ਗੈਂਗਸਟਰ ਅਰਸ਼ ਡੱਲਾ ਦੇ ਚਾਰ ਸਾਥੀ ਅਸਲੇ ਸਮੇਤ ਕਾਬੂ 
Published : Dec 6, 2022, 6:43 pm IST
Updated : Dec 6, 2022, 6:43 pm IST
SHARE ARTICLE
Punjab News
Punjab News

30 ਬੋਰ ਪਿਸਟਲ, 1 ਮੈਗਜ਼ੀਨ, ਕਾਰਤੂਸ, ਇਕ ਕਾਰ ਅਤੇ 3 ਲੱਖ ਰੁਪਏ ਫਿਰੌਤੀ ਦੀ ਰਕਮ ਬਰਾਮਦ

30 ਬੋਰ ਪਿਸਟਲ, 1 ਮੈਗਜ਼ੀਨ, ਕਾਰਤੂਸ, ਇਕ ਕਾਰ ਅਤੇ 3 ਲੱਖ ਰੁਪਏ ਫਿਰੌਤੀ ਦੀ ਰਕਮ ਬਰਾਮਦ 

ਮੋਗਾ (ਦਲੀਪ ਕੁਮਾਰ): ਸਮਾਜ ਵਿਰੋਧੀ ਅਨਸਰਾਂ ਵੱਲੋਂ ਪਿਛਲੇ ਦਿਨੀਂ ਮੋਗਾ ਅਤੇ ਫਿਰੋਜ਼ਪੁਰ ਜ਼ਿਲ੍ਹਿਆਂ ਦੇ ਇਲਾਕਿਆਂ ਵਿਚੋਂ ਲੋਕਾਂ ਨੂੰ ਫਿਰੋਤੀਆਂ ਮੰਗਣ ਲਈ ਧਮਕੀਆਂ ਦਿੱਤੀਆਂ ਜਾ ਰਹੀਆ ਸਨ। ਮਾੜੇ ਅਨਸਰਾਂ ਵੱਲੋਂ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ ਕਲੋਨੀ, ਜ਼ੀਰਾ ਜਿਸ ਦਾ ਤਲਵੰਡੀ ਭਾਈ ਵਿਖੇ ਮੈਡੀਕਲ ਸਟੋਰ ਹੈ, ਪਾਸੋਂ 4 ਲੱਖ 20 ਹਜਾਰ ਰੁਪਏ ਫਿਰੋਟੀ ਹਾਸਲ ਕੀਤੀ ਸੀ। ਸੀਨੀਅਰ ਕਪਤਾਨ ਪੁਲਿਸ ਮੋਗਾ ਅਤੇ ਸੀਨੀਅਰ ਕਪਤਾਨ ਪੁਲਿਸ ਫ਼ਿਰੋਜ਼ਪੁਰ ਵੱਲੋਂ ਫਿਰੋਟੀ ਹਾਸਲ ਕਰਨ ਵਾਲੇ ਗੈਂਗਸਟਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਗ੍ਰਿਫਤਾਰ ਕਰਨ ਲਈ ਸਾਂਝੇ ਤੌਰ 'ਤੇ ਮੁਹਿੰਮ ਚਲਾਈ ਗਈ ਸੀ। 

ਪੁਲਿਸ ਪਾਰਟੀ ਨੇ ਗਸ਼ਤ ਦੌਰਾਨ ਮੁਖਬਰ ਨੇ ਇਤਲਾਹ ਦਿੱਤੀ ਕਿ ਕੈਟਾਗਿਰੀ ਏ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਨੈਬ ਸਿੰਘ ਵਾਸੀ ਬੂਈਆਂ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਮਨੀਲਾ ਨੇ ਤੇ ਬਲਵਿੰਦਰ ਸਿੰਘ ਉਰਫ ਲੱਭਾ ਪੁੱਤਰ ਕਰਨੈਲ ਸਿੰਘ ਵਾਸੀ ਲੱਲੇ ਜ਼ਿਲ੍ਹਾ ਫਿਰੋਜ਼ਪੁਰ,  ਗੁਰਜੰਟ ਸਿੰਘ ਪੁੱਤਰ ਰੇਸ਼ਮ ਸਿੰਘ ਵਾਸੀ ਤਲਵੰਡੀ ਭਾਈ ਜ਼ਿਲ੍ਹਾ ਫਿਰੋਜ਼ਪੁਰ, ਗੁਰਲਾਲ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਫੇਰੋਕੇ ਜ਼ਿਲ੍ਹਾ ਫਿਰੋਜ਼ਪੁਰ ਅਤੇ ਕਮਰਦੀਪ ਸਿੰਘ ਪੁੱਤਰ ਬਹਾਦਰ ਸਿੰਘ ਵਾਸੀ ਆਈ.ਟੀ.ਆਈ ਚੌਕ ਬਰਨਾਲਾ ਨਾਲ ਮਿਲ ਕੇ ਇੱਕ ਗਿਰੋਹ ਬਣਾਇਆ ਹੋਇਆ ਹੈ, ਜੋ ਗੈਂਗਸਟਰ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਮਨੀਲਾ ਵਿਦੇਸ਼ ਵਿੱਚ ਬੈਠ ਕੇ ਵਟਸਐਪ ਕਾਲਾਂ ਕਰ ਕੇ ਆਮ ਲੋਕਾਂ ਨੂੰ ਧਮਕੀਆਂ ਦੇ ਕੇ ਫਿਰੋਤੀਆਂ ਵਸੂਲਦੇ ਹਨ ਤੇ ਜਿਹੜੇ ਲੋਕ ਫਿਰੋਤੀ ਦੇਣ ਤੋਂ ਇਨਕਾਰ ਕਰਦੇ ਹਨ ਉਹਨਾਂ ਲੋਕਾਂ ਪਰ ਇਹ ਆਪਣੇ ਸਾਥੀਆਂ ਉਕਤ ਬਲਵਿੰਦਰ ਸਿੰਘ ਉਰਫ ਲੱਭਾ, ਗੁਰਜੰਟ ਸਿੰਘ ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਰਾਹੀ ਉਹਨਾਂ ਦੇ ਘਰਾਂ 'ਤੇ ਫਾਇਰਿੰਗ ਕਰਵਾ ਕੇ ਦਹਿਸ਼ਤ ਦਾ ਮਹੌਲ ਪੈਦਾ ਕਰ ਰਹੇ ਹਨ। 

ਇਹਨਾਂ ਨੇ ਕੁੱਝ ਦਿਨ ਪਹਿਲਾ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਭਾਸ਼ ਕਲੋਨੀ ਜੀਰਾਂ ਨੂੰ ਡਰਾ ਧਮਕਾ ਕੇ ਉਸ ਤੋਂ ਫਿਰੋਤੀ ਮੰਗੀ ਸੀ ਅਤੇ ਫਿਰੌਤੀ ਦੇ ਪੈਸੇ ਬਲਵਿੰਦਰ ਸਿੰਘ ਉਰਫ ਲੱਭਾ, ਗੁਰਜੰਟ ਸਿੰਘ, ਗੁਰਲਾਲ ਸਿੰਘ ਅਤੇ ਕਮਰਦੀਪ ਸਿੰਘ ਰਾਹੀਂ ਵਸੂਲ ਕੀਤੇ ਹਨ। ਮੁਖਬਰ ਨੇ ਇਹ ਵੀ ਦੱਸਿਆ ਕਿ ਇਹ ਚਾਰੇ ਜਾਣੇ ਇਸ ਸਮੇਂ ਗੈਂਗਸਟਰ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਨੂੰ  ਵਿਖੇ ਨਾਕਾਬੰਦੀ ਦੌਰਾਨ ਕਾਬੂ ਕੀਤਾ ਅਤੇ ਇਨ੍ਹਾਂ ਕੋਲੋਂ ZEN ਨੰਬਰੀ PB-10-AM-8590 ਕਾਰ ਦੀ ਤਲਾਸ਼ੀ ਦੌਰਾਨ ਬਲਵਿੰਦਰ ਸਿੰਘ ਉਰਫ ਲੱਭ ਪਾਸੇ ਇੱਕ ਪਿਸਟਲ 30 ਬੋਰ, 1 ਮੈਗਜੀਨ 3 ਰੋਂਦ ਜਿੰਦਾਂ ਬ੍ਰਾਮਦ ਹੋਏ।

ਸਾਰੇ ਦੋਸ਼ੀਆ ਦੇ ਖਿਲਾਫ ਮੁਕੱਦਮਾਂ ਨੰਬਰ 124 ਮਿਤੀ 05.12.2022 ਅ/ਧ 386/412 ਭ:ਦ, 25 ( (7) ਅਸਲਾ ਐਕਟ ਥਾਣਾ ਮੋਹਿਣਾ ਦਰਜ ਰਜਿਸਟਰ ਕੀਤਾ ਗਿਆ ਅਤੇ ਗ੍ਰਿਫਤਾਰ ਕੀਤੇ ਗਏ ਦੋਸ਼ੀਆ ਨੇ ਪੁਛਗਿੱਛ ਦੌਰਾਨ ਮੰਨਿਆ ਕਿ ਉਹਨਾਂ ਨੇ ਕੁੱਝ ਦਿਨ ਪਹਿਲਾ ਅਰਸ਼ਦੀਪ ਸਿੰਘ ਉਰਫ ਅਰਸ਼ ਡੱਲਾ ਅਤੇ ਮਨਪ੍ਰੀਤ ਸਿੰਘ ਉਰਫ ਪੀਤਾ ਪੁੱਤਰ ਨੈਬ ਸਿੰਘ ਵਾਸੀ ਬੂਈਆ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਹਾਲ ਵਾਸੀ ਮਨੀਲਾ ਦੇ ਕਹਿਣ ਪਰ ਆਪਸ ਵਿੱਚ ਮਿਲ ਕੇ ਵਰਿੰਦਰ ਕੁਮਾਰ ਗਰੋਵਰ ਪੁੱਤਰ ਤਰਸੇਮ ਲਾਲ ਵਾਸੀ ਸੁਆਸ ਕਲੋਨੀ ਜੀਰਾ ਨੂੰ ਡਰਾ ਧਮਕਾ ਕੇ ਉਸ ਤੋਂ 14 ਲੱਖ 20 ਹਜਾਰ ਰੂਪੈ ਫਿਰੋਤੀ ਹਾਸਲ ਕੀਤੀ ਸੀ, ਇਸ ਸਬੰਧੀ ਮੁਕੱਦਮਾ ਨੰਬਰ 138 ਮਿਤੀ 15.12.2022 ਅ/ਧ 386/506 ਭ.ਦ ਥਾਣਾ ਸਿਟੀ ਜੀਰਾ, ਜ਼ਿਲ੍ਹਾ ਫਿਰੋਜ਼ਪੁਰ ਦਰਜ ਹੈ। 

ਦੋਸ਼ੀਆਂ ਨੇ ਫਿਰੋਤੀ ਦੀ ਰਕਮ ਦੋਸ਼ੀ ਕਮਰਦੀਪ ਸਿੰਘ ਦੇ ਘਰ ਬਰਨਾਲਾ ਵਿਖੇ ਲੁਕਾ-ਛੁਪਾ ਕੇ ਰੱਖੀ ਸੀ, ਜੋ ਦੋਸ਼ੀ ਕਮਰਦੀਪ ਸਿੰਘ ਦੀ ਨਿਸ਼ਾਨਦੇਹੀ ਪਰ ਉਸ ਦੇ ਘਰੋਂ ਫਿਰੌਤੀ ਦੇ 03 ਲੱਖ ਰੁਪਏ ਬ੍ਰਾਮਦ ਕੀਤੇ ਗਏ ਹਨ ਅਤੇ ਗ੍ਰਿਫਤਾਰ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰ ਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾਵੇਗਾ ਅਤੇ ਪੁਛਗਿੱਛ ਕੀਤੀ ਜਾਵੇਗੀ। ਦੋਸ਼ੀਆ ਪਾਸੋਂ ਪੁਛਗਿੱਛ ਦੌਰਾਨ ਉਹਨਾਂ ਵਲੋਂ ਪਹਿਲਾਂ ਕੀਤੀਆਂ ਵਾਰਦਾਤਾਂ ਅਤੇ ਭਵਿੱਖ ਵਿਚ ਜਿਹੜੀਆਂ ਵਾਰਦਾਤਾ ਕਰਨੀਆ ਸਨ ਸਬੰਧੀ ਕਈ ਖੁਲਾਸੇ ਹੋਣ ਦੀ ਸੰਭਾਵਨਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement