16 ਘੰਟਿਆਂ ’ਚ 170 ਮਰੀਜ਼ਾਂ ਦੇ ਮੋਤੀਆਬਿੰਦ ਦਾ ਆਪਰੇਸ਼ਨ ਕਰ ਕੇ ਡਾਕਟਰ ਨੇ ਬਣਾਇਆ ਰਿਕਾਰਡ
Published : Mar 7, 2022, 11:47 pm IST
Updated : Mar 7, 2022, 11:47 pm IST
SHARE ARTICLE
image
image

16 ਘੰਟਿਆਂ ’ਚ 170 ਮਰੀਜ਼ਾਂ ਦੇ ਮੋਤੀਆਬਿੰਦ ਦਾ ਆਪਰੇਸ਼ਨ ਕਰ ਕੇ ਡਾਕਟਰ ਨੇ ਬਣਾਇਆ ਰਿਕਾਰਡ

ਪ੍ਰਯਾਗਰਾਜ, 7 ਮਾਰਚ : ਉਤਰ ਪ੍ਰਦੇਸ਼ ’ਚ ਸੰਗਮ ਨਗਰੀ ਪ੍ਰਯਾਗਰਾਜ ਸਥਿਤ ਮਨੋਹਰਦਾਸ ਖੇਤਰ ਹਸਪਤਾਲ ਦੇ ਡਾਇਰੈਕਟਰ ਡਾ. ਐੱਸ.ਪੀ. ਸਿੰਘ ਨੇ ਫੇਕੋ ਮੈਥਡ (ਤਰੀਕੇ) 16 ਘੰਟੇ 30 ਮਿੰਟਾਂ ‘ਚ 107 ਲੋਕਾਂ ਦੀ ਅੱਖ ‘ਚ ਮੋਤੀਆਬਿੰਦ ਦਾ ਆਪਰੇਸ਼ਨ ਕਰ ਕੇ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਹੈ। ਡਾ. ਸਿੰਘ ਨੇ ਸੋਮਵਾਰ ਨੂੰ ਦੱਸਿਆ ਕਿ ਉਨ੍ਹਾਂ ਨੇ ਪਿਛਲੇ 25 ਫਰਵਰੀ ਨੂੰ ਹਸਪਤਾਲ ‘ਚ ਆਪਣੀ ਟੀਮ ਨਾਲ 107 ਲੋਕਾਂ ਦੇ ਮੋਤੀਆਬਿੰਦ ਦਾ ਸਫਲ ਆਪਰੇਸ਼ਨ ਕੀਤਾ। ਇਸ ਤੋਂ ਪਹਿਲਾਂ ਸਾਲ 2016 ‘ਚ ਉਨ੍ਹਾਂ ਨੇ ਇਕ ਦਿਨ ‘ਚ 56 ਲੋਕਾਂ ਦਾ ਇਸੇ ਤਰੀਕੇ ਨਾਲ ਆਪਰੇਸ਼ਨ ਕੀਤਾ ਸੀ। ਆਪਣੇ ਨਵੇਂ ਰਿਕਾਰਡ ਨਾਲ ਸਾਲ 2016 ‘ਚ ਕੀਤੇ ਆਪਰੇਸ਼ਨ ਦਾ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਅਕਤੂਬਰ 2011 ‘ਚ ਪੂਰਬੀ ਲੱਦਾਖ ‘ਚ ਬਿ੍ਰਗੇਡੀਅਰ ਡਾਕਟਰ ਜੇ.ਕੇ.ਐੱਸ. ਪਰਿਹਾਰ ਨੇ ਇਕ ਦਿਨ ‘ਚ 34 ਫੇਕੋਇਮਲਿਸਫਿਕੇਸ਼ਨ ਸਰਜਰੀ ਦਾ ਵਿਸ਼ਵ ਰਿਕਾਰਡ ਬਣਾਇਆ ਸੀ। 
  ਡਾ. ਸਿੰਘ ਮੋਤੀਲਾਲ ਨਹਿਰੂ ਮੈਡੀਕਲ ਕਾਲਜ ਦੇ ਪਿ੍ਰੰਸੀਪਲ ਸਨ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਵਿਸ਼ਵ ਰਿਕਾਰਡ ਇਸ ਲਈ ਹੋ ਸਕਦਾ ਹੈ, ਕਿਉਂਕਿ ਇਸ ਤੋਂ ਪਹਿਲਾਂ 2016 ‘ਚ ਵੀ ਇਕ ਦਿਨ ‘ਚ 52 ਲੋਕਾਂ ਦੀ ਫੇਕੋਇਮਲਿਸਫਿਕੇਸ਼ਨ ਸਰਜਰੀ ਕੀਤੀ ਸੀ। ਉਨ੍ਹਾਂ ਕਿਹਾ ਕਿ ਉਹ ਡਾਕਟਰਾਂ ਦੀ ਨੌਜਵਾਨ ਪੀੜ੍ਹੀ ਨੂੰ ਸਮਾਜ ਕਲਿਆਣ ਲਈ ਪ੍ਰੇਰਿਤ ਕਰਨਾ ਚਾਹੁੰਦੇ ਹਨ। ਫਤਿਹਪੁਰ ਦੇ ਮੂਲ ਵਾਸੀ ਡਾ. ਸਿੰਘ ਨੇ ਦੱਸਿਆ ਕਿ ਉਹ ਸਾਲ 1990 ਤੋਂ ਅੱਖਾਂ ਸੰਬੰਧੀ ਬੀਮਾਰੀਆਂ ਦਾ ਆਪਰੇਸ਼ਨ ਕਰ ਰਹੇ ਹਨ। ਹੁਣ ਤੱਕ ਇਕ ਲੱਖ ਤੋਂ ਵਧ ਮਰੀਜਾਂ ਦਾ ਸਫਲ ਆਪਰੇਸ਼ਨ ਕਰਨ ‘ਚ ਸਫਲ ਰਹੇ ਹਨ। 
ਸਿੰਘ ਨੂੰ ਸਾਲ 2005 ‘ਚ ਪ੍ਰਦੇਸ਼ ਸਰਕਾਰ ਨੇ ਯੂ.ਪੀ. ਬੈਸਟ ਆਈ ਸਰਜਨ ਚੁਣਿਆ ਸੀ। ਇਸ ਲਈ ਉਨ੍ਹਾਂ ਨੂੰ ਸਨਮਾਨਤ ਵੀ ਕੀਤਾ ਗਿਆ ਸੀ। ਸਾਲ 2018 ‘ਚ ਇਕ ਸਾਲ ‘ਚ 5220 ਮੋਤੀਆਬਿੰਦ ਦਾ ਆਪੇਰਸ਼ਨ ਕਰਨ ਲਈ ਪ੍ਰਦੇਸ਼ ਸਰਕਾਰ ਨੇ ਅਮੁਲਿਆ ਨਿਧੀ ਐਵਾਰਡ ਨਾਲ ਸਨਮਾਨਤ ਕੀਤਾ ਗਿਆ ਸੀ। (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement