11 ਲੱਖ ਨੌਕਰੀਆਂ ਦੇਣ ਦੇ ਦਾਅਵੇ 'ਤੇ ਵਿਰੋਧੀਆਂ ਨੇ ਘੇਰਿਆ ਕੈਪਟਨ
Published : Feb 7, 2020, 4:45 pm IST
Updated : Feb 7, 2020, 4:45 pm IST
SHARE ARTICLE
Photo
Photo

ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ...........

 ਚੰਡੀਗੜ੍ਹ -ਦਿੱਲੀ ਵਿਧਾਨ ਸਭਾ ਚੋਣਾ ਦੇ ਪ੍ਰਚਾਰ ਲਈ ਪੁੱਜੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਭਾਸ਼ਣ ਦੌਰਾਨ ਵਿਰੋਧੀ ਧਿਰ ਦੇ ਘੇਰੇ ਵਿਚ ਆ ਗਏ।ਇਹ ਘੇਰਾ ਉਸ ਸਮੇਂ ਪਿਆ ਜਦੋਂ ਕੈਪਟਨ ਨੇ ਦਿੱਲੀ ਅਤੇ ਪੰਜਾਬ ਸਰਕਾਰ ਦੇ ਕੰਮਾਂ ਦੀ ਤੁਲਨਾ ਕਰਦੇ ਹੋਏ ਇਹ ਦਾਅਵਾ ਕੀਤਾ ਕਿ ਪੰਜਾਬ ਦੇ 11 ਲੱਖ ਨੌਜਵਾਨਾਂ ਨੂੰ ਨੌਕਰੀਆਂ ਦਿੱਤੀਆ ਗਈਆਂ ਹਨ। ਇਸ ਬਿਆਨ ਨੂੰ ਲੈ ਕੇ ਕੈਪਟਨ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ 'ਤੇ ਆ ਗਏ।

Captain Amrinder SinghPhotoਕੈਪਟਨ ਦਾ ਇਹ ਪ੍ਰਚਾਰ ਦਿੱਲੀ ਵਿਧਾਨ ਸਭਾ ਦੀਆਂ ਚੋਣਾਂ ਵਿਚ ਖੜੇ ਹਰੀ ਨਗਰ ਤੋਂ ਕਾਂਗਰਸੀ ਉਮੀਦਵਾਰ ਦੇ ਸਮਰਥਨ ਲਈ ਸੀ। ਜਿਸ ਵਿਚ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੁਆਰਾ ਕੀਤੇ ਕੰਮਾਂ ਦੀ ਤੁਲਨਾ ਕੀਤੀ ਗਈ ਸੀ। ਇਸ ਦਾ ਵੀਡੀਉ ਵੀ ਸ਼ੋਸ਼ਲ ਮੀਡੀਆ ਤੇ ਲਗਾਤਾਰ ਵਾਇਰਲ ਹੋ ਰਿਹਾ ਹੈ।ਜਿਸ ਵਿਚ ਕੈਪਟਨ ਵੱਲੋਂ ਪੰਜਾਬ ਦੇ 11 ਲੱਖ ਨੋਜਵਾਨਾਂ ਨੂੰ ਨੌਕਰੀਆ ਦੇਣ ਦੀ ਗੱਲ ਕੀਤੀ ਗਈ ਹੈ।

Punjab CMPhotoਕੈਪਟਨ ਨੇ ਅੱਗੇ ਸਰਕਾਰੀ ਸਕੂਲਾਂ ਦਾ ਵੇਰਵਾ ਦਿੰਦੇ ਹੋਏ ਕਿਹਾ ਕਿ ਕੇਜਰੀਵਾਲ ਸਰਕਾਰ ਦਾਅਵੇ ਕਰਦੀ ਹੈ ਕਿ ਦਿੱਲੀ ਵਿਚ ਕਈ ਸਰਕਾਰੀ ਸਕੂਲ ਖੁੱਲ੍ਹੇ ਨੇ ਪਰ ਸਾਡੀ ਸਰਕਾਰ ਨੇ ਪੰਜਾਬ ਵਿਚ 5 ਹਜ਼ਾਰ ਸਕੂਲਾਂ ਤੋਂ ਵੱਧ ਸਕੂਲਾਂ ਨੂੰ ਸਮਾਰਟ ਬਣਾ ਦਿੱਤਾ ਹੈ। ਆਉਣ ਵਾਲੇ ਸਮੇਂ ਦੌਰਾਨ ਸਾਡੀ ਸਰਕਾਰ ਪੰਜਾਬ ਦੇ ਸਾਰੇ 13 ਹਜ਼ਾਰ ਸਕੂਲਾਂ ਨੂੰ ਸਮਾਰਟ ਸਕੂਲ ਬਣਾ ਦੇਣਗੀ।

power subsidyPhotoਬਿਜਲੀ ਸੰਬੰਧੀ ਕੈਪਟਨ ਨੇ ਕਿਹਾ ਕਿ ਦਿੱਲੀ ਵਿਚ ਵਪਾਰਕ ਬਿਜਲੀ ਪੰਜਾਬ ਨਾਲੋ ਜ਼ਿਆਦਾ ਮਹਿੰਗੀ ਹੈ। ਇਨ੍ਹਾਂ ਬਿਆਨਾ ਤੋਂ ਬਾਅਦ ਵਿਰੋਧੀ ਧਿਰ ਦੀਆਂ ਪਾਰਟੀਆਂ ਨੇ ਕਿਹਾ ਕਿ ਕੈਪਟਨ ਦਿੱਲੀ ਵਿਧਾਨ ਸਭਾ ਚੋਣਾਂ ਦਾ ਪ੍ਰਚਾਰ ਦੌਰਾਨ ਜੋ ਵੀ ਬੋਲਿਆ ਉਹ ਸੱਭ ਝੂਠ ਹੈ।

photophotoਕੈਬੀਨਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਸੀਐਮ ਦਾ ਬਚਾਅ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੁਆਰਾ ਕੀਤੇ ਕੰਮਾਂ ਦੇ ਸਹੀ ਅੰਕੜੇ ਦਿੱਤੇ ਗਏ ਹਨ, ਸਫ਼ਾਈ ਦੇਣੀ ਹੋਈ ਤਾਂ ਜਨਤਾ ਨੂੰ ਦਿੱਤੀ ਜਾਵੇਗੀ।

photophotoਸੁਖਬੀਰ ਬਾਦਲ ਵੀ ਇਸ ਤੇ ਚੁੱਪ ਨਹੀਂ ਰਹੇ ਤੇ ਉਨ੍ਹਾਂ ਨੇ ਵੀ ਬਿਆਨ ਦਿੱਤਾ ਕਿ ਕੈਪਟਨ ਝੂਠੇ ਅੰਕੜੇ ਦਿੱਲੀ ਦੀ ਜਨਤਾ ਸਾਹਮਣੇ ਰੱਖ ਕੇ ਆਏ ਹਨ। ਚੋਣ ਕਮਿਸ਼ਨ ਨੂੰ ਕੈਪਟਨ ਸਰਕਾਰ ਵੱਲੋਂ ਦਿੱਤੇ ਗਏ ਝੂਠੇ ਬਿਆਨਾਂ 'ਤੇ ਕਾਰਵਾਈ ਕਰਨੀ ਚਾਹੀਦੀ।
ਆਪ ਸਰਕਾਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਦਿੱਲੀ ਸਰਕਾਰ ਤੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕੈਪਟਨ ਨੂੰ ਸਿੱਧੇ ਹੀ ਬਹਿਸ ਕਰਨ ਲਈ ਕਿਹਾ, ਨਾਲ ਹੀ ਕਿਹਾ ਜੇ ਬਹਿਸ ਨਹੀ ਕਰਨੀ ਤਾਂ ਫਿਰ ਜਨਤਾ ਤੋਂ ਮੁਆਫ਼ੀ ਮੰਗ ਲੈਣ।

photophotoਪੰਜਾਬ ਦੇ ਬੀਜੇਪੀ ਨੇਤਾ ਅਸ਼ਵਨੀ ਸ਼ਰਮਾ ਨੇ ਇਸ ਮੁੱਦੇ ਤੇ ਬੋਲਦਿਆਂ ਕਿਹਾ ਕਿ ਕੈਪਟਨ ਨੇ 11 ਲੱਖ ਨੋਜਵਾਨਾ ਨੂੰ ਨੌਕਰੀ ਦੇਣ ਦਾ ਜੋ ਦਾਅਵਾ ਕੀਤਾ ਹੈ ਉਹ ਕੇਜਰੀਵਾਲ ਤੋਂ ਵੀ ਵੱਡੇ ਝੂਠੇ ਨਿਕਲੇ।ਚੋਣਾਂ ਬੇਸ਼ਕ ਦਿੱਲੀ ਵਿਚ ਹੋਣ ਜਾ ਰਹੀਆਂ ਹਨ ਪਰ ਪੰਜਾਬ ਇਸ ਸਮੇਂ ਭਾਸ਼ਣਾ ਦਾ ਦੰਗਲ ਬਣੀਆ ਹੋਇਆ ਹੈ।ਪੰਜਾਬ ਦੀ ਰਾਜਨੀਤੀ ਇਨ੍ਹਾਂ ਭਾਸ਼ਣਾ ਨਾਲ ਪੂਰੀ ਤਰ੍ਹਾਂ ਗਰਮਾ ਰਹੀ ਹੈ। ਕੈਪਟਨ ਸਰਕਾਰ ਹਰ ਰੋਜ਼ ਇਕ ਨਵੇਂ ਮੁੱਦੇ ਨੂੰ ਲੈ ਕੇ ਵਿਰੋਧੀ ਧਿਰ ਦੇ ਘੇਰੇ ਵਿਚ ਆ ਰਹੀ ਹੈ।ਵਿਰੋਧੀ ਧਿਰ ਦਾ ਇਹ ਘੇਰਾ ਵੀ ਕਾਂਗਰਸ ਨੇਤਾਵਾਂ ਦੇ ਭਾਸ਼ਣਾਂ ਨਾਲ ਹੀ ਬਣ ਜਾਂਦਾ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement