ਸ਼੍ਰੋਮਣੀ ਕਮੇਟੀ ਮੈਂਬਰ ਸਹਾਰਨ ਮਾਜਰਾ ਦਾ ਘੁਡਾਣੀ ਕਲਾਂ ’ਚ ਹੋਇਆ ਸਖ਼ਤ ਵਿਰੋਧ
Published : Nov 6, 2021, 12:29 am IST
Updated : Nov 6, 2021, 12:29 am IST
SHARE ARTICLE
image
image

ਸ਼੍ਰੋਮਣੀ ਕਮੇਟੀ ਮੈਂਬਰ ਸਹਾਰਨ ਮਾਜਰਾ ਦਾ ਘੁਡਾਣੀ ਕਲਾਂ ’ਚ ਹੋਇਆ ਸਖ਼ਤ ਵਿਰੋਧ

ਰਾੜਾ ਸਾਹਿਬ, 5 ਨਵੰਬਰ (ਬਲਜੀਤ ਸਿੰਘ ਜੀਰਖ) : ਪਿੰਡ ਘੁਡਾਣੀ ਕਲਾਂ ਸਥਿਤ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਵਿਖੇ ਕੁੱਝ ਦਿਨ ਪਹਿਲਾਂ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਚੋਲਾ ਸਾਹਿਬ ਨੂੰ ਗੁਆਲੀਅਰ ਦੇ ਕਿਲ੍ਹੇ ’ਚ ਹੋਣ ਵਾਲੇ ਬੰਦੀ ਛੋੜ ਸਮਾਗਮ ’ਚ ਨਾਂ ਲਿਜਾਣ ਸਬੰਧੀ ਪਿੰਡ ਵਾਸੀਆਂ ਅਤੇ ਇਲਾਕੇ ਦੀਆਂ ਸੰਗਤਾਂ ਦਾ ਇਕੱਠ ਹੋਇਆ ਸੀ ਜਿਸ ਵਿਚ ਕਿਹਾ ਗਿਆ ਸੀ ਕਿ ਗੁਰੂ ਸਾਹਿਬ ਜੀ ਦੀ ਕਿਸੇ ਵੀ ਨਿਸ਼ਾਨੀ ਨੂੰ ਲਿਜਾਣ ਨਹੀ ਦਿਤਾ ਜਾਵੇਗਾ। 
ਇਸ ਮਾਮਲੇ ਸਬੰਧੀ ਨਗਰ ਦੇ ਸਰਪੰਚ ਹਰਿੰਦਰਪਾਲ ਸਿੰਘ ਹਨੀ ਨੇ ਸ਼੍ਰੋਮਣੀ ਕਮੇਟੀ ਮੈਬਰ ਰਘਵੀਰ ਸਿੰਘ ਸਹਾਰਨ ਮਾਜਰਾ ਦੇ ਧਿਆਨ ’ਚ ਲਿਆਂਦਾ ਸੀ ਇਸ ਤੋਂ ਬਾਅਦ ਸਹਾਰਨ ਮਾਜਰਾ ਨੇ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਜੋ ਬਿਰਧ ਅਵਸਥਾ ’ਚ ਹਨ ਜਿਸ ਦੀ ਪੂਰੀ ਜਾਣਕਾਰੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਾਗੀਰ ਕੌਰ ਨੂੰ ਦਿਤੀ ਸੀ ਜਿਸ ਤੇ ਤੁਰੰਤ ਅਮਲ ਕਰਦਿਆਂ ਬੀਬੀ ਜਾਗੀਰ ਕੌਰ ਨੇ ਇਸ ਚੋਲਾ ਸਾਹਿਬ ਨੂੰ ਬਾਹਰ ਕਿਸੇ ਵੀ ਅਸਥਾਨ ਤੇ ਨਾਂ ਲਿਾਜਾਣ ਦਾ ਲਿਖ਼ਤੀ ਪੱਤਰ ਜਾਰੀ ਕੀਤਾ ਗਿਆ ਸੀ।
ਬੰਦੀ ਛੋੜ ਦਿਵਸ ਤੋਂ ਦੂਜੇ ਦਿਨ ਗੁਰਦੁਆਰਾ ਨਿੰਮਸਰ ਚੋਲਾ ਸਾਹਿਬ ਦੀ ਗੋਲਕ ਦੀ ਗਿਣਤੀ ਸੀ ਜਿਸ ਵਿਚ ਸ਼੍ਰੋਮਣੀ ਕਮੇਟੀ ਮੈਂਬਰ ਰਘਵੀਰ ਸਿੰਘ ਸਹਾਰਨ ਮਾਜਰਾ ਅਪਣੀ ਡਿਉਟੀ ਸਮਝਦਿਆਂ ਵ ਸ਼ਾਮਲ ਹੋ ਗਿਆ ਜਿਸ ਦਾ ਵਿਰੋਧ ਕਰਨ ਲਈ ਪਿੰਡ ਦੀਆਂ ਕੁੱਝ  ਬੀਬੀਆਂ-ਭਾਈਆਂ ਤੋਂ ਇਲਾਵਾ ਸਿਆਸੀ ਅਤੇ ਸ਼੍ਰੋਮਣੀ ਪੰਥ ਅਕਾਲੀ ਲਹਿਰ ਦੇ ਆਗੂ ਪਹੁੰਚ ਗਏ। ਇਸ ਸਮੇ ਲੋਕਾਂ ਨੇ ਸਹਾਰਨਮਾਜਰਾ ਨੂੰ ਗੁਰੂ ਸਾਹਿਬ ਜੀ ਦੇ ਚੋਲਾ ਸਾਹਿਬ ਜੀ ਸਬੰਧੀ ਸਖ਼ਤ ਲਹਿਜੇ ’ਚ ਸੁਆਲ ਜੁਆਬ ਕੀਤੇ ਕਿ ਜਦੋਂ ਚੋਲਾ ਸਾਹਿਬ ਜੀ ਨੂੰ ਲਿਜਾਣ ਸਬੰਧੀ ਇਕੱਠ ਹੋਇਆ ਸੀ ਉਸ ਵਕਤ ਇਸ ਅਸਥਾਨ ਤੇ ਸੰਗਤ ਨੂੰ ਭਰੋਸਾ ਦੇਣ ਕਿਉਂ ਨਹੀ ਆਏ ਅਤੇ ਕੁੱਝ ਲੋਕਾਂ ਵਲੋ ਮੁਰਦਾਬਾਦ ਦੇ ਨਾਹਰੇ ਵੀ ਲਗਵਾਏ। ਇਸ ਸਮੇ ਪਿੰਡ ਵਾਸੀਆਂ ਨੇ ਇਕ ਪੱਤਰ ਲਿਖਿਆ ਜਿਸ ਵਿਚ ਕਿਹਾ ਗਿਆ ਕਿ ਪਿੰਡ ਦੇ ਗੁਰੂ ਘਰਾਂ ਦਾ ਪ੍ਰਬੰਧ ਪਿੰਡ ਦੀ ਹੀ ਲੋਕਲ ਕਮੇਟੀ ਨੂੰ ਦਿਤਾ ਜਾਵੇ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement