ਬਿਆਸ 'ਚ ਡੇਰੇ ਦੇ ਪੈਰੋਕਾਰਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਗਊਆਂ ਲੈ ਕੇ ਹੋਈ ਝੜਪ, ਕਈ ਵਿਅਕਤੀ ਜ਼ਖ਼ਮੀ
Published : Sep 5, 2022, 6:45 am IST
Updated : Sep 5, 2022, 6:45 am IST
SHARE ARTICLE
image
image

ਬਿਆਸ 'ਚ ਡੇਰੇ ਦੇ ਪੈਰੋਕਾਰਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਗਊਆਂ ਲੈ ਕੇ ਹੋਈ ਝੜਪ, ਕਈ ਵਿਅਕਤੀ ਜ਼ਖ਼ਮੀ


ਦੋਹਾਂ ਧਿਰਾਂ ਵਿਚਾਲੇ ਚਲੀਆਂ ਗੋਲੀਆਂ, ਪੁਲਿਸ ਨੇ ਲਾਠੀਚਾਰਜ ਕਰ ਕੇ ਖਦੇੜੇ ਲੋਕ


ਅੰਮਿ੍ਤਸਰ, ਰਈਆ, ਟਾਂਗਰਾ, 4 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ, ਰਣਜੀਤ ਸਿੰਘ ਸੰਧੂ, ਸੁਰਜੀਤ ਸਿੰਘ ਖ਼ਾਲਸਾ): ਅੱਜ ਸ਼ਾਮ ਕਰੀਬ 4 ਵਜੇ ਬਿਆਸ ਵਿਖੇ ਡੇਰਾ ਰਾਧਾ ਸੁਆਮੀ ਦੇ ਸਮਰਥਕਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਦੌਰਾਨ ਚਲੇ ਇੱਟਾਂ ਰੋੜਿਆਂ ਨਾਲ ਕਈ ਵਿਅਕਤੀ ਜ਼ਖ਼ਮੀ ਹੋ ਗਏ | ਇਸ ਝੜਪ ਕਾਰਨ ਮਾਹੌਲ ਤਣਾਅਪੂਰਨ ਹੋ ਗਿਆ ਹੈ | ਦੋਵੇਂ ਧਿਰਾਂ ਵਲੋਂ ਗੋਲੀਆਂ ਚਲਾਈਆਂ ਗਈਆਂ | ਇਸ ਦਰਮਿਆਨ ਅੰਮਿ੍ਤਸਰ ਦਿਹਾਤੀ ਦੇ ਐਸ. ਐਸ. ਪੀ. ਸਵਪਨ ਸ਼ਰਮਾ ਨੇ ਦਸਿਆ ਕਿ ਗਊਆਂ ਵਾਲੇ ਬਾਬੇ ਦੀ ਜ਼ਮੀਨ ਡੇਰਾ ਬਿਆਸ ਦੀ ਜ਼ਮੀਨ ਨਾਲ ਲਗਦੀ ਹੈ | ਇਸ ਦੌਰਾਨ ਕੁੱਝ ਗਊਆਂ ਡੇਰੇ 'ਚ ਆ ਗਈਆਂ ਸਨ ਤੇ ਇਸੇ ਨੂੰ  ਲੈ ਕੇ ਦੋਵਾਂ ਧਿਰਾਂ ਦੌਰਾਨ ਝੜਪ ਹੋ ਗਈ | ਇਸ ਦੌਰਾਨ 4-5 ਗੱਡੀਆਂ ਨੂੰ  ਨੁਕਸਾਨ ਪਹੁੰਚਿਆ ਹੈ ਅਤੇ ਕੁੱਝ ਲੋਕ ਜ਼ਖ਼ਮੀ ਹੋਏ ਹਨ | ਮੌਕੇ 'ਤੇ ਪਹੁੰਚੀ ਪੁਲਿਸ ਨੇ ਸ਼ਰਾਰਤੀ ਅਨਸਰਾਂ ਨੂੰ  ਲਾਠੀਚਾਰਜ ਕਰ ਕੇ ਖਦੇੜਿਆ ਤੇ ਸਥਿਤੀ ਨੂੰ  ਕੰਟਰੋਲ ਵਿਚ ਕੀਤਾ | ਬਿਆਸ ਵਿਖੇ ਡੇਰਾ ਰਾਧਾ ਸਵਾਮੀ ਦੇ ਪੈਰੋਕਾਰਾਂ ਅਤੇ ਨਿਹੰਗ ਸਿੰਘਾਂ ਵਿਚਾਲੇ ਹੋਈ ਝੜਪ ਵਿਚ ਕਈ ਵਿਅਕਤੀ ਜ਼ਖ਼ਮੀ ਹੋਏ ਹਨ, ਪਰ ਕਿਸੇ ਦੀ ਮੌਤ ਨਹੀਂ ਹੋਈ |
ਸਿਵਲ ਸਰਜਨ ਡਾ. ਚਰਨਜੀਤ ਸਿੰਘ ਨੇ ਇਹ ਜਾਣਕਾਰੀ ਦਿੰਦੇ ਦਸਿਆ ਕਿ ਜ਼ਖ਼ਮੀਆਂ ਨੂੰ  ਸਿਵਲ ਹਸਪਤਾਲ ਬਾਬਾ ਬਕਾਲਾ ਸਾਹਿਬ, ਸਿਵਲ ਹਸਪਤਾਲ ਅੰਮਿ੍ਤਸਰ ਅਤੇ ਗੁਰੂ ਨਾਨਕ ਹਸਪਤਾਲ ਅੰਮਿ੍ਤਸਰ ਵਿਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ | ਉਨ੍ਹਾਂ ਦਸਿਆ ਕਿ ਸਾਰੇ ਜ਼ਖ਼ਮੀ ਇਲਾਜ ਅਧੀਨ ਹਨ ਪਰ ਕਿਸੇ ਦੇ ਮੌਤ ਹੋਣ ਸਬੰਧੀ ਚਲ ਰਹੀ ਅਫ਼ਵਾਹ ਸੱਚ ਨਹੀਂ ਹੈ |

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement