'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਨੂੰ  ਆਰਥਕਤਾ ਵਿਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਨਵਜੋਤ ਸਿੰਘਸਿੱਧੂ 
Published : Jan 6, 2022, 8:00 am IST
Updated : Jan 6, 2022, 8:00 am IST
SHARE ARTICLE
image
image

'ਪੰਜਾਬ ਮਾਡਲ' ਦਾ ਉਦੇਸ਼ ਔਰਤਾਂ ਨੂੰ  ਆਰਥਕਤਾ ਵਿਚ ਬਰਾਬਰ ਦੀ ਹਿੱਸੇਦਾਰ ਬਣਾਉਣਾ: ਨਵਜੋਤ ਸਿੰਘ ਸਿੱਧੂ 


ਚੰਡੀਗੜ੍ਹ, 5 ਜਨਵਰੀ (ਸਸਸ): ਜਦੋਂ ਵੀ ਸੂਬੇ ਵਿਚ ਚੋਣਾਂ ਨੇੜੇ ਆਉਂਦੀਆਂ ਹਨ ਤਾਂ ਸਾਰੀਆਂ ਸਿਆਸੀ ਪਾਰਟੀਆਂ ਨੂੰ  ਜਨਤਾ ਦੇ ਹਿਤ ਨਜ਼ਰ ਆਉਣ ਲੱਗ ਜਾਂਦੇ ਹਨ | ਅਜਿਹਾ ਹੀ ਹੁਣ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਹੋ ਰਿਹਾ ਹੈ ਪਰ ਫ਼ਰਕ ਸਿਰਫ਼ ਇੰਨਾ ਹੈ ਕਿ ਹੁਣ ਔਰਤਾਂ ਬਾਰੇ ਸਾਰੇ ਸਿਆਸਤਦਾਨ ਕੁੱਝ ਜ਼ਿਆਦਾ ਹੀ ਸੁਚੇਤ ਹੋ ਗਏ ਲਗਦੇ ਹਨ | ਕਿਸੇ ਵਲੋਂ ਔਰਤਾਂ ਨੂੰ  ਇਕ ਹਜ਼ਾਰ ਰੁਪਏ ਅਤੇ ਕਿਸੇ ਵਲੋਂ ਦੋ ਹਜ਼ਾਰ ਰੁਪਏ ਮਹੀਨਾ ਦੇਣ ਦੀ ਗੱਲ ਆਖੀ ਜਾ ਰਹੀ ਹੈ | 
ਇਥੋਂ ਤਕ ਕਿ ਕਾਲਜ ਅਤੇ ਯੂਨੀਵਰਸਿਟੀ ਪੱਧਰ ਦੀ ਸਿਖਿਆ ਲਈ ਵੀ ਵਿਸ਼ੇਸ਼ ਤੌਰ 'ਤੇ ਅਤੇ ਵੱਧ ਚੜ੍ਹ ਕੇ ਐਲਾਨ ਕੀਤੇ ਜਾ ਰਹੇ ਹਨ | ਇਸ ਤਰ੍ਹਾਂ ਹੀ ਹੁਣ ਪੰਜਾਬ ਕਾਂਗਰਸ ਦੇ ਪ੍ਰਦੇਸ਼ ਪ੍ਰਧਾਨ ਨਵਜੋਤ ਸਿੰਘ ਸਿੱਧੂ ਵਲੋਂ ਵੀ ਇਕ ਪੰਜਾਬ ਮਾਡਲ ਦੀ ਗੱਲ ਕੀਤੀ ਜਾ ਰਹੀ ਹੈ ਜਿਸ ਵਿਚ ਉਹ ਔਰਤ ਸ਼ਸ਼ਕਤੀਕਰਨ ਦੀ ਗੱਲ ਕਰਦੇ ਹਨ | 
ਇਸ ਬਾਬਤ ਅੱਜ ਉਨ੍ਹਾਂ ਨੇ ਲਗਾਤਾਰ ਕਈ ਟਵੀਟ ਕੀਤੇ ਅਤੇ ਹਰ ਇੱਕ ਵਿਚ ਆਪਣੇ ਪੰਜਾਬ ਮਾਡਲ ਦੇ ਉਦੇਸ਼ ਨੂੰ  ਸਮਝਾਉਣ ਦਾ ਯਤਨ ਕੀਤਾ ਹੈ | ਸਿੱਧੂ ਕਹਿੰਦੇ ਹਨ ਕਿ 'ਪੰਜਾਬ ਮਾਡਲ' ਦਾ ਉਦੇਸ ਔਰਤਾਂ ਨੂੰ  ਆਰਥਿਕਤਾ 'ਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਹੈ | 
ਉਨ੍ਹਾਂ ਲਿਖਿਆ, 'ਪੰਜਾਬ ਮਾਡਲ' ਅੰਦਰਲੇ ਔਰਤ ਸਸ਼ਕਤੀਕਰਨ ਦੇ ਰੋਡਮੈਪ ਵਿਚ ਕੁੱਝ ਵੀ ਮੁਫ਼ਤ ਨਹੀਂ ਹੈ | ਇਹ ਸੱਭ ਭਵਿੱਖ ਦੀ ਪੀੜ੍ਹੀ ਵਿਚ ਇਕ ਨਿਵੇਸ਼ ਅਤੇ ਘਰ ਨੂੰ  ਬਣਾਉਣ ਵਾਲੀਆਂ ਸੁਆਣੀਆਂ ਨੂੰ  ਮਾਨਤਾ ਦੇਣ ਵਾਸਤੇ ਹੈ | ਇਸ ਦਾ ਉਦੇਸ਼ ਔਰਤਾਂ ਨੂੰ  ਆਰਥਕਤਾ ਵਿਚ ਬਰਾਬਰ ਦੀ ਹਿੱਸੇਦਾਰ ਬਣਾਉਣਾ ਅਤੇ ਉਨ੍ਹਾਂ ਦੀ ਸਿਖਿਆ ਨੂੰ  ਉਤਸ਼ਾਹਤ ਕਰਨਾ ਹੈ | ਔਰਤਾਂ ਦੇ ਸਸ਼ਕਤੀਕਰਨ ਦੁਆਰਾ ਉਦਮਸ਼ੀਲਤਾ ਨੂੰ  ਦਿਤੀ ਹੱਲਾਸ਼ੇਰੀ ਨਾਲ ਹੀ 'ਜਿੱਤੇਗਾ ਪੰਜਾਬ' |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement