ਦਿੱਲੀ ਵਿਚ ਗਿ੍ਫ਼ਤਾਰ ਕਿਸਾਨਾਂ ਨੂੰ  ਕੋਰੋਨਾ ਦੇ ਨਾਂ 'ਤੇ ਜੇਲ 'ਚ ਕੀਤਾ ਹੈ ਇਕਾਂਤਵਾਸ
Published : Feb 7, 2021, 12:22 am IST
Updated : Feb 7, 2021, 12:22 am IST
SHARE ARTICLE
image
image

ਦਿੱਲੀ ਵਿਚ ਗਿ੍ਫ਼ਤਾਰ ਕਿਸਾਨਾਂ ਨੂੰ  ਕੋਰੋਨਾ ਦੇ ਨਾਂ 'ਤੇ ਜੇਲ 'ਚ ਕੀਤਾ ਹੈ ਇਕਾਂਤਵਾਸ


ਵਕੀਲਾਂ ਨਾਲ ਵੀ ਕਰਵਾਈ ਗਈ ਵਰਚੂਅਲ ਮਿਲਣੀ, ਪੈਰਵਾਈ 'ਚ ਰੁਕਾਵਟਾਂ ਕਾਰਨ ਜ਼ਮਾਨਤਾਂ ਵਿਚ ਹੋ ਰਹੀ ਹੈ ਦੇਰੀ

ਚੰਡੀਗੜ੍ਹ, 6 ਫ਼ਰਵਰੀ (ਗੁਰਉਪਦੇਸ਼ ਭੁੱਲਰ) : 26 ਜਨਵਰੀ ਨੂੰ  ਲਾਲ ਕਿਲ੍ਹੇ ਦੇ ਘਟਨਾਕ੍ਰਮ 'ਤੇ ਹੋਈ ਹਿੰਸਾ ਤੋਂ ਬਾਅਦ ਦਿੱਲੀ ਤੋਂ ਗਿ੍ਫ਼ਤਾਰ ਕੀਤੇ ਕਿਸਾਨਾਂ ਨੂੰ  ਜੇਲ ਵਿਚ ਕੋਰੋਨਾ ਦੇ ਨਾਂ 'ਤੇ ਇਕਾਂਤਵਾਸ ਕੀਤਾ ਗਿਆ ਹੈ | ਮਿਲੀ ਜਾਣਕਾਰੀ ਅਨੁਸਾਰ ਇਸ ਕਾਰਨ ਗਿ੍ਫ਼ਤਾਰ ਕਿਸਾਨਾਂ ਦੀ ਰਿਹਾਈ ਲਈ ਕੰਮ ਕਰ ਰਹੇ ਸੰਯੁਕਤ ਕਿਸਾਨ ਮੋਰਚੇ ਦੇ ਵਕੀਲਾਂ ਦੀ ਟੀਮ ਅਤੇ ਕਿਸਾਨ ਆਗੂਆਂ ਨੂੰ  ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | 
ਸੰਯੁਕਤ ਕਿਸਾਨ ਮੋਰਚੇ ਦੀ ਕਾਨੂੰਨੀ ਟੀਮ ਦੇ ਮੁੱਖ ਮੈਂਬਰ ਪ੍ਰੇਮ ਸਿੰਘ ਭੰਗੂ ਨੇ ਦਸਿਆ ਕਿ ਜੇਲ ਵਿਚ ਬੰਦ ਕਿਸਾਨਾਂ ਨੂੰ  ਮਿਲਣ ਲਈ ਵਰਚੂਅਲ ਸਿਸਟਮ ਹੀ ਲਾਗੂ ਹੈ ਅਤੇ ਇਸ ਤਰ੍ਹਾਂ ਕੇਸਾਂ ਸਬੰਧੀ ਕਾਗ਼ਜ਼ਾਂ ਉਪਰ ਕਿਸਾਨਾਂ ਦੇ ਦਸਤਖਤ ਕਰਵਾਉਣ ਵਿਚ ਵੀ ਮੁਸ਼ਕਲ ਆ ਰਹੀ ਹੈ | ਇਸ ਕਾਰਨ ਹੀ ਕਿਸਾਨਾਂ ਦੇ ਕੇਸਾਂ ਵਿਚ ਪੈਰਵਾਈ ਸਹੀ ਨਾ ਹੋਣ ਕਾਰਨ ਰਿਹਾਈ ਵਿਚ ਦੇਰੀ ਹੋ ਰਹੀ ਹੈ | ਉਨ੍ਹਾਂ ਦਾ ਕਹਿਣਾ ਹੈ  ਬਹੁਤੇ ਕਿਸਾਨ ਤਾਂ ਨਿਰਦੋਸ਼ ਹੀ ਹਨ ਜਿਨ੍ਹਾਂ ਦਾ ਲਾਲ ਕਿਲ੍ਹੇ ਦੇ ਘਟਨਾਕ੍ਰਮ ਜਾਂ ਹਿੰਸਾ ਨਾਲ ਕੋਈ ਲੈਣਾ ਦੇਣਾ ਨਹੀਂ | ਉਨ੍ਹਾਂ ਨੂੰ  ਬਾਅਦ ਵਿਚ ਇਧਰ ਉਧਰ ਭਟਕਣ ਕਾਰਨ ਘੁੰਮਦੇ ਹੋਏ ਗਿ੍ਫ਼ਤਾਰ ਕੀਤਾ ਗਿਆ ਹੈ | ਇਨ੍ਹਾਂ ਕਿਸਾਨਾਂ ਦੀਆਂ ਜ਼ਮਾਨਤਾਂ ਹੋ ਸਕਦੀਆਂ ਹਨ ਭਾਵੇਂ ਕਿimageimage ਲਾਲ ਕਿਲ੍ਹੇ ਦੇ ਘਟਨਾਕ੍ਰਮ ਵਿਚ ਸਿੱਧੇ ਤੌਰ 'ਤੇ ਸ਼ਾਮਲ ਕਿਸਾਨਾਂ ਦੀਆਂ ਜ਼ਮਾਨਤਾਂ ਛੇਤੀ ਸੰਭਵ ਨਹੀਂ ਪਰ ਇਨ੍ਹਾਂ ਦੀ ਗਿਣਤੀ ਥੋੜ੍ਹੀ ਹੀ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement