ਕਾਂਗਰਸੀ ਅਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ : ਅਰੂਸਾ ਆਲਮ
Published : Feb 6, 2022, 8:01 am IST
Updated : Feb 6, 2022, 8:01 am IST
SHARE ARTICLE
image
image

ਕਾਂਗਰਸੀ ਅਪਣੇ ਕੀਤੇ ਦੀ ਸਜ਼ਾ ਭੁਗਤ ਰਹੇ ਹਨ : ਅਰੂਸਾ ਆਲਮ

ਚੰਨੀ ਨੂੰ  ਦਸਿਆ ਕਮਜ਼ੋਰ ਮੁੱਖ ਮੰਤਰੀ ਤੇ ਕੈਪਟਨ ਅਮਰਿੰਦਰ ਸਿੰਘ ਨੂੰ  ਫ਼ਾਈਟਰ

ਚੰਡੀਗੜ੍ਹ, 5 ਫ਼ਰਵਰੀ (ਭੁੱਲਰ) : ਬਹੁਚਰਚਿਤ ਪਾਕਿਸਤਾਨੀ ਪੱਤਰਕਾਰ ਅਰੂਸਾ ਆਲਮ ਨੇ ਪੰਜਾਬ ਵਿਧਾਨ ਸਭਾ ਚੋਣਾਂ ਦੀ ਮੁਹਿੰਮ ਦੇ ਚਲਦੇ ਕੈਪਟਨ ਅਮਰਿੰਦਰ ਸਿੰਘ ਦੀ ਖ਼ੂਬ ਤਾਰੀਫ਼ ਕੀਤੀ ਹੈ ਅਤੇ ਕਾਂਗਰਸ ਦੀ ਆਲੋਚਨਾ ਕਰਦਿਆਂ ਨਿਸ਼ਾਨੇ ਸਾਧੇ ਹਨ | ਉਸ ਨੇ ਇਕ ਟੀ.ਵੀ. ਇੰਟਰਵਿਊ 'ਚ ਕਾਂਗਰਸ ਦੀ ਹਾਲਤ ਬਾਰ ਕਿਹਾ ਕਿ ਕਾਂਗਰਸ ਨੂੰ  ਅਪਣੇ ਕੀਤੇ ਦੀ ਸਜ਼ਾ ਭੁਗਤਣੀ ਪੈ ਰਹੀ ਹੈ | ਉਸ ਨੇ ਇਸ ਨੂੰ  ਪੋਇਟਕ ਜਸਟਿਸ ਦਸਿਆ ਹੈ | ਅਰੂਸਾ ਨੇ ਅੱਗੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ  ਗ਼ੈਰ ਲੋਕਤੰਤਰੀ ਤਰੀਕੇ ਨਾਲ ਹਟਾ ਕੇ ਕਾਂਗਰਸ ਨੇ ਇਕ ਕਮਜ਼ੋਰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ  ਬਣਾਇਆ | ਉਨ੍ਹਾਂ ਕੈਪਟਨ ਨੂੰ  ਫ਼ਾਈਟਰ ਦਸਦੇ ਹੋਏ ਕਿਹਾ ਉਹ ਸਾਫ਼ ਸੁਥਰੇ ਨੇਤਾ ਹਨ ਅਤੇ ਅਜਿਹੇ ਨੇਤਾ ਦੀ ਅੱਜ ਲੋੜ ਹੈ |
ਅਰੂਸਾ ਆਲਮ ਨੇ ਕਿਹਾ ਕਿ ਨਵਜੋਤ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਬਾਰੇ ਵੀ ਟਿਪਣੀ ਕਰਦਿਆਂ ਕਿਹਾ, ਕਿ ਉਹ ਜੋ ਮਰਜ਼ੀ ਕਹੀ ਜਾਣ ਪਰ ਉਨ੍ਹਾਂ ਉਪਰ ਵੀ ਗੰਭੀਰ ਦੋਸ਼ ਲੱਗ ਰਹੇ ਹਨ | ਕਿਹਾ ਜਾਂਦਾ ਹੈ ਕਿ ਸਿੱਧੂ ਮੁੰਬਈ ਵਿਚ ਬੈਠਦੇ ਸਨ ਅਤੇ ਉਨ੍ਹਾਂ ਦਾ ਮੰਤਰਾਲਾ ਨਵਜੋਤ ਕੌਰ ਸਿੱਧੂ ਚਲਾਉਂਦੀ ਸੀ |

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement