Faridkot News : ਫ਼ਰੀਦਕੋਟ ’ਚ ਗਾਂ ਦੀ ਹੱਤਿਆ ਕਰਨ ਵਾਲਾ ਮੁਲਜ਼ਮ ਕਾਬੂ

By : BALJINDERK

Published : Apr 5, 2025, 12:52 pm IST
Updated : Apr 5, 2025, 12:52 pm IST
SHARE ARTICLE
ਮੁਲਜ਼ਮ ਜਗਦੀਪ ਸਿੰਘ
ਮੁਲਜ਼ਮ ਜਗਦੀਪ ਸਿੰਘ

Faridkot News : ਖੇਤ ’ਚ ਚਾਰਾ ਚਰਨ ਲਈ ਵੜੀਆਂ ਗਾਂਵਾਂ, ਮਾਲਕ ਨੇ ਗੁੱਸੇ ’ਚ ਆ ਕੇ ਚਲਾਈ ਗੋਲੀ

Faridkot News in Punjabi : ਫ਼ਰੀਦਕੋਟ ਦੇ ਪਿੰਡ ਝੋਟੀ ਵਾਲਾ ’ਚ ਇੱਕ ਘਟਨਾ ਵਾਪਰੀ ਸੀ ਜਦੋਂ ਇੱਕ ਖੇਤ ਮਾਲਕ ਵੱਲੋਂ ਉਸਦੇ ਖੇਤ ’ਚ ਚਾਰਾ ਚਰਨ ਲਈ ਵੜਨ ’ਤੇ ਗੁੱਸੇ ’ਚ ਆ ਕੇ ਗੋਲੀ ਚਲਾ ਦਿੱਤੀ। ਇੱਕ ਗਾਂ ਦੇ ਗੋਲੀ ਲੱਗਣ ਕਾਰਨ ਗਾਂ ਦੀ ਮੌਤ ਹੋ ਗਈ। ਜਾਣਕਾਰੀ ਮੁਤਾਬਿਕ ਪਿੰਡ ਝੋਟੀ ਵਾਲਾ ਦੇ ਨਜ਼ਦੀਕ ਕੁੱਝ ਗੁੱਜਰਾਂ ਵੱਲੋਂ ਠਹਿਰ ਬਣਾਈ ਹੋਈ ਹੈ ਜੋ ਆਪਣੀਆਂ ਗਾਂਵਾਂ ਨੂੰ ਚਾਰਾ ਚਰਾਉਣ ਲਈ ਖੇਤਾਂ ਦੇ ਲਾਗੇ ਲਿਜਾ ਰਹੇ ਸਨ ਕਿ ਅਚਾਨਕ ਗਾਂਵਾਂ ਜਗਦੀਪ ਸਿੰਘ ਦੀ ਪੈਲੀ ’ਚ ਜਾ ਵੜੀਆ ਜਿਥੇ ਇਸ ਨੂੰ ਦੇਖ ਖੇਤ ਮਾਲਕ ਦਾ ਪਾਰਾ ਚੜ ਗਿਆ ਅਤੇ ਗੁੱਸੇ ਆ ਕੇ ਬਹਿਸ ਕਰਨ ਲੱਗਾ। ਜਿਸ ਤੋਂ ਬਾਅਦ ਉਸ ਵੱਲੋਂ ਆਪਣੇ ਲਾਇਸੈਂਸੀ ਪਿਸਤੌਲ ਨਾਲ ਫ਼ਾਇਰ ਕਰ ਦਿੱਤਾ ਜੋ ਉਨ੍ਹਾਂ ਦੀ ਇੱਕ ਗਾਂ ਦੇ ਲੱਗੀ ਜਿਸ ਨਾਲ ਗਾਂ ਦੀ ਮੌਤ ਹੋ ਗਈ ਸੀ।

ਇਸ ਮਾਮਲੇ ’ਚ ਪੁਲਿਸ ਵੱਲੋਂ ਆਰੋਪੀ ਜਗਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਜਿਸ ਪਾਸੋਂ ਉਸਦਾ ਲਾਇਸੈਂਸੀ ਪਿਸਤੌਲ ਜਿਸ ਨਾਲ ਗੋਲੀ ਚਲਾਈ ਗਈ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਹੈ। ਐਸਪੀ ਜਸਮੀਤ ਸਿੰਘ ਨੇ ਦੱਸਿਆ ਕਿ ਮੁਲਜ਼ਮ ਖਿਲਾਫ਼ ਵੱਖ -ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਮ੍ਰਿਤਕ ਗਾਂ ਦਾ ਪੋਸਟ ਮਾਰਟਮ ਕਰਵਾਇਆ ਜਾ ਰਿਹਾ ਹੈ।

(For more news apart from Cow killer arrested News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement