ਮੋਦੀ ਨੇ ਭਾਰਤ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਕਢਿਆ : ਅਨੁਰਾਗ ਠਾਕੁਰ
Published : Oct 6, 2022, 6:37 am IST
Updated : Oct 6, 2022, 6:37 am IST
SHARE ARTICLE
image
image

ਮੋਦੀ ਨੇ ਭਾਰਤ ਨੂੰ ਗ਼ੁਲਾਮੀ ਦੀ ਮਾਨਸਿਕਤਾ ਤੋਂ ਬਾਹਰ ਕਢਿਆ : ਅਨੁਰਾਗ ਠਾਕੁਰ


ਬਿਲਾਸਪੁਰ, 5 ਅਕਤੂਬਰ : ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਦੁਸਹਿਰਾ ਮਨਾਉਣ ਲਈ ਹਿਮਾਚਲ ਨੂੰ  ਚੁਣਨ 'ਤੇ ਧਨਵਾਦ ਕੀਤਾ | ਅਨੁਰਾਗ ਠਾਕੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੀਆਂ ਉਪਲੱਬਧੀਆਂ ਬਾਰੇ ਦਸਿਆ | ਉਨ੍ਹਾਂ ਕਿਹਾ ਕਿ ਮੋਦੀ ਦੀ ਅਗਵਾਈ ਹੇਠ ਦੇਸ਼ ਗ਼ੁਲਾਮੀ ਵਾਲੀ ਮਾਨਸਿਕਤਾ ਤੋਂ ਬਾਹਰ ਆ ਰਿਹਾ ਹੈ | ਅਜਿਹਾ ਕੋਈ ਖੇਤਰ ਨਹੀਂ ਜਿਸ ਵਿਚ ਭਾਰਤ ਪਿੱਛੇ ਰਿਹਾ ਹੋਵੇ | ਅਪਣੇ ਸਥਾਨ 'ਤੇ ਖੜੇ ਹੋ ਕੇ ਨਰਿੰਦਰ ਮੋਦੀ ਦਾ ਸਵਾਗਤ ਕਰਨ ਦੀ ਬੇਨਤੀ ਕੀਤੀ | ਇਸ ਤੋਂ ਪਹਿਲਾਂ ਹਮੀਰਪੁਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਠਾਕੁਰ ਨੇ ਕਾਂਗਰਸੀ ਨੇਤਾਵਾਂ 'ਤੇ ਹਮਲਾ ਬੋਲਦੇ ਹੋਏ ਕਿਹਾ ਕਿ ਜਿਸ ਰੁੱਖ 'ਤੇ ਫਲ ਹੁੰਦੇ ਹਨ, ਉਸ 'ਤੇ ਪੱਥਰ ਸੁੱਟੇ ਜਾਂਦੇ ਹਨ |
ਦਰਅਸਲ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ, ਰਾਸ਼ਟਰੀ ਬੁਲਾਰੇ ਅਲਕਾ ਲਾਂਬਾ ਅਤੇ ਵਿਰੋਧੀ ਧਿਰ ਦੇ
ਨੇਤਾ ਮੁਕੇਸ਼ ਅਗਨੀਹੋਤਰੀ ਲਗਾਤਾਰ ਜਨਤਕ ਮੰਚਾਂ 'ਤੇ ਅਨੁਰਾਗ ਠਾਕੁਰ ਨੂੰ  ਘੇਰ ਰਹੇ ਹਨ | ਇਸ 'ਤੇ ਠਾਕੁਰ ਨੇ ਕਿਹਾ ਕਿ ਇਹ ਵਿਰੋਧੀ ਧਿਰ ਦੇ ਲੋਕਾਂ ਦੀ ਨਿਰਾਸ਼ਾ ਹੈ | ਸੂਬੇ ਦੇ ਲੋਕ ਜਾਣਦੇ ਹਨ ਕਿ ਹਮੀਰਪੁਰ ਸੰਸਦੀ ਹਲਕੇ ਵਿਚ ਅਥਾਹ ਵਿਕਾਸ ਹੋਇਆ ਹੈ | ਕਾਂਗਰਸ ਕੋਲ ਕਹਿਣ ਲਈ ਕੁੱਝ ਨਹੀਂ ਹੈ ਅਤੇ ਉਨ੍ਹਾਂ ਕੋਲ ਦੋਸ਼ ਲਗਾਉਣ ਦਾ ਵਿਕਲਪ ਹੈ | ਇਸ ਦੌਰਾਨ ਉਨ੍ਹਾਂ ਸਾਬਕਾ ਸੰਸਦ ਮੈਂਬਰ ਸੁਰੇਸ਼ ਚੰਦੇਲ ਦੇ ਕਾਂਗਰਸ ਛੱਡ ਕੇ ਭਾਰਤੀ ਜਨਤਾ ਪਾਰਟੀ 'ਚ ਸਾਮਲ ਹੋਣ 'ਤੇ ਪ੍ਰਤੀਕਿਰਿਆ ਦਿਤੀ ਹੈ | ਸਾਬਕਾ ਸੰਸਦ ਮੈਂਬਰ ਸੁਰੇਸ਼ ਦੇ ਭਾਜਪਾ ਵਿਚ ਸ਼ਾਮਲ ਹੋਣ 'ਤੇ ਠਾਕੁਰ ਨੇ ਕਿਹਾ ਕਿ ਭਾਜਪਾ ਸਰਕਾਰ ਦੀ ਕਾਰਜਸ਼ੈਲੀ ਨੂੰ  ਦੇਖ ਕੇ ਵੱਡੇ ਨੇਤਾ ਪਾਰਟੀ ਵਿਚ ਸ਼ਾਮਲ ਹੋ ਰਹੇ ਹਨ | ਉਮੀਦ ਹੈ ਕਿ ਉਨ੍ਹਾਂ ਦੇ ਆਉਣ ਨਾਲ ਪਾਰਟੀ ਨੂੰ  ਹੋਰ ਮਜ਼ਬੂਤੀ ਮਿਲੇਗੀ | ਅਨੁਰਾਗ ਠਾਕੁਰ ਨੇ ਕਿਹਾ ਕਿ ਜਿਸ ਰੁੱਖ 'ਤੇ ਫਲ ਲੱਗਦੇ ਹਨ, ਉਸ ਨੂੰ  ਪੱਥਰ ਮਾਰੇ ਜਾਂਦੇ ਹਨ | ਕਾਂਗਰਸੀ ਆਗੂ ਕੁੱਝ ਨਾ ਕੁੱਝ ਦੇਖ ਕੇ ਹਮਲੇ ਕਰਦੇ ਹਨ |     (ਏਜੰਸੀ)

 

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement