ਨਵਜੋਤ ਸਿੱਧੂ ਦੇ ਸੰਬੋਧਨ ਦੌਰਾਨ CM ਚੰਨੀ ਨੇ ਪਾਈ ਸਿੱਧੂ ਨੂੰ ਜੱਫੀ 
Published : Feb 6, 2022, 8:19 pm IST
Updated : Feb 6, 2022, 8:19 pm IST
SHARE ARTICLE
Navjot Sidhu and CM Channi
Navjot Sidhu and CM Channi

ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ ਵਿਚੋਂ ਮਾਫੀਆ ਖ਼ਤਮ ਕਰ ਦੇਵਾਂਗਾ- ਸਿੱਧੂ 

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਨਵਜੋਤ ਸਿੰਘ ਸਿੱਧੂ ਨੂੰ ਉਸ ਸਮੇਂ ਖੜ੍ਹੇ ਹੋ ਕੇ ਜੱਫੀ ਪਾਈ ਜਦੋਂ ਉਹ ਵਰਚੂਅਲ ਰੈਲੀ ਦੌਰਾਨ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਦੱਸ ਦੇਈਏ ਕਿ ਅੱਜ ਲੁਧਿਆਣਾ ਵਿਖੇ ਹੋਈ ਵਰਚੂਅਲ ਰੈਲੀ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਜੇ ਮੈਂ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦਾ ਪ੍ਰਧਾਨ ਰਿਹਾ ਤਾਂ ਕਿਸੇ ਵਿਧਾਇਕ ਦੇ ਪੁੱਤ ਨੂੰ ਚੇਅਰਮੈਨੀ ਨਹੀਂ ਮਿਲੇਗੀ ਸਗੋਂ ਆਮ ਵਰਕਰ ਨੂੰ ਮਿਲੇਗੀ।

ਆਪਣੇ ਸੰਬੋਧਨ ਦੌਰਾਨ ਨਵਜੋਤ ਸਿੱਧੂ ਨੇ ਕਿਹਾ 'ਅੱਜ ਲੋਕਾਂ ਨੂੰ ਭਰਮ ਵਿਚੋਂ ਕੱਢਣ ਦੀ ਘੜੀ ਹੈ, ਅੱਜ ਫ਼ੈਸਲਾਕੁਨ ਘੜੀ ਹੈ। ਅੱਜ ਪੰਜਾਬ ਦੇ ਕੁੱਝ ਵੀ ਅਧੂਰਾ ਨਹੀਂ ਰਹੇਗਾ। ਇਸ ਵਾਰ ਪੰਜਾਬ ਵਿਚ ਕੋਈ ਭੇਡ ਬੱਕਰੀ ਨਹੀਂ ਸਗੋਂ ਸ਼ੇਰ ਲਿਆਉਣਾ ਹੈ।'

navjot sidhu and CM Channi navjot sidhu and CM Channi

ਉਨ੍ਹਾਂ ਕਿਹਾ ਕਿ ਮੈਨੂੰ ਕਿਸੇ ਅਹੁਦੇ ਦੀ ਕੋਈ ਲਾਲਸਾ ਨਹੀਂ ਹੈ ਪਰ ਮੈਨੂੰ ਦਰਸ਼ਨੀ ਘੋੜਾ ਨਾ ਬਨਣ ਦੇਣਾ। ਮੈਨੂੰ ਫ਼ੈਸਲਾ ਲੈਣ ਦੀ ਤਾਕਤ ਦਿਓ। ਸਿੱਧੂ ਨੇ ਕਿਹਾ ਕਿ ਪੰਜਾਬ ਲਈ ਰੱਖੀ ਜਾ ਰਹੀ ਨੀਂਹ ਦਾ ਉਹ ਪਹਿਲਾ ਪੱਥਰ ਬਨਣ ਲਈ ਤਿਆਰ ਹਨ। ਇਸ ਦੌਰਾਨ ਜਦੋਂ ਸਿੱਧੂ ਨੇ ਸਟੇਜ ’ਤੇ ਬੈਠੇ ਚਰਨਜੀਤ ਚੰਨੀ ਨੂੰ ਤਾੜੀਆਂ ਮਾਰਨ ਲਈ ਆਖਿਆ ਤਾਂ ਚੰਨੀ ਆਪਣੀ ਜਗ੍ਹਾ ਤੋਂ ਉੱਠੇ ਅਤੇ ਸਿੱਧੂ ਨੂੰ ਕਲਾਵੇ ਵਿਚ ਲੈ ਲਿਆ।

ਸਿੱਧੂ ਨੇ ਐਲਾਨ ਕੀਤਾ ਕਿ ਜਦੋਂ ਤਕ ਉਹ ਪ੍ਰਧਾਨ ਨਹੀਂ ਉਦੋਂ ਤਕ ਉਹ ਕਿਸੇ ਵਿਧਾਇਕ ਦੇ ਪੁੱਤਰ ਨੂੰ ਚੇਅਰਮੈਨ ਨਹੀਂ ਬਣਨ ਦੇਣਗੇ, ਸਿਰਫ ਆਮ ਵਰਕਰ ਵਿਚੋਂ ਹੀ ਚੇਅਰਮੈਨ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇ ਮੈਨੂੰ ਫ਼ੈਸਲੇ ਲੈਣ ਦੀ ਤਾਕਤ ਮਿਲੀ ਤਾਂ ਮੈਂ ਪੰਜਾਬ ਵਿਚੋਂ ਮਾਫੀਆ ਖ਼ਤਮ ਕਰ ਦੇਵਾਂਗਾ। ਮੈਨੂੰ ਮੁੱਖ ਮੰਤਰੀ ਚਿਹਰਾ ਨਾ ਬਣਾਇਆ ਤਾਂ ਜਿਸ ਨੂੰ ਵੀ ਕਾਂਗਰਸ ਵਲੋਂ ਮੁੱਖ ਮੰਤਰੀ ਚਿਹਰਾ ਬਣਾਇਆ ਜਾਵੇਗਾ, ਉਹ ਉਸ ਦਾ ਸਾਥ ਦੇਣਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement