ਨਾਲ ਲਗਦੇ ਹਨ | ਅੱਜ ਵੀ ਬਰਸੀ ਮਨਾਉਣ ਸਮੇਂ ਫਿਰ ਤੋਂ ਖ਼ਾਲਿਸਤਾਨ ਦੇ ਹੱਕ ਵਿਚ ਆਕਾਸ਼-ਗੁੰਜਾਊ ਨਾਹਰੇ ਵੀ ਸੁਣਨ ਨੂੰ  ਮਿਲੇ ਤੇ ਤਲਵਾਰਾਂ ਵੀ ਹਵਾ ਵਿਚ ਲਹਿਰਾਈਆਂ ਗਈਆਂ | ਸ਼ੋ੍ਰਮਣੀ ਕਮੇਟੀ ਦੇ ਲੀਡਰ ਤੇ ਜਥੇਦਾਰ ਅਕਾਲ ਤਖ਼ਤ ਸਮੇਤ, ਸਾਰੀ ਧਾਰਮਕ ਲੀਡਰਸ਼ਿਪ ਇਕ ਵਾਰ ਫਿਰ 'ਵਿਚਾਰੀ ਤੇ ਲਾਚਾਰ' ਲੋਕਾਂ ਦੀ ਛੋਟੀ ਜਹੀ ਭੀੜ ਵਜੋਂ ਹੀ ਨਜ਼ਰ ਆਈ ਪਰ ਉਨ੍ਹਾਂ ਦੀ ਗੱਲ ਕਿਸੇ ਨੇ ਨਾ ਸੁਣੀ |
ਇਹ ਚਰਚਾ ਵੀ ਜਾਰੀ ਰਹੀ ਕਿ ਇਸ ਵਾਰ ਚੋਣਾਂ ਨੇੜੇ ਆਈਆਂ ਵੇਖ ਕੇ, ਅਕਾਲੀ ਦਲ (ਬਾਦਲ) ਦੀ ਕੋਸ਼ਿਸ਼ ਵੀ ਇਹੀ ਸੀ ਕਿ ਸ਼ੋ੍ਰਮਣੀ ਕਮੇਟੀ ਤੇ ਅਕਾਲੀ ਦਲ ਵੀ ਤਲਾਵਾਰਾਂ ਲਹਿਰਾਉਣ ਵਾਲਿਆਂ ਦੇ ਹੱਕ ਵਿਚ ਖੜੇ ਦਿੱਸਣ ਪਰ ਹਕੀਕਤ ਇਹ ਹੈ ਸੰਗਤਾਂ ਨੇ ਸ਼ੋ੍ਰਮਣੀ ਦਲ (ਅੰਮਿ੍ਤਸਰ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੂੰ  ਤੇ ਐਕਟਰ ਦੀਪ ਸਿੱਧੂ ਨੂੰ  ਜ਼ਿਆਦਾ ਧਿਆਨ ਨਾਲ ਸੁਣਿਆ ਤੇ 90 ਫ਼ੀ ਸਦੀ ਸੰਗਤਾਂ ਦੀ ਰਾਏ ਸੀ ਕਿ ਅਕਾਲ ਤਖ਼ਤ ਉਤੇ ਜਦ ਤਕ ਜਗਤਾਰ ਸਿੰਘ ਹਵਾਰਾ ਅਕਾਲ ਤਖ਼ਤ ਦੀ ਕਮਾਨ ਨਹੀਂ ਸੰਭਾਲਦੇ, ਕੋਈ ਹੋਰ 'ਜਥੇਦਾਰ' ਸਿਆਸੀ ਲੋਕਾਂ ਦੀ ਸੇਵਾਦਾਰੀ ਕਰਨ ਤੋਂ ਅੱਗੇ ਜਾ ਕੇ ਪੰਥ ਦੀ ਕੋਈ ਸੇਵਾ ਨਹੀਂ ਕਰ ਸਕੇਗਾ, ਨਾ ਕਿਸੇ ਪ੍ਰਾਪਤੀ ਦਾ ਦਰ ਹੀ ਖੋਲ੍ਹ ਸਕੇਗਾ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement