ਨਵੇਂ ਵਾਹਨ ਖ਼ਰੀਦਣ ਸਮੇਂ ਰਹੋ ਸਾਵਧਾਨ, ਹੁਣ 25 ਮਾਰਚ ਤਕ ਹੀ ਜਮ੍ਹਾ ਹੋਣਗੇ ਫਾਰਮ!
Published : Mar 6, 2020, 4:18 pm IST
Updated : Mar 6, 2020, 4:18 pm IST
SHARE ARTICLE
file photo
file photo

ਮਿਤੀ ਲੰਘਣ ਤੋਂ ਬਾਅਦ ਨਹੀਂ ਸੁਣਿਆ ਜਾਵੇਗਾ ਕੋਈ ਇਤਰਾਜ਼

ਚੰਡੀਗੜ੍ਹ : ਜੇਕਰ ਤੁਸੀਂ ਕੋਈ ਨਵਾਂ ਵਾਹਨ ਖ਼ਰੀਦਣ ਬਾਰੇ ਸੋਚ ਰਹੇ ਹੋ ਤਾਂ ਥੋੜਾ ਸਾਵਧਾਨ ਹੋ ਜਾਓ। ਕਿਉਂਕਿ ਸਰਕਾਰ ਵਲੋਂ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਲਈ ਨਵੀਂ ਸਮਾਂ-ਸੀਮਾ ਤੈਅ ਕਰ ਦਿਤੀ ਹੈ। ਪੰਜਾਬ ਸਰਕਾਰ ਦੇ ਤਾਜ਼ਾ ਐਲਾਨ ਮੁਤਾਬਕ ਸਟੇਜ-4 ਵਾਹਨਾਂ ਨੂੰ ਰਜਿਸਟ੍ਰੇਸ਼ਨ ਕਰਵਾਉਣ ਲਈ ਫ਼ਾਈਲ ਹੁਣ ਸਿਰਫ਼ 25 ਮਾਰਚ ਤਕ ਹੀ ਜਮ੍ਹਾ ਕਰਵਾਈ ਜਾ ਸਕਦੀ ਹੈ।

PhotoPhoto

ਸਰਕਾਰ ਦੇ ਫ਼ੈਸਲੇ ਮੁਤਾਬਕ 31 ਮਾਰਚ ਤੋਂ ਬਾਅਦ ਭਾਰਤ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਪੂਰੀ ਤਰ੍ਹਾਂ ਬੰਦ ਕੀਤੀ ਜਾ ਰਹੀ ਹੈ। ਇਸ ਸਬੰਧੀ ਸਟੇਟ ਟਰਾਂਸਪੋਰਟ ਕਮਿਸ਼ਨ  ਪੰਜਾਬ ਨੇ ਬਾਕਾਇਦਾ ਹਦਾਇਤਾਂ ਵੀ ਜਾਰੀ ਕਰ ਦਿਤੀਆਂ ਹਨ।

PhotoPhoto

ਇਨ੍ਹਾਂ ਹਦਾਇਤਾਂ ਮੁਤਾਬਕ ਹੁਣ ਪੰਜਾਬ ਅੰਦਰ ਭਾਰਤ ਸਟੇਜ-4 ਵਾਹਨਾਂ ਦੀ ਰਜਿਸਟ੍ਰੇਸ਼ਨ ਪਹਿਲੀ ਅਪ੍ਰੈਲ ਤੋਂ ਬਾਅਦ ਨਹੀਂ ਕੀਤੀ ਜਾਵੇਗੀ। ਇਨ੍ਹਾਂ ਵਾਹਨਾਂ ਦੀ ਰਜਿਸਟ੍ਰੇਸ਼ਨ ਨਾਲ ਸਬੰਧਤ ਫਾਇਲਾਂ ਹੁਣ 25 ਮਾਰਚ ਤਕ ਹੀ ਜਮ੍ਹਾ ਕਰਵਾਈਆਂ ਜਾ ਸਕਣਗੀਆਂ।

PhotoPhoto

ਸਰਕਾਰ ਦਾ ਟੀਚਾ ਅਜਿਹੇ ਸਾਰੇ ਵਾਹਨਾਂ ਦੀ ਰਜਿਸਟ੍ਰੇਸ਼ਨ ਦਾ ਕੰਮ 31 ਮਾਰਚ ਤਕ ਮੁਕੰਮਲ ਕਰਨਾ ਹੈ। ਸਰਕਾਰ ਨੇ 21 ਮਾਰਚ ਨੂੰ ਵੀ ਦਫ਼ਤਰ ਆਮ ਵਾਂਗ ਖੁੱਲ੍ਹਾ ਰੱਖਣ ਦਾ ਐਲਾਨ ਕੀਤਾ ਹੈ। ਇਸ ਦਾ ਮਕਸਦ ਵੀ ਇਸ ਕੰਮ ਨੂੰ 31 ਮਾਰਚ ਤਕ ਹਰ ਹਾਲ ਪੂਰਾ ਕਰਨਾ ਹੈ।

PhotoPhoto

ਸੂਤਰਾਂ ਮੁਤਾਬਕ ਮਿਤੀ ਲੰਘਣ ਤੋਂ ਬਾਅਦ ਕਿਸੇ ਵੀ ਵਿਅਕਤੀ, ਫ਼ਰਮ ਦਾ ਕੋਈ ਵੀ ਦਾਅਵਾ ਜਾਂ ਇਤਰਾਜ਼ ਸਵੀਕਾਰ ਨਹੀਂ ਕੀਤੇ ਜਾਣਗੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement