ਕੋਵਿਡ ਦੀ ਤੀਜੀ ਲਹਿਰ 'ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ
Published : May 7, 2021, 7:16 am IST
Updated : May 7, 2021, 7:16 am IST
SHARE ARTICLE
IMAGE
IMAGE

ਕੋਵਿਡ ਦੀ ਤੀਜੀ ਲਹਿਰ 'ਤੇ ਸੁਪਰੀਮ ਕੋਰਟ ਨੇ ਪ੍ਰਗਟਾਈ ਚਿੰਤਾ


 'ਜੇਕਰ ਬੱਚੇ ਲਪੇਟੇ ਵਿਚ ਆ ਗਏ ਤਾਂ ਮਾਂ-ਬਾਪ ਕੀ ਕਰਨਗੇ?'

ਸੁਪਰੀਮ ਕੋਰਟ ਨੇ ਕੇਂਦਰ ਤੋਂ ਮੰਗਿਆ ਪਲਾਨ

ਨਵੀਂ ਦਿੱਲੀ, 6 ਮਈ : ਕੋਰੋਨਾ ਮਹਾਂਮਾਰੀ ਦੇ ਚਲਦਿਆਂ ਸੁਪਰੀਮ ਕੋਰਟ ਨੇ ਕੇਂਦਰ ਸਰਕਾਰ ਤੋਂ ਪੁਛਿਆ ਹੈ ਕਿ ਜੇਕਰ ਕੋਵਿਡ ਦੀ ਤੀਜੀ ਲਹਿਰ ਦੇ ਲਪੇਟੇ ਵਿਚ ਬੱਚੇ ਆ ਗਏ ਤਾਂ ਮਾਂ-ਬਾਪ ਕੀ ਕਰਨਗੇ? ਕੋਰੋਨਾ ਨਾਲ ਸਬੰਧਤ ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਚੰਦਰਚੂੜ ਨੇ ਕਿਹਾ ਕਿ ਕਈ ਵਿਗਿਆਨਕਾਂ ਦੀ ਰੀਪੋਰਟ ਮੁਤਾਬਕ ਤੀਜੀ ਲਹਿਰ ਸ਼ੁਰੂ ਹੋ ਸਕਦੀ ਹੈ ਜੋ ਬੱਚਿਆਂ ਨੂੰ  ਪ੍ਰਭਾਵਤ ਕਰੇਗੀ | ਜੇਕਰ ਬੱਚੇ ਪੀੜਤ ਹੁੰਦੇ ਹਨ ਤਾਂ ਮਾਂ-ਬਾਪ ਕੀ ਕਰਨਗੇ, ਹਸਪਤਾਲਾਂ ਵਿਚ ਰਹਿਣਗੇ ਜਾਂ ਕੀ ਕਰਨਗੇ? ਕੋਈ ਪਲਾਨ ਹੈ? ਟੀਕਾਕਰਨ ਕੀਤਾ ਜਾਣਾ ਚਾਹੀਦਾ ਹੈ, ਸਾਨੂੰ ਇਸ ਨਾਲ ਨਜਿੱਠਣ ਦੀ ਲੋੜ ਹੈ | ਸੁਪਰੀਮ ਕੋਰਟ ਨੇ ਆਕਸੀਜਨ ਦਾ 'ਬਫ਼ਰ ਸਟਾਕ' ਤਿਆਰ ਕੀਤੇ ਜਾਣ 'ਤੇ ਜ਼ੋਰ ਦਿਤਾ |
ਜਸਟਿਸ ਚੰਦਰਚੂੜ ਨੇ ਕਿਹਾ ਕਿ ਅਸੀਂ ਇਹ ਨਹੀਂ ਕਹਿ ਰਹੇ ਕਿ ਕੇਂਦਰ ਦੀ ਗ਼ਲਤੀ ਹੈ, ਅਸੀਂ ਚਾਹੁੰਦੇ ਹਾਂ ਕਿ ਵਿਗਿਆਨਕ ਤੇ ਯੋਜਨਾਬੱਧ ਢੰਗ ਨਾਲ ਤੀਜੀ ਲਹਿਰ ਨਾਲ ਨਜਿੱਠਣ ਦੀ ਲੋੜ ਹੈ | ਅਦਾਲਤ ਨੇ ਕਿਹਾ ਕਿ, 'ਤੁਸੀਂ ਮਹਾਂਮਾਰੀ ਦੇ ਦੂਜੇ ਪੜਾਅ ਵਿਚ ਹੋ, ਦੂਜੇ ਪੜਾਅ ਵਿਚ ਵੀ ਕਈ ਮਾਪਦੰਡ ਹੋ ਸਕਦੇ ਹਨ ਪਰ ਜੇਕਰ ਅਸੀਂ ਅੱਜ ਤਿਆਰੀ ਕਰਾਂਗੇ ਤਾਂ ਅਸੀਂ ਪੜਾਅ 3 ਨੂੰ  ਸੰਭਾਲ ਸਕਾਂਗੇ' | ਦਿੱਲੀ ਦੇ ਕਈ ਹਸਪਤਾਲਾਂ ਵਿਚ ਆਕਸੀਜਨ ਦੀ ਕਮੀ ਸਬੰਧੀ ਸੁਣਵਾਈ ਦੌਰਾਨ ਕੇਂਦਰ ਨੇ ਕਿਹਾ ਕਿ ਇਕ ਸਰਵੇ ਵਿਚ ਇਹ ਗੱਲ ਸਾਹਮਣੇ ਆਈ ਹੈ ਕਿ ਦਿੱਲੀ ਦੇ ਹਸਪਤਾਲਾਂ ਵਿਚ ਆਕਸੀਜਨ ਦਾ ਵਾਧੂ ਸਟਾਕ ਮੌਜੂਦ ਹੈ | ਕੇਂਦਰ ਨੇ ਕਿਹਾ, 'ਆਕਸੀਜਨ ਐਕਸਪ੍ਰੈੱਸ ਟਰੇਨ ਜ਼ਰੀਏ ਅੱਜ 280 ਮੀਟਿ੍ਕ ਟਨ ਆਕਸੀਜਨ ਦੀ ਸਪਲਾਈ ਹੋਣੀ ਹੈ' | 

ਇਸ ਦੇ ਨਾਲ ਹੀ ਕੇਂਦਰ ਸਰਕਾਰ ਨੇ ਕਿਹਾ ਕਿ ਦਿੱਲੀ ਨੂੰ  ਜੇਕਰ ਜ਼ਰੂਰਤ ਤੋਂ ਜ਼ਿਆਦਾ ਸਪਲਾਈ ਕੀਤੀ ਗਈ ਤਾਂ ਹੋਰ ਸੂਬਿਆਂ ਦੀ ਹਿੱਸਦਾਰੀ ਪ੍ਰਭਾਵਤ ਹੋਵੇਗੀ | ਇਸ 'ਤੇ ਸੁਪਰੀਮ ਕੋਰਟ ਨੇ ਕਿਹਾ ਕਿ ਆਕਸੀਜਨ ਦੇਣ ਦਾ ਕੇਂਦਰ ਸਰਕਾਰ ਦਾ ਫ਼ਾਰਮੂਲਾ ਦਿੱਲੀ ਲਈ ਠੀਕ ਨਹੀਂ ਹੈ, ਇਸ ਵਿਚ ਬਦਲਾਅ ਕੀਤਾ ਜਾਣਾ ਚਾਹੀਦਾ ਹੈ | ਸੁਪਰੀਮ ਕੋਰਟ ਨੇ ਕੇਂਦਰ ਨੂੰ  ਕਿਹਾ ਕਿ ਦੇਸ਼ ਵਿਚ ਕੋਰੋਨਾ ਦੀ ਤੀਜੀ ਲਹਿਰ ਆਉਣ ਵਾਲੀ ਹੈ, ਇਸ ਲਈ ਦਿੱਲੀ ਵਿਚ ਆਕਸੀਜਨ ਦੀ ਕਮੀਂ ਨਾ ਹੋਵੇ | ਇਸ ਲਈ ਆਕਸੀਜਨ ਦਾ ਬੱਫ਼ਰ ਸਟਾਕ ਤਿਆਰ ਕੀਤੇ ਜਾਣ ਦੀ ਲੋੜ ਹੈ |    (ਏਜੰਸੀ)
 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement