ਬੀਤੀ ਰਾਤ ਅਸਮਾਨ 'ਤੇ ਅਲੌਕਿਕ ਨਜ਼ਾਰਾ ਮਿਲਿਆ ਦੇਖਣ ਨੂੰ
Published : Dec 5, 2021, 7:12 am IST
Updated : Dec 5, 2021, 7:12 am IST
SHARE ARTICLE
IMAGE
IMAGE

ਬੀਤੀ ਰਾਤ ਅਸਮਾਨ 'ਤੇ ਅਲੌਕਿਕ ਨਜ਼ਾਰਾ ਮਿਲਿਆ ਦੇਖਣ ਨੂੰ

 


ਰੇਲ-ਗੱਡੀ ਦੀ ਤਰ੍ਹਾਂ ਬਣਿਆ ਹੋਇਆ ਸੀ ਅਲੌਕਿਕ ਨਜ਼ਾਰਾ

ਮੱਖੂ, 4 ਦਸੰਬਰ (ਕੇਵਲ ਅਹੂਜਾ): ਬੀਤੀ ਰਾਤ ਨੂੰ  ਆਸਮਾਨ 'ਤੇ ਲੰਘ ਰਹੇ ਅਲੌਕਿਕ ਨਜ਼ਾਰੇ ਨੂੰ  ਦੇਖਣ ਲਈ ਲੋਕ ਭਾਰੀ ਮਾਤਰਾ ਵਿਚ ਇੱਕਠੇ ਹੋ ਕੇ ਬਹੁਤ ਹੀ ਹੈਰਾਨੀ ਨਾਲ ਇਸ ਅਲੌਕਿਕ ਨਜ਼ਾਰੇ ਨੂੰ  ਦੇਖ ਰਹੇ ਸਨ | ਬੀਤੀ ਰਾਤ 8 ਵਜੇ ਦੇ ਕਰੀਬ ਜਦ ਅਸਮਾਨ ਤੋਂ ਲੰਮੀ ਲਾਈਨ ਵਿਚ ਲੰਘ ਰਹੇ ਇਸ ਅਲੌਕਿਕ ਨਜ਼ਾਰੇ ਨੂੰ  ਦੇਖ ਕੇ ਇਹ ਲੱਗ ਰਿਹਾ ਸੀ ਕਿ ਆਸਮਾਨ 'ਤੇ ਰੇਲਗੱਡੀ ਚਲ ਰਹੀ ਹੋਵੇ |
ਇਹ ਅਲੌਕਿਕ ਨਜ਼ਾਰਾ ਰੇਲ ਗੱਡੀ ਦੀ ਤਰ੍ਹਾਂ ਬਣਿਆ ਹੋਇਆ ਸੀ ਜੋ ਕਿ ਬਹੁਤ ਹੌਲੀ ਹੌਲੀ ਚਲ ਰਿਹਾ ਸੀ ਜਿਸ ਨੂੰ  ਲੋਕ ਤਕਰੀਬਨ 5-7 ਮਿੰਟ ਤਕ ਦੇਖਦੇ ਰਹੇ | ਇਸ ਅਲੌਕਿਕ ਨਜ਼ਾਰੇ ਨੂੰ  ਦੇਖ ਕੇ ਦਾਣਾ ਮੰਡੀ ਵਿਚ ਮਜ਼ਦੂਰੀ ਦਾ ਕੰਮ ਕਰਦੇ ਮਜ਼ਦੂਰਾਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿਤਾ | ਮਜ਼ਦੂਰਾਂ ਦਾ ਰੌਲਾ ਸੁਣ ਕੇ ਦਾਣਾ ਮੰਡੀ ਦੇ ਬਹੁਤ ਸਾਰੇ ਆੜ੍ਹਤੀ ਅਤੇ ਮੁਲਾਜ਼ਮ ਦੁਕਾਨਾਂ ਤੋਂ ਬਾਹਰ ਆ ਗਏ | ਇਸ ਅਲੌਕਿਕ ਨਜ਼ਾਰੇ ਨੂੰ  ਦਾਣਾ ਮੰਡੀ ਦੇ ਆੜ੍ਹਤੀਏ, ਮੁਲਾਜ਼ਮ ਅਤੇ ਮਜ਼ਦੂਰ ਆਪੋ ਅਪਣੀਆਂ ਦੁਕਾਨਾਂ ਤੋਂ ਬਾਹਰ ਆ ਕੇ ਇਸ ਨਜ਼ਾਰੇ ਨੂੰ  ਦੇਖ ਰਹੇ ਸਨ ਅਤੇ ਆਪੋ ਅਪਣੇ ਮੋਬਾਈਲਾਂ ਨਾਲ ਵੀਡੀਉ ਬਣਾ ਰਹੇ ਸਨ ਅਤੇ ਫ਼ੋਟੋ ਲੈ ਰਹੇ ਸਨ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement