ਸਿੱਧੂ ਨੇ ਬਾਦਲਾਂ ਨੂੰ ਅੰਮ੍ਰਿਤਸਰ ਤੋਂ ਚੋਣ ਲੜਨ ਲਈ ਵੰਗਾਰਿਆ
Published : Apr 7, 2019, 8:32 am IST
Updated : Apr 7, 2019, 9:20 am IST
SHARE ARTICLE
Sidhu has challenged Badal to contest from Amritsar
Sidhu has challenged Badal to contest from Amritsar

ਕਿਹਾ, ਮੈਂ ਖ਼ੁਦ ਤਿਆਰ, ਸਿੱਧੂ ਇੰਨਾ ਛੋਟਾ ਨਹੀਂ ਕਿ ਰਾਹੁਲ ਗਾਂਧੀ ਕੋਲੋਂ ਟਿਕਟ ਮੰਗਣ ਜਾਵੇ

ਚੰਡੀਗੜ੍ਹ (ਨੀਲ ਬੀ ਸਿੰਘ): ਚੰਡੀਗੜ੍ਹ ਲੋਕ ਸਭਾ ਹਲਕੇ ਤੋਂ ਨਵਜੋਤ ਕੌਰ ਸਿਧੂ ਦੀ ਕਾਂਗਰਸ ਪਾਰਟੀ ਦੀ ਟਿਕਟ ਕੱਟੇ ਜਾਣ ਤੋਂ ਬਾਅਦ ਅਨੁਸ਼ਾਸਨ ਅਤੇ ਜ਼ਾਬਤੇ ਦਾ ਸਬੂਤ ਦੇ ਰਹੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਪਣੇ ਸਿਆਸੀ ਵਿਰੋਧੀਆਂ ਨੂੰ ਲੰਮੇ ਹੱਥੀਂ ਲੈਣ ਦਾ ਮੌਕਾ ਵੀ ਨਹੀਂ ਛੱਡ ਰਹੇ। ਸਨਿਚਰਵਾਰ ਸਵੇਰ ਤੋਂ ਹੀ ਦਿੱਲੀ ਵਿਖੇ ਕੌਮੀ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਅਤੇ ਹੋਰ ਪਾਰਟੀ ਆਹਲਾਕਮਾਨ ਨਾਲ ਮੁਲਾਕਾਤਾਂ 'ਚ ਰੁਝੇ ਸਿਧੂ ਨੇ ਇਕ ਮੀਡੀਆ ਬਿਆਨ 'ਚ ਕਿਹਾ ਹੈ ਕਿ ਬਾਦਲ ਪਰਵਾਰ ਦੇ ਕਿਸੇ ਮੈਂਬਰ ਨੂੰ ਜੇਕਰ ਅਮ੍ਰਿਤਸਰ ਤੋਂ ਚੋਣ ਲੜਾਈ ਜਾਂਦੀ ਹੈ ਤਾਂ ਮੈਂ ਉਸ ਵਿਰੁਧ ਚੋਣ ਲੜਨ ਨੂੰ ਤਿਆਰ ਹਾਂ।

ਸਾਨੂੰ ਹੀ ਵਾਰ-ਵਾਰ ਕਿਉਂ ਬਠਿੰਡਾ ਤੋਂ ਚੋਣ ਲੜਨ ਨੂੰ ਉਕਸਾਇਆ ਜਾ ਰਿਹਾ ਹੈ? ਕਿਉਂ ਨਹੀਂ ਹਰਸਿਮਰਤ ਕੌਰ ਜਾਂ ਬਾਦਲ ਪਰਵਾਰ ਦੇ ਕਿਸੇ ਮੈਂਬਰ ਨੂੰ ਅੰਮ੍ਰਿਤਸਰ ਤੋਂ  ਚੋਣ ਲੜਨ ਦੀ ਗੱਲ ਕੀਤੀ ਜਾਂਦੀ? ਅੰਮ੍ਰਿਤਸਰ ਸਾਡੀ ਕਰਮ ਭੂਮੀ ਹੈ, ਉਸ ਨੂੰ ਨਹੀਂ ਛੱਡਾਂਗੇ, ਬੀਜੇਪੀ ਨੇ ਛੱਡਣ ਲਈ ਕਿਹਾ ਸੀ, ਮੈਂ ਬੀਜੇਪੀ ਹੀ ਛੱਡ ਦਿਤੀ। ਇਕ ਕੌਮੀ ਰਸਾਲੇ ਨੂੰ ਦਿਤੀ ਇਸ ਸੰਖੇਪ ਇੰਟਰਵਿਊ 'ਚ ਸਿਧੂ ਨੇ ਅਪਣੀ ਪਤਨੀ ਦੀ ਟਿਕਟ ਕੱਟੇ ਜਾਣ ਬਾਰੇ ਵੀ ਖੁਲ੍ਹ ਕੇ ਗੱਲ ਕੀਤੀ। ਉਨ੍ਹਾਂ ਕਿਹਾ ਕਿ ਮੇਰੀ ਪਤਨੀ ਕਾਫ਼ੀ ਸਮੇਂ ਤੋਂ ਚੰਡੀਗੜ੍ਹ ਦੇ ਲੋਕਾਂ ਵਿਚ ਸਰਗਰਮ ਹਨ।

ਟਿਕਟ ਦੀ ਖ਼ਾਤਰ ਕਿਸੇ ਕੋਲ ਕੋਈ ਸਿਫ਼ਾਰਸ਼ ਨਹੀਂ ਕੀਤੀ ਅਤੇ ਨਾ  ਹੀ ਮੇਰੀ ਪਤਨੀ ਨੇ ਮੈਨੂੰ ਕਦੇ ਦਸਿਆ ਕਿ ਉਹ ਚੰਡੀਗੜ੍ਹ ਵਲੋਂ ਚੋਣ ਲੜਨ ਦੀ ਇੱਛੁਕ ਹੈ। ਮੈਨੂੰ ਤਾਂ ਉਨ੍ਹਾਂ ਦੇ ਟਿਕਟ ਅਪਲਾਈ ਕਰਨ ਤੋਂ ਬਾਅਦ ਪਤਾ ਚਲਿਆ। ਸਿੱਧੂ ਇੰਨਾ ਛੋਟਾ ਨਹੀਂ ਕਿ ਰਾਹੁਲ ਗਾਂਧੀ ਤੋਂ ਟਿਕਟ ਮੰਗਣ ਜਾਵੇ।  ਮੇਰੀ ਪਤਨੀ ਨੇ ਚੇਅਰਮੈਨੀ ਦਾ ਤਿਆਗ ਕੀਤਾ, ਮੈਂ ਰਾਜ ਸਭਾ ਛੱਡੀ, ਬਾਦਲਾਂ ਨੇ ਮਰੀ ਜੂੰ ਤਕ ਛੱਡੀ ਹੋਵੇ ਤਾਂ ਦੱਸਣ? ਜੇਕਰ ਕਦੇ ਕੁੱਝ ਮੰਗਿਆ ਤਾਂ ਕੇਵਲ ਪੰਜਾਬ ਦੀ ਖ਼ਾਤਰ ਹੀ ਮੰਗਿਆ ਹੈ। ਉਨ੍ਹਾਂ ਕਿਹਾ ਕਿ ਪਵਨ ਬਾਂਸਲ ਲਈ ਜਾਨ ਵੀ ਹਾਜ਼ਰ ਹੈ, ਉਨ੍ਹਾਂ ਨੂੰ ਜਿਤਾਉਣ ਲਈ ਜੀਅ-ਜਾਨ ਨਾਲ ਪ੍ਰਚਾਰ ਕਰਾਂਗਾ।  

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement