DSP Surinderpal Bansal: ਫਿਰੋਜ਼ਪੁਰ ਪੁਲਿਸ ਵਲੋਂ DSP ਸੁਰਿੰਦਰਪਾਲ ਬਾਂਸਲ ਵਿਰੁਧ FIR ਦਰਜ ; ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਕਾਰਵਾਈ
Published : Dec 6, 2023, 7:29 pm IST
Updated : Dec 7, 2023, 11:48 am IST
SHARE ARTICLE
DSP Surinderpal Bansal
DSP Surinderpal Bansal

ਗ੍ਰਿਫ਼ਤਾਰੀ ਦੀ ਵੀ ਚਰਚਾ

DSP Surinderpal Bansal: ਫਿਰੋਜ਼ਪੁਰ ਵਿਚ ਤਾਇਨਾਤ ਰਹੇ ਡੀਐਸਪੀ ਸੁਰਿੰਦਰਪਾਲ ਬਾਂਸਲ ਵਿਰੁਧ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਨ੍ਹਾਂ ਨੂੰ ਅੱਜ ਉਨ੍ਹਾਂ ਦੀ ਰਿਹਾਇਸ਼ ਤੋਂ ਗ੍ਰਿਫਤਾਰ ਕੀਤੇ ਜਾਣ ਦੀ ਵੀ ਖ਼ਬਰ ਹੈ। ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਡੀਐਸਪੀ ਦੀ ਸਰਕਾਰੀ ਰਿਹਾਇਸ਼ ਦੀ ਤਲਾਸ਼ੀ ਵੀ ਲਈ ਗਈ ਅਤੇ ਇਹ ਤਲਾਸ਼ੀ ਐਮਸੀ ਦੀ ਹਾਜ਼ਰੀ ਵਿਚ ਕੀਤੀ ਗਈ। ਸੂਤਰਾਂ ਅਨੁਸਾਰ ਇਹ ਗ੍ਰਿਫ਼ਤਾਰੀ ਭ੍ਰਿਸ਼ਟਾਚਾਰ ਦੇ ਮਾਮਲੇ ਵਿਚ ਹੋਈ ਹੈ। ਉਨ੍ਹਾਂ ਦੇ ਸਾਥੀ ਗੁਰਮੇਜ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦਸਿਆ ਜਾ ਰਿਹਾ ਹੈ ਕਿ ਸੁਰਿੰਦਰਪਾਲ ਸਿੰਘ ਬਾਂਸਲ ਨੇ ਪ੍ਰਾਈਵੇਟ ਵਿਅਕਤੀ ਗੁਰਮੇਜ ਸਿੰਘ ਵਾਸੀ ਕੋਠੀ ਰਾਏ ਸਾਬ ਥਾਣਾ ਸਦਰ ਫਿਰੋਜ਼ਪੁਰ ਨੂੰ ਹਾਇਰ ਕੀਤਾ ਸੀ। ਗੁਰਮੇਜ ਸਿੰਘ ਵਿਰੁਧ ਥਾਣਾ ਕੈਂਟ ਫਿਰੋਜ਼ਪੁਰ ਵਿਖੇ ਐਫਆਈਆਰ ਨੰਬਰ 60/2022 ਅਧੀਨ 420,465,467,468,471 ਆਈਪੀਸੀ ਦਰਜ ਕੀਤੀ ਗਈ ਸੀ।

ਸੁਰਿੰਦਰਪਾਲ ਬਾਂਸਲ 'ਤੇ ਇਕ ਪ੍ਰਾਈਵੇਟ ਏਜੰਟ ਰਾਹੀਂ ਰਿਸ਼ਵਤ ਇਕੱਠੀ ਕਰਨ ਦਾ ਦੋਸ਼ ਹੈ। ਸੂਤਰਾਂ ਅਨੁਸਾਰ ਫਿਰੋਜ਼ਪੁਰ ਦੇ ਐਸਪੀ ਰਣਧੀਰ ਕੁਮਾਰ ਨੇ ਡੀਐਸਪੀ ਵਿਰੁਧ ਇਲਜ਼ਾਮ ਲਗਾਏ ਹਨ ਕਿ ਡੀਐਸਪੀ ਨੇ ਰਿਸ਼ਵਤ ਲਈ ਗੁਰਮੇਜ ਸਿੰਘ ਨੂੰ ਗੈਰਕਾਨੂੰਨੀ ਤੌਰ ’ਤੇ ਰੱਖਿਆ ਹੋਇਆ ਹੈ। ਡੀਐਸਪੀ ਦੇ ਉਕਸਾਉਣ ’ਤੇ ਗੁਰਮੇਜ ਨੇ ਕੇਸ ਦਰਜ ਕਰਵਾਉਣ ਬਦਲੇ ਟਾਰਜ਼ਨ ਸ਼ਰਮਾ ਤੋਂ 15 ਹਜ਼ਾਰ ਰੁਪਏ ਉਸ ਦੇ ਖਾਤੇ ਵਿਚ ਜਮ੍ਹਾਂ ਕਰਵਾ ਲਏ। ਇਸ ਸ਼ਿਕਾਇਤ ਵਿਚ ਗੁਰਮੇਜ ਅਤੇ ਟਾਰਜ਼ਨ ਦੀ ਗੱਲਬਾਤ ਦੀ ਰਿਕਾਰਡਿੰਗ ਵੀ ਕੀਤੀ ਗਈ ਹੈ।

ਇੰਨਾ ਹੀ ਨਹੀਂ ਗੁਰਮੇਜ ਨੇ ਇਸ ਸਾਲ ਡੀਐਸਪੀ ਬਾਂਸਲ ਦੇ ਖਾਤੇ ਵਿਚ 5 ਲੱਖ ਰੁਪਏ ਟਰਾਂਸਫਰ ਕੀਤੇ ਹਨ। ਜਿਸ ਖਾਤੇ ਵਿਚ ਪੈਸੇ ਟਰਾਂਸਫਰ ਕੀਤੇ ਗਏ ਸਨ, ਉਹ ਡੀਐਸਪੀ ਦੇ ਮੋਬਾਈਲ ਨੰਬਰ ਨਾਲ ਜੁੜਿਆ ਹੋਇਆ ਹੈ। ਡੀਐਸਪੀ ’ਤੇ ਅਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਅਪਣੇ ਅਧੀਨ ਕੰਮ ਕਰਦੇ ਮੁਲਾਜ਼ਮਾਂ ਨੂੰ ਬਲੈਕਮੇਲ ਕਰਕੇ ਪੈਸੇ ਮੰਗਣ ਦਾ ਦੋਸ਼ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਸਮੇਂ ਡੀਐਸਪੀ ਬਾਂਸਲ ਦੇ ਘਰ ਦੀ ਤਲਾਸ਼ੀ ਕੀਤੀ ਗਈ, ਉਸ ਸਮੇਂ ਡੀਐਸਪੀ ਵੀ ਪੁਲਿਸ ਦੇ ਨਾਲ ਸਨ। ਉਨ੍ਹਾਂ ਨਾਲ 25 ਦੇ ਕਰੀਬ ਪੁਲਿਸ ਕਰਮਚਾਰੀ ਅਤੇ ਪੰਜ-ਸੱਤ ਗੱਡੀਆਂ ਪੁਲਿਸ ਦੀਆਂ ਮੌਕੇ ’ਤੇ ਪਹੁੰਚੀਆਂ। 

Location: India, Punjab, Firozpur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement