ਸਥਾਨਕ ਭਾਸ਼ਾ ਵਿਚ ਮੈਡੀਕਲ ਅਤੇ ਤਕਨੀਕੀ ਕਾਲਜ ਸਥਾਪਤ ਕਰਨਾ ਮੇਰਾ ਸੁਪਨਾ ਹੈ : ਮੋਦੀ
Published : Feb 7, 2021, 11:59 pm IST
Updated : Feb 7, 2021, 11:59 pm IST
SHARE ARTICLE
image
image

ਸਥਾਨਕ ਭਾਸ਼ਾ ਵਿਚ ਮੈਡੀਕਲ ਅਤੇ ਤਕਨੀਕੀ ਕਾਲਜ ਸਥਾਪਤ ਕਰਨਾ ਮੇਰਾ ਸੁਪਨਾ ਹੈ : ਮੋਦੀ

ਅਸਾਮ, 7 ਫ਼ਰਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਕਈ ਬੁਨਿਆਦੀ ਢਾਂਚੇ ਦੇ ਪ੍ਰਾਜੈਕਟਾਂ ਦੀ ਸੁਰੂਆਤ ਕਰਨ ਲਈ ਐਤਵਾਰ ਨੂੰ ਅਸਾਮ ਪਹੁੰਚੇ। ਮੁੱਖ ਮੰਤਰੀ ਸਰਬੀਨੰਦ ਸੋਨੋਵਾਲ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਵਾਗਤ ਕੀਤਾ। ਪ੍ਰਧਾਨ ਮੰਤਰੀ ਨੇ ਇਥੇ ਦੋ ਹਸਪਤਾਲਾਂ ਦਾ ਨੀਂਹ ਪੱਥਰ ਰਖਿਆ ਅਤੇ ‘ਅਸੋਮ ਮਾਲਾ’ ਪ੍ਰੋਗਰਾਮ ਦੀ ਸੁਰੂਆਤ ਕੀਤੀ। ਪ੍ਰਧਾਨ ਮੰਤਰੀ ਨੇ ਕਿਹਾ ਕਿ ਹਰ ਰਾਜ ’ਚ ਸਥਾਨਕ ਭਾਸ਼ਾ ’ਚ ਸਿਖਿਆ ਮੁਹਈਆ ਕਰਾਉਣ ਵਾਲਾ ਘੱਟੋ ਘੱਟ ਇਕ ਕਾਲੇਜ ਅਤੇ ਇਕ ਤਕਨੀਕੀ ਕਾਲਜ ਸਥਾਪਤ ਕਰਨਾ ਉਨ੍ਹਾਂ ਦਾ ਸੁਪਨਾ ਹੈ। 
ਸੋਨੀਤਪੁਰ ਜ਼ਿਲ੍ਹੇ ਦੇ ਢੋਕਿਆਜੁਲੀ ਵਿਖੇ ਇਕ ਪ੍ਰੋਗਰਾਮ ਵਿਚ, ਪ੍ਰਧਾਨ ਮੰਤਰੀ ਮੋਦੀ ਨੇ ‘ਅਸੋਮ ਮਾਲਾ’ ਪ੍ਰੋਗਰਾਮ ਸੁਰੂ ਕੀਤਾ, ‘ਅਸੋਮ ਮਾਲਾ’ ਰਾਜ ਦੇ ਸੜਕੀ ਢਾਂਚੇ ਨੂੰ ਉਤਸਾਹਤ ਕਰੇਗੀ। ਇਹ ਪਹਿਲ ਅਸਾਮ ਦੀ ਆਰਥਕ ਤਰੱਕੀ ਅਤੇ ਸੰਪਰਕ ਵਿਚ ਸੁਧਾਰ ਲਿਆਉਣ ਵਿਚ ਯੋਗਦਾਨ ਪਾਵੇਗੀ। ਉਨ੍ਹਾਂ ਕਿਹਾ, ਅਗਲੇ 15 ਸਾਲਾਂ ਵਿਚ, ਅਸਾਮ ਵਿਚ ਚੌੜੀਆਂ ਅਤੇ ਵੱਡੀਆਂ ਸੜਕਾਂ ਹੋਣਗੀਆਂ। ਇਹ ਪ੍ਰੋਜੈਕਟ ਤੁਹਾਡੇ ਸੁਪਨੇ ਨੂੰ ਪੂਰਾ ਕਰਨਗੀਆਂ। ਉਨ੍ਹਾਂ ਕਿਹਾ ਕਿ ਵਿਕਾਸ ਅਤੇ ਤਰੱਕੀ ਨੂੰ ਉਤਸਾਹਤ ਕਰਨ ਲਈ ਇਸ ਵਾਰ ਬਜਟ ਵਿੱਚ ਇਕ ਵਿਸੇਸ ਪ੍ਰਬੰਧ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸਵਵਨਾਥ ਅਤੇ ਚਰਾਈਦੇਵ ਵਿਚ ਮੈਡੀਕਲ ਕਾਲਜਾਂ ਅਤੇ ਹਸਪਤਾਲਾਂ ਦਾ ਨੀਂਹ ਪੱਥਰ ਵੀ ਰਖਿਆ। ਉਨ੍ਹਾਂ ਕਿਹਾ, ਇਹ ਅਸਾਮ ਦੇ ਸਿਹਤ ਢਾਂਚੇ ਨੂੰ ਹੁਲਾਰਾ ਦੇਵੇਗਾ। ਪਿਛਲੇ ਕੁਝ ਸਾਲਾਂ ਵਿਚ ਰਾਜ ਨੇ ਸਿਹਤ ਸੰਭਾਲ ਵਿੱਚ ਤੇਜੀ ਨਾਲ ਤਰੱਕੀ ਕੀਤੀ ਹੈ। ਇਸ ਨਾਲ ਨਾ ਸਿਰਫ ਅਸਾਮ, ਬਲਕਿ ਪੂਰੇ ਉੱਤਰ ਪੂਰਬ ਨੂੰ ਲਾਭ ਹੋਇਆ ਹੈ।     (ਪੀਟੀਆਈ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement