ਅਬੋਹਰ 'ਚ ਆਪਣੀ ਮਿਹਨਤ ਦੇ ਪੈਸੇ ਮੰਗਣ ਗਏ ਨੌਜਵਾਨ ਦੀ ਬੇਰਹਿਮੀ ਨਾਲ ਕੀਤੀ ਕੁੱਟਮਾਰ

By : GAGANDEEP

Published : May 7, 2023, 2:43 pm IST
Updated : May 7, 2023, 2:48 pm IST
SHARE ARTICLE
photo
photo

ਨੌਜਵਾਨ ਹਸਪਤਾਲ 'ਚ ਭਰਤੀ

 

ਅਬੋਹਰ: ਅਬੋਹਰ ਦੇ ਅਜੀਤ ਨਗਰ 'ਚ ਦਿਹਾੜੀ ਦੇ ਪੈਸੇ ਲੈਣ ਗਏ ਨੌਜਵਾਨ ਨੂੰ ਕੁਝ ਲੋਕਾਂ ਨੇ ਕੁੱਟਮਾਰ ਕਰ ਕੇ ਬੁਰੀ ਤਰ੍ਹਾਂ ਜ਼ਖਮੀ ਕਰ ਦਿਤਾ। ਜਿਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਸਿਟੀ ਫਾਰੈਸਟ ਥਾਣੇ ਨੂੰ ਦੇ ਦਿਤੀ ਗਈ ਹੈ।

ਇਹ ਵੀ ਪੜ੍ਹੋ : ਪਿਓ ਨੇ ਆਪਣੇ ਪ੍ਰਵਾਰ ਨੂੰ ਦਿੱਤਾ ਜ਼ਹਿਰ, 12 ਸਾਲਾ ਧੀ ਦੀ ਇਲਾਜ ਦੌਰਾਨ ਮੌਤ

ਇਲਾਜ ਅਧੀਨ 19 ਸਾਲਾ ਸੁਖਦੇਵ ਪੁੱਤਰ ਤਾਰਾਚੰਦ ਵਾਸੀ ਅਜੀਤ ਨਗਰ ਨੇ ਦਸਿਆ ਕਿ ਉਸ ਨੇ ਇਲਾਕੇ 'ਚ ਹੀ ਇਕ ਵਿਅਕਤੀ ਦੀਆਂ 20 ਟਰਾਲੀਆਂ ਤੂੜੀ ਦੀਆਂ ਲਾਈਆਂ ਸਨ। ਜਿਸ ਲਈ ਉਸਦੀ ਦਿਹਾੜੀ 100 ਰੁਪਏ ਪ੍ਰਤੀ ਟਰਾਲੀ ਤੈਅ ਕੀਤੀ ਗਈ ਸੀ। ਬੀਤੀ ਰਾਤ ਜਦੋਂ ਉਹ ਮੁਹੱਲੇ ਦੇ ਦਰਸ਼ਨ ਤੋਂ ਮਜ਼ਦੂਰੀ ਲੈਣ ਗਿਆ ਤਾਂ ਉਸ ਨੇ ਉਸ ਨਾਲ ਗਾਲੀ-ਗਲੋਚ ਸ਼ੁਰੂ ਕਰ ਦਿੱਤਾ।

ਇਹ ਵੀ ਪੜ੍ਹੋ : ਤੁਰਕੀ 'ਚ ਬੇਕਾਬੂ ਟਰੱਕ ਨੇ ਕਈ ਵਾਹਨਾਂ ਮਾਰੀ ਟੱਕਰ, 6 ਲੋਕਾਂ ਦੀ ਦਰਦਨਾਕ ਮੌਤ 

ਜਦੋਂ ਉਸ ਨੇ ਇਸ ਦਾ ਵਿਰੋਧ ਕੀਤਾ ਤਾਂ ਦਰਸ਼ਨ ਨੇ ਜੀਤੂ ਤੇ ਹੋਰ ਸਾਥੀਆਂ ਨਾਲ ਮਿਲ ਕੇ ਉਸ ਦੇ ਸਿਰ ’ਤੇ ਡੰਡਿਆਂ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜਖ਼ਮੀ ਕਰ ਦਿਤਾ। ਜਿਸ ਦੀ ਸੂਚਨਾ ਮਿਲਣ 'ਤੇ ਉਸ ਦੇ ਜੀਜਾ ਕੁਲਦੀਪ ਨੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ 'ਚ ਦਾਖ਼ਲ ਕਰਵਾਇਆ। ਜਿਥੇ ਪੁਲਿਸ ਨੂੰ ਸੂਚਿਤ ਕਰ ਦਿਤਾ ਗਿਆ ਹੈ। ਪੁਲਿਸ ਜਖ਼ਮੀਆਂ ਦੇ ਬਿਆਨ ਦਰਜ ਕਰਕੇ ਜਾਂਚ ਕਰ ਰਹੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement