ਬਰਾਤੀਆਂ ਦੀ ਕਾਰ ਨਾਲ ਵਾਪਰਿਆ ਦਰਦਨਾਕ ਹਾਦਸਾ, ਪਹਿਲਾਂ ਬਿਜਲੀ ਦੇ ਖੰਭੇ ਤੇ ਫਿਰ ਦਰੱਖਤ ਨਾਲ ਟਕਰਾਈ
Published : May 6, 2022, 6:16 pm IST
Updated : May 6, 2022, 6:16 pm IST
SHARE ARTICLE
road accident
road accident

6 ਦੀ ਮੌਤ, 5 ਜ਼ਖ਼ਮੀ; ਜ਼ਖ਼ਮੀਆਂ ਨੂੰ ਕਰਵਾਇਆ ਹਸਪਤਾਲ ਭਰਤੀ, ਹਾਲਤ ਨਾਜ਼ੁਕ 

ਮੁਰਾਦਾਬਾਦ : ਅੱਜ ਦੁਪਹਿਰ ਨੂੰ ਇਥੇ ਦਿਲਾਰੀ ​​ਥਾਣਾ ਖੇਤਰ ਦੇ ਇਕ ਪਿੰਡ ਤੋਂ ਬਰਾਤ 'ਚ ਸ਼ਾਮਲ ਹੋਣ ਜਾ ਰਹੇ ਬਾਰਾਤੀਆਂ ਦੀ ਕਾਰ ਅਜ਼ੀਮਨਗਰ ਥਾਣਾ ਖੇਤਰ 'ਚ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਅਤੇ ਫਿਰ ਇਕ ਦਰੱਖਤ ਨਾਲ ਜਾ ਟਕਰਾਈ। ਹਾਦਸੇ 'ਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਕਾਰ 'ਚ ਸਵਾਰ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਡਰਾਈਵਰ ਸਮੇਤ 5 ਲੋਕ ਜ਼ਖ਼ਮੀ ਹੋ ਗਏ ਹਨ। ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਜਿੱਥੇ ਤਿੰਨ ਜ਼ਖ਼ਮੀਆਂ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

Tragic accidentTragic accident

ਇਹ ਹਾਦਸਾ ਅੱਜ ਦੁਪਹਿਰ ਨੂੰ ਕਰੀਬ 2.45 ਵਜੇ ਅਜ਼ੀਮਨਗਰ ਥਾਣਾ ਖੇਤਰ ਦੇ ਲਾਲਪੁਰ ਤੋਂ ਖੌਦ ਮਾਰਗ 'ਤੇ ਵਾਪਰਿਆ। ਮੁਰਾਦਾਬਾਦ ਦੇ ਦਿਲਾਰੀ ​​ਥਾਣਾ ਖੇਤਰ ਦੇ ਰਹਤਾ ਮਾਫੀ ਪਿੰਡ ਦੇ ਰਹਿਣ ਵਾਲੇ ਵਿਸ਼ਾਲ ਦਾ ਵਿਆਹ ਰਾਮਪੁਰ ਦੇ ਕਾਸ਼ੀਪੁਰ ਆਂਗਾ ਪਿੰਡ ਦੀ ਰਹਿਣ ਵਾਲੀ ਸੋਨਮ ਨਾਲ ਤੈਅ ਹੋਇਆ ਸੀ। ਜਿਸ ਵਿੱਚ ਸ਼ੁੱਕਰਵਾਰ ਦੁਪਹਿਰ 10 ਬਾਰਾਤੀਆਂ ਅਤੇ ਇੱਕ ਡਰਾਈਵਰ ਦਿਲਾਰੀ ​​ਤੋਂ ਇੱਕ ਕਾਰ ਵਿੱਚ ਕਾਸ਼ੀਪੁਰ ਆਂਗਾ ਜਾ ਰਹੇ ਸਨ।

DeathDeath

ਇਸ ਦੌਰਾਨ ਅਜ਼ੀਮਨਗਰ ਥਾਣਾ ਖੇਤਰ 'ਚ ਦੁਪਹਿਰ ਕਰੀਬ 2.45 ਵਜੇ ਕਾਰ ਬੇਕਾਬੂ ਹੋ ਕੇ ਬਿਜਲੀ ਦੇ ਖੰਭੇ ਨਾਲ ਟਕਰਾ ਗਈ, ਇਸ ਤੋਂ ਬਾਅਦ ਵੀ ਕਾਰ ਰੁਕੀ ਨਹੀਂ ਅਤੇ ਦਰੱਖਤ ਨਾਲ ਜਾ ਟਕਰਾਈ।  ਹਾਦਸੇ ਵਿੱਚ ਬਿਜਲੀ ਦੇ ਖੰਭੇ ਅਤੇ ਦਰੱਖਤ ਦੋਵੇਂ ਟੁੱਟ ਗਏ ਜਦਕਿ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਕਾਰ ਸਵਾਰ ਵਿਨੀਤ (21) ਪੁੱਤਰ ਬ੍ਰਿਜੇਸ਼ ਸਕਸੈਨਾ, ਰਾਕੇਸ਼ (52) ਪੁੱਤਰ ਕਰਨ ਸਿੰਘ, ਕ੍ਰਿਸ਼ (17) ਪੁੱਤਰ ਵਰਿੰਦਰ ਸਿੰਘ, ਵਿਵੇਕ ਚੌਹਾਨ (22) ਪੁੱਤਰ ਸੋਪਾਲ, ਸੌਰਭ (25) ਪੁੱਤਰ ਵਿਕਰਮ ਅਤੇ ਆਕਾਸ਼ ਸਕਸੈਨਾ (24) ਪੁੱਤਰ ਹਰੀਓਮ ਦੀ ਮੌਤ ਹੋ ਗਈ।

DeathDeath

ਇਸ ਦੇ ਨਾਲ ਹੀ ਇਸ ਹਾਦਸੇ ਵਿੱਚ ਡਰਾਈਵਰ ਬਿੱਟੂ, ਅਨਮੋਲ, ਸੰਜੇ, ਚਿੰਟੂ ਅਤੇ ਗੁੱਲੂ ਜ਼ਖ਼ਮੀ ਹੋ ਗਏ। ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਵੀ ਮੌਕੇ 'ਤੇ ਪਹੁੰਚ ਗਈ ਅਤੇ ਜ਼ਖਮੀਆਂ ਨੂੰ ਜ਼ਿਲ੍ਹਾ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਤਿੰਨ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement