ਪੈਸੇ ਦਾ ਲੈਣ ਦੇਣ ਪਿਆ ਮਹਿੰਗਾ, ਜੀਜੇ ਨੇ ਸਾਲੇ ‘ਤੇ ਡੀਜ਼ਲ ਛਿੜਕ ਲਗਾਈ ਅੱਗ
Published : Dec 6, 2018, 1:20 pm IST
Updated : Dec 6, 2018, 1:20 pm IST
SHARE ARTICLE
Man Burnt Alive
Man Burnt Alive

ਫਿਰੋਜ਼ਪੁਰ ਦੇ ਸਿਟੀ ਜੀਰਾ ਦੇ ਅਧੀਨ ਸੇਲਰ ਜੀਰਾ ਰੋਡ ਦੇ ਨੇੜੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਭੈਣ-ਜੀਜਾ ਅਤੇ ਇਕ ਹੋਰ ਵਿਅਕਤੀ ਨੇ ਸਾਲੇ ਉਤੇ...

ਫਿਰੋਜ਼ਪੁਰ (ਸਸਸ) : ਫਿਰੋਜ਼ਪੁਰ ਦੇ ਸਿਟੀ ਜੀਰਾ ਦੇ ਅਧੀਨ ਸੇਲਰ ਜੀਰਾ ਰੋਡ ਦੇ ਨੇੜੇ ਪੈਸੇ ਦੇ ਲੈਣ ਦੇਣ ਨੂੰ ਲੈ ਕੇ ਭੈਣ-ਜੀਜਾ ਅਤੇ ਇਕ ਹੋਰ ਵਿਅਕਤੀ ਨੇ ਸਾਲੇ ਉਤੇ ਡੀਜ਼ਲ ਛਿੜਕ ਕੇ ਅੱਗ ਲਗਾ ਦਿਤੀ। ਇਸ ਤੋਂ ਨੌਜਵਾਨ ਗੰਭੀਰ ਹਾਲਤ ਵਿਚ ਹੈ, ਉਸ ਨੂੰ ਜੀਰੇ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ। ਸਾਲੇ ਨੇ ਇਕ ਲੱਖ ਰੁਪਏ ਭੈਣ ਅਤੇ ਜੀਜੇ ਕੋਲੋਂ ਲੈਣੇ ਸਨ। ਥਾਣਾ ਸਿਟੀ ਜੀਰਾ ਪੁਲਿਸ ਨੇ ਬੁੱਧਵਾਰ ਨੂੰ ਪੀੜਿਤ ਦੀ ਸ਼ਿਕਾਇਤ ਉਤੇ ਉਸ ਦੀ ਭੈਣ, ਜੀਜੇ ਅਤੇ ਇਕ ਅਣਪਛਾਤੇ ਦੋਸ਼ੀ ਦੇ ਖਿਲਾਫ਼ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿਤੇ ਗਏ ਬਿਆਨ ਵਿਚ ਪੀੜਿਤ ਸਤਵੰਤ ਸਿੰਘ ਪੁੱਤਰ ਗੁਰਜੰਟ ਸਿੰਘ (26)  ਨਿਵਾਸੀ ਬੋਹਾ ਜ਼ਿਲਾ ਮਾਨਸਾ ਨੇ ਕਿਹਾ ਕਿ ਉਸ ਨੇ ਕੁੱਝ ਸਮਾਂ ਪਹਿਲਾਂ ਅਪਣੀ ਭੈਣ ਮਨਦੀਪ ਕੌਰ ਅਤੇ ਜੀਜਾ ਗੁਰਮੀਤ ਸਿੰਘ ਨਿਵਾਸੀ ਗੋਵਿੰਦਪੁਰਾ ਕੈਂਟ ਬਠਿੰਡਾ ਨੂੰ ਇਕ ਲੱਖ ਰੁਪਏ ਉਧਾਰ ਦਿਤੇ ਸਨ। ਜ਼ਰੂਰਤ ਪੈਣ ਉਤੇ ਉਸ ਨੇ ਅਪਣੀ ਭੈਣ ਅਤੇ ਜੀਜੇ ਤੋਂ ਇਕ ਲੱਖ ਰੁਪਏ ਵਾਪਸ ਮੰਗੇ। ਦੋਵੇਂ ਪੈਸੇ ਦੇਣ ਵਿਚ ਆਨਾਕਾਨੀ ਕਰ ਰਹੇ ਸਨ। ਦੇਰ ਸ਼ਾਮ ਸਾਢੇ ਸੱਤ ਵਜੇ ਉਹ ਭੈਣ ਅਤੇ ਜੀਜੇ ਦੇ ਨਾਲ ਅੰਮ੍ਰਿਤਸਰ ਜਾ ਰਿਹਾ ਸੀ।

ਇਸ ਗੱਲ ਦੀ ਰੰਜਸ਼ ਰੱਖਦੇ ਹੋਏ ਉਸ ਦੇ ਜੀਜਾ ਗੁਰਮੀਤ ਨੇ ਅਪਣੇ ਇਕ ਦੋਸਤ ਨੂੰ ਬੁਲਾਇਆ ਅਤੇ ਜੀਰੇ ਦੇ ਸੇਲਰ ਰੋਡ ਦੇ ਕੋਲ ਉਕਤ ਤਿੰਨਾਂ ਦੋਸ਼ੀਆਂ ਨੇ ਉਸ ਉਤੇ ਡੀਜ਼ਲ ਛਿੜਕ ਕੇ ਲਾਇਟਰ ਨਾਲ ਅੱਗ ਲਾ ਦਿਤੀ, ਜਿਸ ਕਾਰਨ ਉਹ ਪੂਰਾ ਸੜ ਗਿਆ, ਰਾਹਗੀਰਾਂ ਨੇ ਉਸ ਨੂੰ ਇਲਾਜ ਲਈ ਜੀਰਾ ਹਸਪਤਾਲ ਪਹੁੰਚਾਇਆ। ਏਐਸਆਈ ਗੁਰਦੀਪ ਸਿੰਘ ਨੇ ਦੱਸਿਆ ਦੀ ਪੀੜਿਤ ਦੇ ਬਿਆਨ ਉਤੇ ਗੁਰਮੀਤ ਸਿੰਘ, ਮਨਦੀਪ ਕੌਰ ਅਤੇ ਇਕ ਅਣਪਛਾਤੇ ਦੇ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿਤੀ ਗਈ ਹੈ ਪਰ ਅਜੇ ਤੱਕ ਕਿਸੇ ਵੀ ਦੋਸ਼ੀ ਦੀ ਗ੍ਰਿਫ਼ਤਾਰੀ ਨਹੀਂ ਹੋ ਸਕੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement