'ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੋ ਡੀ.ਐਨ.ਏ.' ਵਾਲੇ ਬਿਆਨ ਮਗਰੋਂ ਸੱਭ ਪਾਸਿਉਂ ਹਮਲਾ
Published : Jul 6, 2021, 12:19 am IST
Updated : Jul 6, 2021, 12:19 am IST
SHARE ARTICLE
image
image

'ਸਾਰੇ ਹਿੰਦੂਆਂ ਮੁਸਲਮਾਨਾਂ ਦਾ ਇਕੋ ਡੀ.ਐਨ.ਏ.' ਵਾਲੇ ਬਿਆਨ ਮਗਰੋਂ ਸੱਭ ਪਾਸਿਉਂ ਹਮਲਾ


ਹਿੰਦੂ-ਮੁਸਲਮਾਨ ਵਖਰੇ ਨਹੀਂ, ਸਾਰੇ ਭਾਰਤੀਆਂ ਦਾ ਡੀ.ਐਨ.ਏ. ਇਕ : ਮੋਹਨ ਭਾਗਵਤ

ਗਾਜ਼ੀਆਬਾਦ, 5 ਜੁਲਾਈ : ਰਾਸ਼ਟਰੀ ਸਵੈ ਸੇਵਕ ਸੰਘ (ਆਰ. ਐਸ. ਐਸ.) ਦੇ ਮੁਖੀ ਮੋਹਨ ਭਾਗਵਤ ਨੇ ਐਤਵਾਰ  ਨੂੰ  ਕਿਹਾ ਕਿ ਸੱਭ ਭਾਰਤੀਆਂ ਦਾ ਡੀ. ਐਨ. ਏ. ਇਕ ਹੈ, ਭਾਵੇਂ ਉਹ ਕਿਸੇ ਵੀ ਧਰਮ ਦੇ ਹੋਣ | ਉਨ੍ਹਾਂ ਕਿਹਾ ਕਿ ਹਿੰਦੂ-ਮੁਸਲਮਾਨ ਵੱਖ-ਵੱਖ ਨਹੀਂ ਸਗੋਂ ਇਕ ਹਨ | ਪੂਜਾ ਕਰਨ ਦੇ ਤਰੀਕੇ ਦੇ ਆਧਾਰ 'ਤੇ ਲੋਕਾਂ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ |
  ਮੁਸਲਿਮ ਰਾਸ਼ਟਰੀ ਮੰਚ ਵਲੋਂ ਕਰਵਾਏ ਇਕ ਪ੍ਰੋਗਰਾਮ ਵਿਚ ਐਤਵਾਰ ਆਰ. ਐਸ. ਐਸ. ਦੇ ਮੁਖੀ ਨੇ ਭੀੜ ਵਲੋਂ ਕੁਟ ਕੁਟ ਕੇ ਮਾਰ ਦੇਣ (ਲਿੰਚਿੰਗ) ਨੂੰ  ਲੈ ਕੇ ਕਿਹਾ ਕਿ ਇਸ ਵਿਚ ਸ਼ਾਮਲ ਲੋਕ ਹਿੰਦੂਵਾਦ ਦੇ ਵਿਰੁਧ ਹਨ | ਜੇ ਕੋਈ ਹਿੰਦੂ ਕਹਿੰਦਾ ਹੈ ਕਿ ਇਥੇ ਕੋਈ ਮੁਸਲਮਾਨ ਨਹੀਂ ਰਹਿਣਾ ਚਾਹੀਦਾ ਤਾਂ ਉਹ ਵਿਅਕਤੀ ਹਿੰਦੂ ਨਹੀਂ ਹੈ | ਗਊ ਇਕ ਪਵਿੱਤਰ ਜਾਨਵਰ ਹੈ ਪਰ ਜਿਹੜੇ ਵਿਅਕਤੀ ਦੂਜਿਆਂ ਨੂੰ  ਮਾਰ ਰਹੇ ਹਨ, ਉਹ ਹਿੰਦੂਵਾਦ ਦੇ ਵਿਰੁਧ ਜਾ ਰਹੇ ਹਨ | ਕਾਨੂੰਨ ਨੂੰ  ਬਿਨਾਂ ਕਿਸੇ ਵਿਤਕਰੇ ਦੇ ਉਨ੍ਹਾਂ ਵਿਰੁਧ ਕੰਮ ਕਰਨਾ ਚਾਹੀਦਾ ਹੈ |
  ਉਨ੍ਹਾਂ ਕਿਹਾ ਕਿ ਇਹ ਸਿੱਧ ਹੋ ਚੁੱਕਾ ਹੈ ਕਿ ਪਿਛਲੇ 40,000 ਸਾਲਾਂ ਤੋਂ ਅਸੀਂ ਇਕ ਹੀ ਪੂਰਵਜ ਦੇ ਵਾਰਸਾਂ ਵਿਚੋਂ ਹਾਂ |
 ਭਾਰਤ ਦੇ ਲੋਕਾਂ ਦਾ ਡੀ. ਐਨ. ਏ. ਇਕੋ ਜਿਹਾ ਹੈ | ਹਿੰਦੂ ਅਤੇ ਮੁਸਲਮਾਨ ਦੋ ਗਰੁੱਪ ਨਹੀਂ ਹਨ, ਉਹ ਪਹਿਲਾਂ ਤੋਂ ਹੀ ਇਕੱਠੇ ਹਨ | ਮੋਹਨ ਭਾਗਵਤ ਨੇ ਕਿਹਾ ਕਿ ਲੋਕ ਰਾਜ ਵਿਚ ਹਿੰਦੂਆਂ ਜਾਂ ਮੁਸਲਮਾਨਾਂ ਦੀ ਇਕੱਲੀ ਮਲਕੀਅਤ ਨਹੀਂ ਹੋ ਸਕਦੀ, ਸਿਰਫ ਭਾਰਤੀਆਂ ਦੀ ਮਲਕੀਅਤ ਹੀ ਹੋ ਸਕਦੀ ਹੈ | 
ਦੇਸ਼ ਵਿਚ ਏਕਤਾ ਤੋਂ ਬਿਨਾਂ ਵਿਕਾਸ ਸੰਭਵ ਨਹੀਂ ਹੈ | ਏਕਤਾ ਦਾ ਆਧਾਰ ਰਾਸ਼ਟਰਵਾਦ ਅਤੇ ਪੁਰਖਿਆਂ ਦੀ ਯਾਦ ਹੋਣੀ ਚਾਹੀਦੀ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement