ਕਰਜ਼ੇ ਚੁੱਕਣ ਦੀ ਥਾਂ ਸਰਕਾਰੀ ਸਰੋਤ ਲੁੱਟ ਰਹੇ ਮਾਫ਼ੀਆ ਨੂੰ ਨੱਥ ਪਾਵੇ ਸਰਕਾਰ-ਹਰਪਾਲ ਸਿੰਘ ਚੀਮਾ
Published : Jul 6, 2020, 6:03 pm IST
Updated : Jul 6, 2020, 6:03 pm IST
SHARE ARTICLE
Harpal Singh Cheema
Harpal Singh Cheema

ਵਿਕਾਸ ਦੇ ਨਾਂਅ 'ਤੇ ਹੋਰ ਕਰਜ਼ੇ ਚੁੱਕਣ ਦਾ 'ਆਪ' ਵੱਲੋਂ ਤਿੱਖਾ ਵਿਰੋਧ

ਚੰਡੀਗੜ੍ਹ, 6 ਜੁਲਾਈ 2020 : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਵਿਕਾਸ ਦੇ ਨਾਂਅ 'ਤੇ ਹੋਰ ਕਰਜ਼ੇ ਚੁੱਕਣ ਲਈ ਪੰਜਾਬ ਸਰਕਾਰ ਵੱਲੋਂ ਪੇਂਡੂ ਵਿਕਾਸ ਬੋਰਡ ਦੀ ਕਮਾਈ ਨੂੰ ਗਹਿਣੇ ਧਰਨ ਵਾਲੇ ਫ਼ੈਸਲੇ ਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਗਲੀਆਂ-ਨਾਲੀਆਂ ਬਣਾਉਣ ਜਾਂ ਪਹਿਲਾ ਚੁੱਕੇ ਕਰਜ਼ੇ ਦੀਆਂ ਕਿਸ਼ਤਾਂ ਮੋੜਨ ਲਈ ਹੋਰ ਕਰਜ਼ੇ ਚੁੱਕਣ ਨੂੰ ਵਿਕਾਸ ਨਹੀਂ ਵਿਨਾਸ਼ ਮੰਨਦੀ ਹੈ ਅਤੇ ਅਜਿਹੇ ਵਿਨਾਸ਼ ਮੁਖੀ ਕਰਜ਼ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇਗਾ। ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਸਰਕਾਰ ਪੰਜਾਬ

Punjab SC Captain Amarinder Singh Punjab Captain Amarinder Singh

ਅਤੇ ਪੰਜਾਬ ਦੇ ਲੋਕਾਂ ਪ੍ਰਤੀ ਸੁਹਿਰਦ ਹੁੰਦੀ ਤਾਂ ਸਭ ਤੋਂ ਪਹਿਲਾਂ ਬਾਦਲਾਂ ਵੱਲੋਂ ਪੈਦਾ ਕੀਤੇ ਗਏ ਬਹੁਭਾਂਤੀ ਮਾਫ਼ੀਆ ਨੂੰ ਕੁਚਲਦੀ ਜਿਸ ਨੇ 2007 ਤੋਂ 2017 ਤੱਕ ਸੂਬੇ ਦੇ ਸਾਰੇ ਵਿੱਤੀ ਸਰੋਤਾਂ ਨੂੰ ਅੰਨ੍ਹੇਵਾਹ ਲੁੱਟਿਆ ਸੀ, ਪਰੰਤੂ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਨਾ ਕੇਵਲ ਬਾਦਲਾਂ ਦੇ ਮਾਫ਼ੀਆ ਰਾਜ ਦੀ ਕਮਾਨ ਸੰਭਾਲੀ, ਸਗੋਂ ਮਾਫ਼ੀਆ ਦੀ ਲੁੱਟ ਦਾ ਘੇਰਾ ਹੋਰ ਮੋਕਲਾ ਕੀਤਾ। ਲਾਕਡਾਊਨ ਦੌਰਾਨ ਸਾਹਮਣੇ ਆਇਆਂ ਸ਼ਰਾਬ ਦੀਆਂ ਫ਼ਰਜ਼ੀ ਫ਼ੈਕਟਰੀਆਂ ਅਤੇ ਧੜੱਲੇ ਨਾਲ ਹੁੰਦੀ ਨਜਾਇਜ਼ ਵਿੱਕਰੀ (ਤਸਕਰੀ) ਇਸ ਦੀ ਤਾਜ਼ਾ ਅਤੇ ਪ੍ਰਤੱਖ ਮਿਸਾਲ ਹੈ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸੂਬਾ ਸਰਕਾਰ ਪੰਜਾਬ ਨੂੰ ਮਾਫ਼ੀਆ ਤੋਂ ਮੁਕਤ ਕਰਕੇ ਸਰਕਾਰੀ ਵਸੀਲਿਆਂ ਦੀ ਕੁੱਲ ਆਮਦਨੀ ਨੂੰ ਇਮਾਨਦਾਰੀ

Harpal Singh CheemaHarpal Singh Cheema

ਅਤੇ ਪਾਰਦਰਸ਼ਤਾ ਨਾਲ ਸਰਕਾਰੀ ਖ਼ਜ਼ਾਨੇ 'ਚ ਜਾਣ ਦਿੱਤਾ ਜਾਵੇ ਤਾਂ ਪੰਜਾਬ ਨੂੰ ਵਿਕਾਸ ਕਾਰਜਾਂ ਲਈ ਹੋਰ ਕਰਜ਼ੇ ਚੁੱਕਣ ਦੀ ਕਦੇ ਵੀ ਲੋੜ ਨਾ ਪਵੇ। ਉਲਟਾ ਹਰ ਸਾਲ ਕਰਜ਼ੇ ਦੀ ਪੰਡ ਦਾ ਭਾਰ ਹੌਲਾ ਹੋਣਾ ਸ਼ੁਰੂ ਹੋ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਦਾਅਵਾ ਕੀਤਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ 2022 'ਚ ਆਮ ਆਦਮੀ ਪਾਰਟੀ ਨੂੰ ਮੌਕਾ ਦਿੱਤਾ ਤਾਂ ਬਾਦਲਾਂ ਅਤੇ ਕੈਪਟਨ ਵੱਲੋਂ ਪਾਲੇ ਗਏ ਬਹੁਭਾਂਤੀ ਮਾਫ਼ੀਆ ਨੂੰ ਪਹਿਲ ਦੇ ਆਧਾਰ 'ਤੇ ਕੁਚਲ ਦਿੱਤਾ ਜਾਵੇਗਾ। ਇਸ ਮਾਫ਼ੀਆ ਵੱਲੋਂ ਟਰਾਂਸਪੋਰਟ, ਰੇਤਾ ਬਜਰੀ, ਸ਼ਰਾਬ, ਕੇਬਲ, ਬਿਜਲੀ ਆਦਿ ਤਮਾਮ ਸਰਕਾਰੀ ਸਰੋਤਾਂ ਦੀ ਕੀਤੀ ਜਾ ਰਹੀ ਲੁੱਟ ਨੂੰ ਰੋਕ ਕੇ ਪੰਜਾਬ ਅਤੇ ਪੰਜਾਬੀਆਂ ਦੀ ਆਰਥਿਕਤਾ ਨੂੰ ਮੁੜ ਲੀਹ 'ਤੇ ਲਿਆਂਦਾ ਜਾਵੇਗਾ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਬਾਦਲਾਂ ਅਤੇ ਕੈਪਟਨ ਨੇ ਮਾਫ਼ੀਆ ਦੀ ਲੁੱਟ ਰੋਕਣ ਦੀ ਥਾਂ ਸੂਬੇ ਨੂੰ ਹੋਰ ਕਰਜ਼ਾਈ ਕਰਨ ਵਾਲੀਆਂ ਮਾਰੂ ਨੀਤੀਆਂ 'ਤੇ ਹੀ ਜ਼ੋਰ ਰੱਖਿਆ ਹੈ । ਹੁਣ ਹਾਲਾਤ ਇਹ ਹੋ ਚੁੱਕੇ ਹਨ ਕਿ ਪੰਜਾਬ ਸਰਕਾਰ ਕੋਲ ਗਹਿਣੇ ਧਰ ਕੇ ਹੋਰ ਕਰਜ਼ਾ ਚੁੱਕਣ ਲਈ ਪ੍ਰਮੁੱਖ ਸਰਕਾਰੀ ਸੰਪਤੀਆਂ ਅਤੇ ਬਿਲਡਿੰਗਾਂ ਵੀ ਮੁੱਕ ਗਈਆਂ ਹਨ

Harpal Singh Cheema Harpal Singh Cheema

ਅਤੇ ਸਰਕਾਰ ਬਾਦਲਾਂ ਦੀ ਤਰਜ਼ 'ਤੇ ਪੇਂਡੂ ਵਿਕਾਸ ਬੋਰਡ ਦੀ ਸਾਲਾਨਾ 1800 ਤੋਂ 2000 ਕਰੋੜ ਰੁਪਏ ਦੀ ਆਮਦਨੀ ਦੀ ਗਰੰਟੀ ਦੇ ਕੇ 2995 ਕਰੋੜ ਰੁਪਏ ਦਾ ਹੋਰ ਕਰਜ਼ ਚੁੱਕਣ ਜਾ ਰਹੀ ਹੈ, ਤਾਂ ਕਿ ਚੋਣਾਂ ਤੋਂ ਪਹਿਲਾਂ ਕਾਂਗਰਸੀ ਮੰਤਰੀਆਂ, ਵਿਧਾਇਕਾਂ ਅਤੇ ਲੋਕਾਂ ਵੱਲੋਂ ਹਰਾਏ ਨਕਾਰਾ ਹਲਕਾ ਇੰਚਾਰਜਾਂ ਦੀ ਲੁੱਟ ਲਈ ਵਿਕਾਸ ਦੇ ਨਾਂਅ 'ਤੇ ਹਰੇਕ ਹਲਕੇ ਨੂੰ 25 ਕਰੋੜ ਰੁਪਏ ਦਿੱਤੇ ਜਾ ਸਕਣ। ਹਰਪਾਲ ਸਿੰਘ ਚੀਮਾ ਨੇ ਸਵਾਲ ਉਠਾਇਆ ਕਿ ਬਾਦਲਾਂ ਵਾਂਗ ਕੈਪਟਨ ਨੂੰ ਵੀ ਆਖ਼ਰੀ ਵਰ੍ਹੇ 'ਵਿਕਾਸ' ਕਿਉਂ ਯਾਦ ਆਉਂਦਾ ਹੈ? ਚੀਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਕੈਪਟਨ ਸਰਕਾਰ ਦੇ ਇਸ ਵਿਨਾਸ਼ਕਾਰੀ ਕਦਮ ਦਾ ਤਿੱਖਾ ਵਿਰੋਧ ਕਰੇਗੀ ਅਤੇ ਇਸ ਸੰਬੰਧੀ ਛੇਤੀ ਹੀ ਪੰਜਾਬ ਦੇ ਰਾਜਪਾਲ ਨੂੰ ਵੀ ਮਿਲੇਗੀ।

Harpal Singh CheemaHarpal Singh Cheema

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement