ਨੋਟਬੰਦੀ ਕਰਕੇ ਮੋਦੀ ਨੇ ਲੋਕਾਂ ਤੋਂ ਪੈਸਾ ਹੜੱਪ ਕੇ ਅਰਬਪਤੀਆਂ ਦਾ ਕਰਜਾ ਕੀਤਾ ਮਾਫ਼ - ਰਾਹੁਲ
Published : Oct 5, 2020, 2:00 pm IST
Updated : Oct 5, 2020, 2:48 pm IST
SHARE ARTICLE
Rahul Gandhi
Rahul Gandhi

ਮੋਦੀ ਨੇ ਰੁਜ਼ਗਾਰ ਦੇਣ ਵਾਲੇ ਸਿਸਟਮ ਕੀਤੇ ਖਤਮ

ਸੰਗਰੂਰ -  ਰਾਹੁਲ ਗਾਂਧੀ ਸੰਗਰੂਰ ਦੇ ਭਵਾਨੀਗੜ੍ਹ 'ਚ ਰੈਲੀ ਕਰਨ ਲਈ ਪਹੁੰਚ ਚੁੱਕੇ ਹਨ ਉੱਥੇ ਰੱਖੇ ਗਏ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਪਿਛਲੇ 6 ਸਾਲ ਤੋਂ ਦੇਸ਼ ਵਿਚ ਮੋਦੀ ਸਰਕਾਰ ਹੈ ਤੇ ਜਦੋਂ ਦੀ ਮੋਦੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਇਹ ਸਰਕਾਰ ਗਰੀਬਾਂ 'ਤੇ, ਮਜ਼ਦੂਰਾਂ 'ਤੇ ਅਤੇ ਕਿਸਾਨਾਂ ਤੇ ਇਕ ਤੋਂ ਬਾਅਦ ਇਕ ਅਤਿਆਚਾਰ ਕਰ ਰਹੀ ਹੈ।

Rahul Gandhi, modiRahul Gandhi, Narendra Modi

ਰਾਹੁਲ ਗਾਂਧੀ ਨੇ ਕਿਹਾ ਕਿ ਮੋਦੀ ਸਰਕਾਰ ਦੀਆਂ ਸਾਰੀਆਂ ਪਾਲਿਸੀਆਂ ਵਿਚੋਂ ਇਕ ਵੀ ਪਾਲਿਸੀ ਅਜਿਹੀ ਨਹੀਂ ਹੈ ਜੋ ਕਿਸਾਨਾਂ ਜਾਂ ਮਜ਼ਦੂਰਾਂ ਦੇ ਹੱਕ ਵਿਚ ਹੋਵੇ। ਮੋਦੀ ਸਰਕਾਰ ਦੀਆਂ ਇਹਨਾਂ ਪਾਲਿਸੀਆਂ ਦਾ ਫਾਇਦਾ ਉਹਨਾਂ ਵੱਲੋਂ ਚੁਣੇ ਗਏ ਕੁੱਝ ਖਾਸ ਮਿੱਤਰਾਂ ਨੂੰ ਹੁੰਦਾ ਹੈ। ਰਾਹੁਲ ਗਾਂਧੀ ਨੇ ਕਿਹਾ ਕਿ ਜਦੋਂ ਮੋਦੀ ਜੀ ਨੇ ਨੋਟਬੰਦੀ ਕੀਤੀ ਸੀ ਤਾਂ ਲੋਕਾਂ ਨੇ ਆਪਣਾ ਪੈਸਾ ਬੈਂਕਾਂ ਵਿਚ ਜਮ੍ਹਾ ਕਰਵਾ ਦਿੱਤਾ ਸੀ ਤੇ ਫਿਰ ਮੋਦੀ ਨੇ ਉਹਨਾਂ ਪੈਸਿਆਂ ਨਾਲ ਹੀ ਦੇਸ਼ ਦੇ ਅਰਬਪਤੀਆਂ ਦਾ ਕਰਜ਼ਾ ਮਾਫ਼ ਕਰਵਾ ਦਿੱਤਾ ਤੇ ਕਾਲਾ ਧਨ ਫਿਰ ਉੱਥੇ ਦਾ ਉੱਥੇ ਉਸ ਤੇ ਕੋਈ ਅਸਰ ਨਹੀਂ ਪਿਆ ਪਰ ਲੋਕਾਂ ਦੀਆਂ ਜੇਬਾਂ ਖਾਲੀ ਹੋ ਗਈਆਂ।

Rahul Gandhi Rahul Gandhi

ਜੀਐੱਸਟੀ ਤੇ ਬੋਲਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਅੱਜ ਤੱਕ ਛੋਟਾ ਦੁਕਾਨਦਾਰ ਜੀਐੱਸਟੀ ਦਾ ਮਤਲਬ ਨਹੀਂ ਸਮਝ ਪਾਇਆ। ਰਾਹੁਲ ਗਾਂਧੀ ਨੇ ਲੋਕਾਂ ਨੂੰ ਸੁਚੇਤ ਕਰਦੇ ਹੋਏ ਕਿਹਾ ਕਿ ਮੋਦੀ ਅੰਬਾਨੀ ਅਤੇ ਅੰਡਾਨੀ ਲਈ ਰਸਤਾ ਸਾਫ਼ ਕਰ ਰਹੇ ਹਨ ਜੋ ਕਿ ਲੋਕਾਂ ਨੇ ਸਮਝਣਾ ਹੈ ਅਤੇ ਆਪਣੇ ਹੱਕਾਂ ਲਈ ਲੜਨਾ ਹੈ। ਜੇ ਰੁਜ਼ਗਾਰ ਦੀ ਗੱਲ ਕੀਤੀ ਜਾਵੇ ਤਾਂ ਰਾਹੁਲ ਗਾਂਧੀ ਨੇ ਕਿਹਾ ਕਿ ਰੁਜ਼ਗਾਰ ਅੰਡਾਨੀ ਤੇ ਅੰਬਾਨੀ ਪੈਦਾ ਨਹੀਂ ਕਰਦੇ ਰੁਜਗਾਰ ਆਮ ਲੋਕ, ਛੋਟੇ ਦੁਕਾਨਦਾਰ ਪੈਦਾ ਕਰਦੇ ਹਨ ਜਿਨ੍ਹਾਂ ਨੂੰ ਮੋਦੀ ਸਰਕਾਰ ਨੇ ਖ਼ਤਮ ਕਰ ਦਿੱਤਾ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement