ਜਲੰਧਰ ਚਰਚ ਦੇ ਪੁਜਾਰੀ ਤੋਂ ਕੀਤੀ ਕਰੋੜਾਂ ਦੀ ਲੁਟ ਪੰਜਾਬ ਪੁਲਿਸ ਲਈ ਸ਼ਰਮ ਦੀ ਗੱਲ: ਖਹਿਰਾ
Published : Apr 7, 2019, 9:31 am IST
Updated : Apr 7, 2019, 9:31 am IST
SHARE ARTICLE
Sukhpal Singh Khaira
Sukhpal Singh Khaira

ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੰਨਾ ਪੁਲਿਸ ਵਲੋਂ ਜਲੰਧਰ ਚਰਚ ਦੇ ਇਕ ਪੁਜਾਰੀ ਦੇ ਘਰੋਂ ਸੱਤ ਕਰੋੜ ਰੁਪਏ ਦੀ ਕੀਤੀ

ਚੰਡੀਗੜ੍ਹ  (ਨੀਲ ਭਲਿੰਦਰ ਸਿੰਘ): ਪੰਜਾਬ ਏਕਤਾ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਖੰਨਾ ਪੁਲਿਸ ਵਲੋਂ ਜਲੰਧਰ ਚਰਚ ਦੇ ਇਕ ਪੁਜਾਰੀ ਦੇ ਘਰੋਂ ਸੱਤ ਕਰੋੜ ਰੁਪਏ ਦੀ ਕੀਤੀ ਲੁੱਟ ਦੀ ਵਾਰਦਾਤ ਪੰਜਾਬ ਪੁਲਿਸ  ਲਈ ਸ਼ਰਮ ਦੀ ਗੱਲ ਹੈ। ਪੁਲਿਸ ਵਲੋਂ ਜ਼ਬਤ ਕੀਤੀ 16.66 ਕਰੋੜ ਰੁਪਏ ਦੀ ਰਾਸ਼ੀ ਵਿਚੋਂ ਕੇਵਲ 9.65 ਕਰੋੜ ਦੀ ਰਿਕਵਰੀ ਹੀ ਦਿਖਾਈ ਗਈ ਸੀ। ਇਥੇ ਜਾਰੀ ਇਕ ਬਿਆਨ ਵਿਚ ਖਹਿਰਾ ਨੇ ਕਿਹਾ ਕਿ ਖੰਨਾ ਪੁਲਿਸ ਨੇ ਜਲੰਧਰ ਦੇ ਪੁਜਾਰੀ ਐਂਥੋਨੀ ਦੇ ਘਰ ਅਪਣੀ ਪਹੁੰਚ ਤੋਂ ਬਾਹਰ ਜਾ ਕੇ ਗ਼ੈਰ ਕਾਨੂੰਨੀ ਢੰਗ ਨਾਲ 'ਲੁੱਟ' ਕੀਤੀ

ਜਿਸ ਦਾ ਖੰਨਾ ਪੁਲਿਸ ਥਾਣੇ ਵਿਚ ਰਿਕਾਰਡ ਵੀ ਨਹੀਂ ਰਖਿਆ ਗਿਆ  ਬਲਕਿ ਪੁਲਿਸ ਨੇ ਦਾਅਵਾ ਕੀਤਾ ਸੀ 9.66 ਕਰੋੜ ਦੀ ਰਕਮ ਜੀ ਟੀ ਰੋਡ ਦੋਰਾਹਾ ਤੋਂ ਹਾਸਲ ਕੀਤੀ ਗਈ। ਪੁਜਾਰੀ ਅਤੇ ਉਸ ਦੇ ਸਾਥੀਆਂ ਨੂੰ ਅਗ਼ਵਾ ਕਰ ਕੇ ਅੰਦਰੂਨੀ ਰਸਤੇ ਜਲੰਧਰ ਤੋਂ ਖੰਨਾ ਲਿਆਂਦਾ ਗਿਆ ਇਹ ਕਾਰਵਾਈ ਕਿਸੇ ਪੇਸ਼ਾਵਰ ਗੈਂਗ ਵਾਂਗ ਕੀਤੀ ਗਈ । ਖਹਿਰਾ ਨੇ ਕਿਹਾ ਕਿ ਇਕ ਹਫ਼ਤਾ ਬੀਤ ਜਾਣ 'ਤੇ ਵੀ ਪੰਜਾਬ ਪੁਲਿਸ ਮੁਖੀ ਦਿਨਕਰ ਗੁਪਤਾ ਅਤੇ ਗ੍ਰਹਿ ਮੰਤਰੀ, ਜੋ   ਕਿ ਮੁੱਖ ਮੰਤਰੀ ਅਮਰਿੰਦਰ ਸਿੰਘ ਖ਼ੁਦ ਹਨ,

ਵਲੋਂ ਪੁਲਿਸ ਦੀ ਕਾਰਗੁਜ਼ਾਰੀ ਉਤੇ ਇਕ ਵੀ ਸਪੱਸ਼ਟੀਕਰਨ ਨਹੀ ਆਇਆ ਜਿਸ ਤੋਂ ਲਗਦਾ ਹੈ ਕਿ ਮੁੱਖ ਮੰਤਰੀ ਦਾ ਪੁਲਿਸ ਉਤੇ ਕੰਟਰੋਲ ਨਹੀਂ ਰਿਹਾ ਅਤੇ ਪੁਲਿਸ ਆਪ ਮੁਹਾਰੇ ਕੁੱਝ ਵੀ ਕਰ ਸਕਦੀ ਹੈ। ਖਹਿਰਾ ਨੇ ਕਿਹਾ ਕਿ ਅਗਰ ਪੁਜਾਰੀ ਐਂਥੋਨੀ ਨੇ ਗ਼ੈਰ ਕਾਨੂੰਨੀ ਢੰਗ ਨਾਲ ਪੈਸੇ ਇਕੱਤਰ ਕੀਤਾ ਤਾ ਵੀ ਇਹ ਕਰ ਵਿਭਾਗ ਦੀ ਜਾਂਚ ਦਾ ਵਿਸ਼ਾ ਹੈ। ਖੰਨਾ ਪੁਲਿਸ ਨੇ ਜਲੰਧਰ ਦੀ ਪੁਲਿਸ ਅਤੇ ਕਰ ਵਿਭਾਗ ਨੂੰ ਵੀ ਵਿਸ਼ਵਾਸ ਵਿਚ ਨਹੀਂ ਲਿਆ ਜਿਸ ਤੋਂ ਦਾਲ ਵਿਚ ਸੱਭ ਕਾਲਾ ਨਜ਼ਰ ਆਉਂਦਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement