ਰਾਜਾ ਵੜਿੰਗ ਤੇ ਖਹਿਰਾ ਨੇ ਉਨ੍ਹਾਂ ਵਿਰੁਧ ਦਰਜ ਕੇਸਾਂ ਨੂੰ ਲੈ ਕੇ ਸਰਕਾਰ 'ਤੇ ਚੁਕੇ ਸਵਾਲ
Published : Sep 5, 2022, 6:57 am IST
Updated : Sep 5, 2022, 6:57 am IST
SHARE ARTICLE
image
image

ਰਾਜਾ ਵੜਿੰਗ ਤੇ ਖਹਿਰਾ ਨੇ ਉਨ੍ਹਾਂ ਵਿਰੁਧ ਦਰਜ ਕੇਸਾਂ ਨੂੰ ਲੈ ਕੇ ਸਰਕਾਰ 'ਤੇ ਚੁਕੇ ਸਵਾਲ


ਚੰਡੀਗੜ੍ਹ, 4 ਸਤੰਬਰ (ਭੁੱਲਰ) : ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਅਤੇ ਵਿਧਾਇਕ ਸੁਖਪਾਲ ਖਹਿਰਾ ਨੇ ਉਨ੍ਹਾਂ ਉਪਰ ਮੋਹਾਲੀ ਵਿਚ ਕੇਜਰੀਵਾਲ ਦੇ ਜਾਅਲੀ ਦਸਤਖਤਾਂ ਵਾਲਾ ਪੱਤਰ ਸੋਸ਼ਲ ਮੀਡੀਆ ਵਿਚ ਜਾਰੀ ਕਰਨ ਦੇ ਦੋਸ਼ਾਂ ਵਿਚ ਦਰਜ ਪੁਲਿਸ ਕੇਸ ਨੂੰ  ਲੈ ਕੇ ਭਗਵੰਤ ਮਾਨ ਸਰਕਾਰ ਉਪਰ ਸਵਾਲ ਉਠਾਏ ਹਨ | ਉਨ੍ਹਾਂ ਅਜਿਹੇ ਮਾਮਲਿਆਂ ਵਿਚ ਕਾਰਵਾਈ ਵਿਚ ਵੀ ਪੱਖਪਾਤ ਦੇ ਦੋਸ਼ ਲਾਏ ਹਨ |
ਰਾਜਾ ਵੜਿੰਗ ਨੇ ਕਿਹਾ ਕਿ ਉਨ੍ਹਾਂ ਨੇ ਤਾਂ ਇਕ 'ਆਪ' ਵਲੰਟੀਅਰ ਵਲੋਂ ਸੋਸ਼ਲ ਮੀਡੀਆ ਵਿਚ ਵਾਇਰਲ ਪੱਤਰ ਨੂੰ  ਹੀ ਅੱਗੇ ਕੀਤਾ ਹੈ ਪਰ ਭਾਜਪਾ ਦੀ ਫ਼ੇਸਬੁੱਕ ਪੋਸਟ ਵਿਚ ਵੀ ਇਹੀ ਪੱਤਰ ਜਾਰੀ ਕੀਤਾ ਗਿਆ ਹੈ ਪਰ ਭਾਜਪਾ ਆਗੂਆਂ ਵਿਰੁਧ ਫਿਰ ਕੇਸ ਦਰਜ ਕਿਉਂ ਨਹੀਂ ਕੀਤਾ ਗਿਆ? ਉਨ੍ਹਾਂ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਹ 'ਆਪ' ਸਰਕਾਰ ਦੀ ਕਾਂਗਰਸ ਆਗੂਆਂ ਵਿਰੁਧ ਬਦਲੇ ਦੀ ਕਾਰਵਾਈ ਹੈ ਪਰ ਉਹ ਅਜਿਹੇ ਕੇਸਾਂ ਤੋਂ ਨਹੀਂ ਡਰਦੇ | ਦੂਜੇ ਪਾਸੇ ਸੁਖਪਾਲ ਸਿੰਘ ਖਹਿਰਾ ਨੇ ਦਰਜ ਮਾਮਲੇ 'ਤੇ ਪ੍ਰਤੀਕਰਮ ਦਿੰਦੇ ਹੋਏ ਕਿਹਾ ਕਿ ਸਰਕਾਰ ਸਾਡੇ 'ਤੇ ਜਿੰਨੇ ਮਰਜ਼ੀ ਅਜਿਹੇ ਕੇਸ ਦਰਜ ਕਰ ਲਏ ਸਾਨੂੰ ਕੋਈ ਡਰ ਨਹੀਂ ਹੈ | ਉਨ੍ਹਾਂ ਦੋਸ਼ ਲਾਇਆ ਕਿ ਅਸਲ ਵਿਚ ਭਗਵੰਤ ਸਰਕਾਰ ਭਾਜਪਾ ਦੀ ਬੀ ਟੀਮ ਬਣ ਕੇ ਹੀ ਕੰਮ ਕਰ ਰਹੀ ਹੈ | ਇਸ ਕਾਰਨ ਹੀ ਭਾਜਪਾ ਆਗੂਆਂ ਵਿਰੁਧ ਕੇਸ ਦਰਜ ਨਹੀਂ ਕਤਾ ਗਿਆ, ਜਿਨ੍ਹਾਂ ਨੇ ਉਹੀ ਪੱਤਰ ਸੋਸ਼ਲ ਮੀਡੀਆ 'ਤੇ ਪਾਇਹਆ ਹੈ ਜਿਸ ਨੂੰ  ਲੈ ਕੇ ਸਾਡੇ 'ਤੇ ਕੇਸ ਦਰਜ ਕੀਤਾ ਗਿਆ | ਖਹਿਰਾ ਨੇ ਕਿਹਾ ਕਿ ਅਸਲ ਵਿਚ ਕਾਂਗਰਸ ਆਗੂਆਂ ਨੂੰ  ਡਰਾਉਣ ਧਮਕਾਉਣ ਲਈ ਹੀ 'ਆਪ' ਸਰਕਾਰ ਅਜਿਹਾ ਕਰ ਰਹੀ ਹੈ ਤਾਂ ਜੋ ਉਹ ਦਬਾਅ ਵਿਚ ਆ ਕੇ ਭਾਜਪਾ ਵਿਚ ਸ਼ਾਮਲ ਹੋ ਜਾਣ |

 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement