ਮੂਸੇਵਾਲਾ ਮਾਮਲੇ 'ਚ ਵੱਡਾ ਖੁਲਾਸਾ: 8 ਸ਼ਾਰਪ ਸ਼ੂਟਰਾਂ ਦੀ ਹੋਈ ਪਹਿਚਾਣ
Published : Jun 6, 2022, 1:21 pm IST
Updated : Jun 6, 2022, 1:21 pm IST
SHARE ARTICLE
photo
photo

ਪੰਜਾਬ, ਹਰਿਆਣਾ, ਰਾਜਸਥਾਨ ਤੇ ਮਹਾਰਾਸ਼ਟਰ ਨਾਲ ਜੁੜੇ ਤਾਰ

 

ਮਾਨਸਾ: ਸਿੱਧੂ ਮੂਸੇਵਾਲਾ ਕਤਲ ਮਾਮਲੇ 'ਚ ਵੱਡਾ ਖੁਲਾਸਾ ਹੋਇਆ ਹੈ। ਪੰਜਾਬ ਪੁਲਿਸ ਨੇ 8 ਸ਼ਾਰਪ ਸ਼ੂਟਰਾਂ ਦੀ ਪਛਾਣ ਕਰ ਲਈ ਹੈ। ਇਹ ਸ਼ੂਟਰ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਮਹਾਰਾਸ਼ਟਰ ਦੇ ਵਸਨੀਕ ਹਨ। ਸਾਰੇ ਸ਼ਾਰਪ ਸ਼ੂਟਰ ਗੈਂਗਸਟਰ ਲਾਰੈਂਸ ਗੈਂਗ ਨਾਲ ਸਬੰਧਤ ਹਨ। ਪੰਜਾਬ ਪੁਲਿਸ ਨੂੰ ਸ਼ੱਕ ਹੈ ਕਿ ਉਨ੍ਹਾਂ ਨੇ ਹੀ 29 ਮਈ ਨੂੰ ਮਾਨਸਾ ਵਿੱਚ ਇੱਕ ਪੰਜਾਬੀ ਗਾਇਕ ਦੀ ਗੋਲੀ ਮਾਰ ਕੇ ਹੱਤਿਆ ਕੀਤੀ ਹੈ।

PHOTOPHOTO

ਇਨ੍ਹਾਂ ਦੀ ਨਿਸ਼ਾਨਦੇਹੀ ਤੋਂ ਬਾਅਦ ਹੁਣ ਇਨ੍ਹਾਂ 4 ਰਾਜਾਂ ਦੀ ਪੁਲਿਸ ਉਨ੍ਹਾਂ ਦੇ ਪਿੱਛੇ ਲੱਗੀ ਹੋਈ ਹੈ। ਇਨ੍ਹਾਂ ਕਾਤਲਾਂ ਨੂੰ ਹਥਿਆਰ ਅਤੇ ਗੱਡੀਆਂ ਦੇਣ ਵਾਲੇ ਵਿਅਕਤੀਆਂ ਨੂੰ ਕਤਲ ਤੋਂ ਪਹਿਲਾਂ ਰੁਕਣ ਲਈ ਥਾਂ ਮੁਹੱਈਆ ਕਰਵਾਉਣ ਵਾਲੇ ਵਿਅਕਤੀਆਂ 'ਤੇ ਸ਼ਿਕੰਜਾ ਕੱਸਣਾ ਸ਼ੁਰੂ ਕਰ ਦਿੱਤਾ ਹੈ।

PHOTOPHOTO

ਮੂਸੇਵਾਲਾ ਕਤਲ ਕਾਂਡ ਵਿੱਚ ਜਗਰੂਪ ਸਿੰਘ ਰੂਪਾ, ਪ੍ਰਿਅਵਰਤ ਫੌਜੀ, ਮਨਪ੍ਰੀਤ ਭੋਲੂ, ਮਨਪ੍ਰੀਤ ਮੰਨੂ, ਸੰਤੋਸ਼ ਜਾਧਵ, ਸੁਭਾਸ਼ ਬਨੋਂਦਾ, ਸੌਰਵ ਮਹਾਕਾਲ, ਹਰਕਮਲ ਸਿੰਘ ਰਾਣੂ ਸ਼ਾਮਲ ਹਨ। ਇਨ੍ਹਾਂ ਵਿੱਚ ਹਰਕਮਲ, ਰੂਪਾ ਅਤੇ ਮਨਪ੍ਰੀਤ ਪੰਜਾਬ ਦੇ ਵਸਨੀਕ ਹਨ। ਪੁਲਿਸ ਅਨੁਸਾਰ ਇਹ ਸਾਰੇ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ ਕੋਟਕਪੂਰਾ ਹਾਈਵੇਅ ’ਤੇ ਇਕੱਠੇ ਹੋਏ ਸਨ। ਇਸ ਤੋਂ ਬਾਅਦ ਪੁਲਿਸ ਜਾਂਚ ਕਰ ਰਹੀ ਹੈ ਕਿ ਇਹ ਕਿੱਥੇ ਰੁਕੇ। ਇਸ ਪਿੱਛੇ 2 ਲੋਕਾਂ ਦੀ ਭੂਮਿਕਾ ਸਾਹਮਣੇ ਆ ਰਹੀ ਹੈ।

sidhu moose walasidhu moose wala

ਪੰਜਾਬ ਪੁਲਿਸ ਨੇ ਕੇਕੜਾ ਨਾਂ ਦੇ ਵਿਅਕਤੀ ਨੂੰ ਮਾਨਸਾ ਤੋਂ ਗ੍ਰਿਫਤਾਰ ਕੀਤਾ ਹੈ। ਇਹ ਉਹੀ ਸੀ ਜਿਸ ਨੇ ਫੈਨ ਬਣ ਕੇ ਮੂਸੇਵਾਲਾ ਦੀ ਰੇਕੀ ਕੀਤੀ ਸੀ। ਉਸਨੇ ਹੀ ਮੂਸੇਵਾਲਾ ਦੀ ਹਰਕਤ ਬਾਰੇ ਸ਼ਾਰਪ ਸ਼ੂਟਰਾਂ ਨੂੰ ਸੂਚਿਤ ਕੀਤਾ ਸੀ। ਕੇਕੜਾ ਮੂਸੇਵਾਲਾ ਦੇ ਘਰ ਫੈਨ ਬਣ ਕੇ ਗਿਆ ਸੀ। ਉਸ ਨੇ ਸਿੱਧੂ ਦੇ ਘਰ ਚਾਹ ਵੀ ਪੀਤੀ। ਇਸ ਤੋਂ ਬਾਅਦ ਸੈਲਫੀ ਵੀ ਲਈ। ਮੰਨਿਆ ਜਾਂਦਾ ਹੈ ਕਿ ਮੂਸੇਵਾਲਾ ਦੀ ਰੇਕੀ ਵੀ ਕੇਕੜੇ ਨੇ ਹੀ ਕੀਤੀ। ਉਸ ਨੇ ਕਾਤਲਾਂ ਨੂੰ ਦੱਸਿਆ ਕਿ ਮੂਸੇਵਾਲਾ ਜੀਪ ਵਿੱਚ ਜਾ ਰਿਹਾ ਸੀ। ਮੂਸੇਵਾਲਾ ਨੇ ਨਾ ਤਾਂ ਗੰਨਮੈਨ ਲਿਆ ਅਤੇ ਨਾ ਹੀ ਬੁਲੇਟ ਪਰੂਫ ਫਾਰਚੂਨਰ। ਜਿਸ ਤੋਂ ਬਾਅਦ ਥੋੜੀ ਦੂਰੀ 'ਤੇ ਪਹੁੰਚਦੇ ਹੀ ਮੂਸੇਵਾਲਾ ਨੂੰ ਮਾਰ ਦਿੱਤਾ ਗਿਆ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement