ਲਖੀਮਪੁਰ ਘਟਨਾ 'ਚ ਮਾਰੇ ਗਏ ਕਿਸਾਨ ਦਾ ਪੁੱਤਰ, ਮੰਤਰੀ 'ਟੇਨੀ' ਵਿਰੁਧ ਲੜੇਗਾ ਲੋਕ ਸਭਾ ਚੋਣ
Published : Feb 6, 2022, 8:00 am IST
Updated : Feb 6, 2022, 8:00 am IST
SHARE ARTICLE
image
image

ਲਖੀਮਪੁਰ ਘਟਨਾ 'ਚ ਮਾਰੇ ਗਏ ਕਿਸਾਨ ਦਾ ਪੁੱਤਰ, ਮੰਤਰੀ 'ਟੇਨੀ' ਵਿਰੁਧ ਲੜੇਗਾ ਲੋਕ ਸਭਾ ਚੋਣ

ੂਲੜਾਈ ਲੜਾਂਗੇ ਤਾਂ ਕਾਇਦੇ ਨਾਲ ਹੀ ਲੜਾਂਗੇ, ਸਿੱਧਾ ਟੇਨੀ ਨਾਲ ਲੜਾਂਗੇ : ਜਗਦੀਪ

ਲਖੀਮਪੁਰ ਖੇੜੀ (ਉਤਰ ਪ੍ਰਦੇਸ਼), 5 ਫ਼ਰਵਰੀ : ਲਖੀਮਪੁਰ ਖੇੜੀ ਜ਼ਿਲ੍ਹੇ ਦੇ ਤਿਕੋਨੀਆ ਪਿੰਡ ਵਿਚ ਪਿਛਲੇ ਸਾਲ 3 ਅਕਤੂਬਰ ਨੂੰ  ਜੀਪ ਹੇਠਾਂ ਦਰੜ ਕੇ ਮਾਰੇ ਗਏ ਕਿਸਾਨ ਨਛੱਤਰ ਸਿੰਘ ਦੇ ਪੁੱਤਰ ਨੇ ਖੇਤਰ ਤੋਂ ਸੰਸਦ ਮੈਂਬਰ ਅਤੇ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਵਿਰੁਧ 2024 ਦੀਆਂ ਲੋਕ ਸਭਾ ਚੋਣਾਂ ਲੜਨ ਦਾ ਇਰਾਦਾ ਪ੍ਰਗਟਾਇਆ ਹੈ |
ਯਾਦ ਰਹੇ ਕਿ ਪਿਛਲੇ ਸਾਲ 3 ਅਕਤੂਬਰ ਨੂੰ  ਤਿਕੋਨੀਆ ਪਿੰਡ ਵਿਚ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੌਰਾਨ ਹੋਈ ਹਿੰਸਾ 'ਚ ਨਛੱਤਰ ਸਿੰਘ ਸਮੇਤ 4 ਕਿਸਾਨਾਂ ਦੀ ਮੌਤ ਹੋ ਗਈ ਸੀ | ਇਸ ਘਟਨਾ ਵਿਚ ਇਕ ਪੱਤਰਕਾਰ ਸਮੇਤ 4 ਹੋਰ ਲੋਕ ਮਾਰੇ ਗਏ ਸਨ | ਇਸ ਮਾਮਲੇ ਵਿਚ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੂੰ  ਮੁੱਖ ਦੋਸ਼ੀ ਦੇ ਤੌਰ ਗਿ੍ਫ਼ਤਾਰ ਕੀਤਾ ਗਿਆ ਹੈ |
  ਲਖੀਮਪੁਰ ਦੇ ਧੌਰਹਰਾ ਇਲਾਕੇ ਦੇ ਨਾਮਦਾਰ ਪੁਰਵਾ ਪਿੰਡ ਦੇ ਰਹਿਣ ਵਾਲੇ ਨਛੱਤਰ ਸਿੰਘ ਦੇ ਪੁੱਤਰ ਜਗਦੀਪ ਸਿੰਘ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ ਸਮਾਜਵਾਦੀ ਪਾਰਟੀ (ਸਪਾ) ਅਤੇ ਕਾਂਗਰਸ ਨੇ ਉਨ੍ਹਾਂ ਨੂੰ  ਲਖੀਮਪੁਰ ਖੇੜੀ ਦੀ ਧੌਰਹਰਾ ਵਿਧਾਨ ਸਭਾ ਸੀਟ ਤੋਂ ਚੋਣ ਲੜਨ ਦੀ ਪੇਸ਼ਕਸ਼ ਕੀਤੀ ਸੀ ਪਰ ਉਨ੍ਹਾਂ ਨੇ ਇਹ ਕਹਿੰਦੇ ਹੋਏ ਮਨਾ ਕਰ ਦਿਤਾ ਕਿ ਉਹ 2024 ਦੀਆਂ ਲੋਕ ਸਭਾ ਚੋਣਾਂ 'ਚ ਸਿੱਧੇ ਤੌਰ 'ਤੇ ਅਜੇ ਮਿਸ਼ਰਾ ਟੇਨੀ ਨਾਲ ਟੱਕਰ ਲੈਣਗੇ | ਉਨ੍ਹਾਂ ਅੱਗੇ ਕਿਹਾ ਕਿ,''ਸਪਾ ਅਤੇ ਕਾਂਗਰਸ ਨੇ ਬਹੁਤ ਜ਼ੋਰ ਲਾਇਆ ਕਿ ਮੈਂ ਧੌਰਹਰਾ ਸੀਟ ਤੋਂ ਉਨ੍ਹਾਂ ਦੀ ਪਾਰਟੀ ਦੀ ਟਿਕਟ 'ਤੇ ਚੋਣਾਂ ਲੜਾਂ ਪਰ ਮੈਂ ਉਨ੍ਹਾਂ ਨੂੰ  ਕਹਿ ਦਿਤਾ ਕਿ ਮੈਂ ਛੋਟੀ ਲੜਾਈ ਨਹੀਂ ਲੜਾਂਗਾ | ਮੈਨੂੰ 2024 ਵਿਚ ਲੋਕ ਸਭਾ ਚੋਣਾਂ ਦੀ ਟਿਕਟ ਦਿਓ | ਮੈਂ ਸਿੱਧਾ ਟੇਨੀ ਨਾਲ ਲੜਾਂਗਾ, ਲੜਾਈ ਲੜਾਂਗੇ ਤਾਂ ਕਾਇਦੇ ਨਾਲ ਹੀ ਲੜਾਂਗੇ |''
  ਮਰਹੂਮ ਨਛੱਤਰ ਸਿੰਘ ਦੇ ਦੋ ਪੁੱਤਰਾਂ ਵਿਚੋਂ ਵੱਡੇ 31 ਸਾਲਾ ਜਗਦੀਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਵਾਰ ਵਿਚ ਕਿਸੇ ਦਾ ਸਿਆਸਤ ਨਾਲ ਸਬੰਧ ਨਹੀਂ ਹੈ | ਉਨ੍ਹਾਂ ਕਿਹਾ,''ਮੈਂ ਸਪਾ, ਬਹੁਜਨ ਸਮਾਜ ਪਾਰਟੀ ਜਾਂ ਕਾਂਗਰਸ ਸਮੇਤ ਕਿਸੇ ਵੀ ਪਾਰਟੀ ਦਾ ਸਮਰਥਕ ਨਹੀਂ ਹਾਂ | ਫ਼ਿਲਹਾਲ ਅਸੀਂ ਚੋਣਾਂ ਵਿਚ ਕਿਸਾਨ ਆਗੂ ਤੇਜਿੰਦਰ ਸਿੰਘ ਵਿਰਕ ਨਾਲ ਖੜੇ ਹਾਂ | ਸਾਡੀ ਲੜਾਈ ਵੀ ਉਹ ਹੀ ਲੜ ਰਹੇ ਹਨ | ਉਹ ਜਿਥੇ ਵੀ ਹੋਣਗੇ, ਅਸੀਂ ਉਨ੍ਹਾਂ ਨਾਲ ਖੜੇ ਹੋਵਾਂਗੇ |''
ਜ਼ਿਕਰਯੋਗ ਹੈ ਕਿ ਪਿਛਲੇ ਸਾਲ 3 ਅਕਤੂਬਰ ਨੂੰ  ਕੇਂਦਰੀ ਗ੍ਰਹਿ ਰਾਜ ਮੰਤਰੀ ਅਜੇ ਮਿਸ਼ਰਾ ਟੇਨੀ ਦੇ ਇਕ ਬਿਆਨ ਤੋਂ ਨਾਰਾਜ਼ ਕਿਸਾਨ ਟੇਨੀ ਦੇ ਪਿੰਡ ਵਿਚ ਇਕ ਪ੍ਰੋਗਰਾਮ 'ਚ ਸ਼ਿਰਕਤ ਕਰਨ ਜਾ ਰਹੇ ਉਪ ਮੁੱਖ ਮੰਤਰੀ ਕੇਸ਼ਵ ਪ੍ਰਸਾਦ ਮੌਰੀਆ ਦੇ ਦੌਰ ਦਾ ਵਿਰੋਧ ਕਰ ਰਹੇ ਸਨ, ਉਸ ਦੌਰਾਨ ਤਿਕੋਨੀਆ ਪਿੰਡ 'ਚ ਹੋਈ ਹਿੰਸਾ 'ਚ 4 ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋ ਗਈ ਸੀ |
    (ਪੀਟੀਆਈ)

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement