ਹੈਰਾਨੀਜਨਕ! ਤਾਏ ਦੇ ਪੁੱਤ ਦਾ ਵਿਆਹ ਦੇਖਣ ਗਿਆ ਮੁੰਡਾ ਹੋਇਆ ਲਾਪਤਾ 
Published : Oct 5, 2022, 4:34 pm IST
Updated : Oct 5, 2022, 4:34 pm IST
SHARE ARTICLE
punjab news
punjab news

ਸ਼ੱਕੀ ਹਾਲਾਤ ਵਿਚ ਝਾੜੀਆਂ 'ਚ ਪਈ ਮਿਲੀ ਲਾਸ਼

ਰਾਜਾਸਾਂਸੀ : ਆਪਣੇ ਤਾਏ ਦੇ ਪੁੱਤ ਦਾ ਵਿਆਹ ਦੇਖਣ ਗਿਆ ਨੌਜਵਾਨ ਮੁੰਡਾ ਲਾਪਤਾ ਹੋ ਗਿਆ ਜਿਸ ਦੀ ਲਾਸ਼ ਪਰਿਵਾਰ ਵਾਲਿਆਂ ਨੂੰ ਝਾੜੀਆਂ ਵਿਚ ਪਈ ਮਿਲੀ। ਮਾਮਲਾ ਪਿੰਡ ਜਗਦੇਵ ਕਲਾਂ ਥਾਣਾ ਰਾਜਾਸਾਂਸੀ ਤੋਂ ਸਾਹਮਣੇ ਆਇਆ ਹੈ ਜਿਥੇ ਹਰਪ੍ਰੀਤ ਸਿੰਘ (23) ਉਰਫ ਅਮਨ ਆਪਣੇ ਤਾਏ ਦੇ ਪੁੱਤ ਦਾ ਵਿਆਹ ਦੇਖਣ ਗਿਆ ਸੀ।

ਜਿਥੇ ਉਹ ਆਪਣੇ ਦੋਸਤਾਂ ਨਾਲ ਘੁੰਮਣ ਗਿਆ ਪਰ ਵਾਪਸ ਮੁੜ ਕੇ ਘਰ ਨਹੀਂ ਆਇਆ। ਜਿਸ 'ਤੇ ਪਰਿਵਾਰਕ ਮੈਂਬਰਾਂ ਨੇ ਉਸ ਨੂੰ ਕਾਫੀ ਲੱਭਣ ਦੀ ਕੋਸ਼ਿਸ਼ ਕੀਤੀ ਪਰ ਉਹ ਨਹੀਂ ਮਿਲਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਸਤਨਾਮ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਜਗਦੇਵ ਕਲਾਂ ਨੇ ਦੱਸਿਆ ਕਿ ਭਾਲ ਦੌਰਾਨ ਉਨ੍ਹਾਂ ਨੂੰ ਉਸ ਦੇ ਭਰਾ ਦੀ ਲਾਸ਼ ਲਾਹੌਰ ਬਰਾਂਚ ਨਹਿਰ ਪਿੰਡ ਸੈਂਸਰਾ ਕਲਾਂ ਨੇੜਿਓਂ ਝਾੜੀਆਂ ’ਚ ਪਈ ਹੋਈ ਮਿਲੀ। ਇਸ ਬਾਰੇ ਉਨ੍ਹਾਂ ਨੇ ਪੁਲਿਸ ਨੂੰ ਸੂਚਨਾ ਦਿਤੀ ਹੈ।

ਥਾਣਾ ਝੰਡੇਰ ਦੀ ਪੁਲਿਸ ਨੇ ਧਾਰਾ 174 ਅਧੀਨ ਕਾਰਵਾਈ ਕਰਦੇ ਹੋਏ ਅਜਨਾਲਾ ਦੇ ਸਿਵਲ ਹਸਪਤਾਲ ਵਿਚੋਂ ਲਾਸ਼ ਦਾ ਪੋਸਟਮਾਰਟਮ ਕਰਵਾਉਣ ਉਪਰੰਤ ਨੌਜਵਾਨ ਦੀ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਉਧਰ ਮ੍ਰਿਤਕ ਦੇ ਪਰਿਵਾਰ ਵਲੋਂ ਕਤਲ ਹੋਣ ਦਾ ਖਦਸ਼ਾ ਜਾਹਰ ਕੀਤਾ ਜਾ ਰਿਹਾ ਹੈ ਅਤੇ ਸਖਤ ਤੋਂ ਸਖਤ ਕਾਰਵਾਈ ਕਰਦਿਆਂ ਇਨਸਾਫ ਦੀ ਮੰਗ ਕੀਤੀ ਹੈ।

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement