ਸਿਹਤ ਯੋਜਨਾ ਦਾ ਸਮਾਰਟ ਕਾਰਡ ਲੈਣ ਲਈ ਲਾਈਨ 'ਚ ਖੜੀ ਹੋਈ ਮਮਤਾ, ਭਾਜਪਾ ਨੇ ਕਿਹਾ ਡਰਾਮਾ
Published : Jan 6, 2021, 12:43 am IST
Updated : Jan 6, 2021, 12:43 am IST
SHARE ARTICLE
image
image

ਸਿਹਤ ਯੋਜਨਾ ਦਾ ਸਮਾਰਟ ਕਾਰਡ ਲੈਣ ਲਈ ਲਾਈਨ 'ਚ ਖੜੀ ਹੋਈ ਮਮਤਾ, ਭਾਜਪਾ ਨੇ ਕਿਹਾ ਡਰਾਮਾ

ਕੋਲਕਾਤਾ, 5 ਜਨਵਰੀ : ਪਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਕਾਲੀਘਾਟ ਇਲਾਕੇ 'ਚ ਅਪਣਾ ਸਿਹਤ ਸਾਥੀ ਸਮਾਰਟ ਕਾਰਡ ਲੈਣ ਲਈ ਸਥਾਨਕ ਲੋਕਾਂ ਨਾਲ ਮੰਗਲਵਾਰ ਨੂੰ ਲਾਈਨ ਵਿਚ ਖੜੀ ਹੋਈ¢ ਪ੍ਰਦੇਸ਼ ਭਾਜਪਾ ਮੁਖੀ ਦਿਲੀਪ ਘੋਸ਼ ਨੇ ਉਨ੍ਹਾਂ ਤੇ ਸ਼ੁਧ ਡਰਾਮਾ ਕਰਨ ਦਾ ਦੋਸ਼ ਲਗਾਇਆ¢ ਤਿ੍ਣਮੂਲ ਕਾਂਗਰਸ ਮੁਖੀ ਸ਼ਹਿਰੀ ਵਿਕਾਸ ਮੰਤਰੀ ਫ਼ਰਹਾਦ ਹਕੀਮ ਅਤੇ ਹੋਰ ਸਰਕਾਰੀ ਅਧਿਕਾਰੀਆਂ ਨਾਲ ਅਪਣਾ ਕਾਰਡ ਲੈਣ ਲਈ ਸਵੇਰੇ ਕਰੀਬ 11.45 ਵਜੇ ਕੋਲਕਾਤਾ ਨਗਰ ਨਿਗਮ ਦੇ ਵੰਡ ਕੇਂਦਰ ਜੈ ਹਿੰਦ ਭਵਨ ਪਹੁੰਚੀ¢  ਸਿਹਤ ਸਾਥੀ ਤਿ੍ਣਮੂਲ ਕਾਂਗਰਸ ਸਰਕਾਰ ਦੀ ਅਹਿਮ ਯੋਜਨਾ ਹੈ, ਜੋ ਹਰ ਪਰਵਾਰ ਨੂੰ 5 ਲੱਖ ਰੁਪਏ ਦਾ ਸਾਲਾਨਾ ਸਿਹਤ ਕਵਰ ਮੁਹਈਆ ਕਰਵਾਉਂਦੀ ਹੈ¢  ਹਕੀਮ ਨੇ ਕਿਹਾ ਕਿ ਮੁੱਖ ਮੰਤਰੀ ਕਾਰਡ ਲੈਣ ਲਈ ਆਮ ਆਦਮੀ ਦੀ ਤਰ੍ਹਾਂ ਲਾਈਨ 
'ਚ ਖੜੀ ਹੋਈ¢ ਉਨ੍ਹਾਂ ਕਿਹਾ ਕਿ ਇਹ ਦੱਸਦਾ ਹੈ ਕਿ ਉਹ ਸੂਬੇ ਦੇ ਆਮ ਲੋਕਾਂ 'ਚੋਂ ਹੀ ਇਕ ਹੈ¢ ਮੁੱਖ ਮੰਤਰੀ ਨੇ ਸੋਮਵਾਰ ਨੂੰ ਸਾਰੇ ਮੰਤਰੀਆਂ ਨੂੰ ਅਪੀਲ ਕੀਤੀ ਸੀ ਕਿ ਉਹ ਅਪਣੇ-ਅਪਣੇ ਕਾਰਡ ਲੈ ਲੈਣ¢ ਸੂਬੇ ਦੇ ਮੁੱਖ ਸਕੱਤਰ ਏ. ਬੰਧੋਪਾਧਿਆਏ ਨੇ ਕਿਹਾ ਸੀ ਕਿ ਇਸ ਯੋਜਨਾ 'ਚ ਹੁਣ ਤਕ ਇਕ ਕਰੋੜ ਤੋਂ ਵੱਧ ਲੋਕਾਂ ਨੇ ਅਪਣਾ ਰਜਿਸਟਰੇਸ਼ਨ ਕਰਵਾਇਆ ਹੈ¢ (ਏimageimageਜੰਸੀ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement