Sultanpur Lodhi News : ਕੁੜੀ ਮੁੰਡੇ ਨੇ ਵੇਈਂ ਨਦੀ ’ਚ ਛਾਲ ਮਾਰ ਜੀਵਨ ਲੀਲ੍ਹਾ ਕੀਤੀ ਸਮਾਪਤ

By : BALJINDERK

Published : Mar 7, 2025, 2:43 pm IST
Updated : Mar 7, 2025, 2:43 pm IST
SHARE ARTICLE
 ਮ੍ਰਿਤਕਾਂ ਦੀਆਂ ਫ਼ਾਈਲ ਫੋਟੋਆਂ
ਮ੍ਰਿਤਕਾਂ ਦੀਆਂ ਫ਼ਾਈਲ ਫੋਟੋਆਂ

Sultanpur Lodhi News : ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਰਖਵਾਈਆਂ ਪੁਲਿਸ ਵੱਲੋਂ ਮ੍ਰਿਤਕਾਂ ਦੀਆਂ ਲਾਸ਼ਾਂ

Sultanpur Lodhi News in Punjabi :  ਸੁਲਤਾਨਪੁਰ ਲੋਧੀ ’ਚ ਤੜਕੇ ਸਵੇਰੇ ਕੁੜੀ ਮੁੰਡੇ ਦੀ ਲਾਸ਼ ਪਵਿੱਤਰ ਕਾਲੀ ਵੇਈਂ ’ਚ ਸ਼ੱਕੀ ਹਾਲਾਤਾਂ ’ਚ ਪੁਲਿਸ ਨੂੰ ਬਰਾਮਦ ਹੋਈਆਂ ਅਤੇ ਜਿਨਾਂ ਨੂੰ ਪੁਲਿਸ ਵੱਲੋਂ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ’ਚ ਰਖਵਾਇਆ ਗਿਆ ਹੈ। ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਪਛਾਣ ਰਾਮ ਬਾਲਕ ਪੁੱਤਰ ਅਸ਼ੋਕ ਵਾਸੀ ਪਿੰਡ ਅਦਾਲਤ ਚੱਕ ਅਤੇ ਕੁੜੀ ਦੀ ਪਹਿਚਾਣ ਨੇਹਾ ਪੁੱਤਰੀ ਹੀਰਾ ਵਾਸੀ ਅਦਾਲਤ ਚੱਕ ਵਜੋਂ ਹੋਈ ਹੈ। ਇਹਨਾਂ ਦੋਵਾਂ ਦੀਆਂ ਲਾਸ਼ਾਂ ਅੱਜ ਸਵੇਰੇ 8 ਵਜੇ ਦੇ ਕਰੀਬ ਪੁਲਿਸ ਨੂੰ ਕਾਲੀ ਵੇਈ ’ਚੋਂ ਬਰਾਮਦ ਹੋਈਆਂ ਹਨ। ਸ਼ੁਰੂਆਤ ’ਚ ਇਹ ਮਾਮਲਾ ਪ੍ਰੇਮ ਸੰਬੰਧਾਂ ਦਾ ਲੱਗ ਰਿਹਾ ਹੈ ਅਤੇ ਦੱਸਿਆ ਜਾ ਰਿਹਾ ਹੈ ਕਿ ਇਹ ਦੋਵੇਂ ਕੁੜੀ ਮੁੰਡਾ ਪਿਛਲੇ ਤਿੰਨ ਦਿਨਾਂ ਤੋਂ ਲਾਪਤਾ ਸਨ । ਜਿਨਾਂ ਦੀਆਂ ਸਵੇਰੇ ਪੁਲਿਸ ਲਾਸ਼ਾਂ ਮਿਲੀਆਂ ਹਨ।

ਹਲਕੀ ਇਸ ਮਾਮਲੇ ਨੂੰ ਲੈ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਕੁੜੀ ਸਿਰਫ਼ ਸਾਡੀ ਰਿਸ਼ਤੇਦਾਰ ਹੈ, ਸਿਰਫ ਉਸ ਨਾਲ ਮ੍ਰਿਤਕ ਨੌਜਵਾਨ ਰਾਮ ਬਾਲਕ ਦਾ ਹਾਸਾ ਮਜਾਕ ਹੀ ਚੱਲਦਾ ਸੀ। ਦੂਜੇ ਪਾਸੇ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਕਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।  ਦੋਵੇਂ ਮ੍ਰਿਤਕ ਕੁੜੀ ਮੁੰਡੇ ਦੀ ਲਾਸ਼ਾਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਮੋਰਚਰੀ ਰਖਵਾਈਆਂ ਗਈਆਂ ਹਨ। 

(For more news apart from girl and boy ended their lives by jumping into Bein river in Sultanpur Lodhi News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement