ਭਾਰਤ ਬੰਦ ਦੌਰਾਨ ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪਿਆ ਇਕੱਲਾ ਨਿਹੰਗ ਸਿੰਘ
Published : Apr 5, 2018, 1:58 am IST
Updated : Apr 5, 2018, 1:58 am IST
SHARE ARTICLE
Nihang
Nihang

ਪ੍ਰਦਰਸ਼ਨਕਾਰੀ ਵਲੋਂ ਗਾਲ ਕੱਢੇ ਜਾਣ 'ਤੇ ਭੜਕੇ ਸਿੰਘ ਨੇ ਸਾਰਿਆਂ ਨੂੰ ਲਲਕਾਰਿਆ

ਭਾਰਤ ਬੰਦ ਦੌਰਾਨ ਦੇਸ਼ ਭਰ ਵਿਚੋਂ ਪ੍ਰਦਰਸ਼ਨਕਾਰੀਆਂ ਵਲੋਂ ਹਿੰਸਾ ਕੀਤੇ ਜਾਣ ਦੀਆਂ ਖ਼ਬਰਾਂ ਸੁਣਨ ਨੂੰ ਮਿਲੀਆਂ। ਇਸ ਹਿੰਸਾ ਵਿਚ ਜਿੱਥੇ ਪ੍ਰਦਰਸ਼ਨਕਾਰੀਆਂ ਨੇ ਕਈ ਥਾਵਾਂ 'ਤੇ ਪੁਲਿਸ ਵਾਲਿਆਂ ਨੂੰ ਭਾਜੜਾਂ ਪਾਈਆਂ, ਉਥੇ ਹੀ ਕਈ ਥਾਵਾਂ 'ਤੇ ਪ੍ਰਦਰਸ਼ਨਕਾਰੀਆਂ ਵਲੋਂ ਪੱਥਰਬਾਜ਼ੀ ਵੀ ਕੀਤੀ ਗਈ ਅਤੇ ਦੇਸ਼ ਭਰ ਵਿਚ ਹੋਈ ਇਸ ਹਿੰਸਾ ਦੌਰਾਨ ਕਈ ਲੋਕਾਂ ਦੀ ਮੌਤ ਵੀ ਹੋ ਗਈ ਹੈ।ਬੰਦ ਦੌਰਾਨ ਅੰਬਾਲਾ ਵਿਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਗੁਰੂ ਸਾਹਿਬ ਦੇ ਵਚਨਾਂ ਨੂੰ ਸੱਚ ਕਰਦਿਆਂ ਇਕ ਇਕੱਲਾ ਸਿੰਘ ਸੈਂਕੜੇ ਪ੍ਰਦਰਸ਼ਨਕਾਰੀਆਂ 'ਤੇ ਭਾਰੀ ਪੈ ਗਿਆ। ਅੰਬਾਲਾ ਵਿਚ ਪ੍ਰਦਰਸ਼ਨਕਾਰੀਆਂ ਨੇ ਐਸਸੀ-ਐਸਟੀ ਐਕਟ ਵਿਚ ਬਦਲਾਅ ਦੇ ਵਿਰੋਧ ਵਿਚ ਹਾਈਵੇਅ ਜਾਮ ਕੀਤਾ ਹੋਇਆ ਸੀ

NihangNihang

ਕਿ ਇਸੇ ਦੌਰਾਨ ਇਕ ਨਿਹੰਗ ਸਿੰਘ ਅਪਣੀ ਪਤਨੀ ਨਾਲ ਕਾਰ ਵਿਚ ਆਇਆ, ਜਿਸ ਨੂੰ ਪ੍ਰਦਰਸ਼ਨਕਾਰੀਆਂ ਨੇ ਵਾਪਸ ਜਾਣ ਲਈ ਆਖਿਆ....ਪਰ ਇਸੇ ਦੌਰਾਨ ਕਿਸੇ ਪ੍ਰਦਰਸ਼ਨਕਾਰੀ ਨੇ ਸਿੰਘ ਨੂੰ ਗਾਲ ਕੱਢ ਦਿਤੀ, ਜਿਸ ਤੋਂ ਭੜਕਿਆ ਸਿੰਘ ਅਪਣੀ ਤਲਵਾਰ ਲੈ ਕੇ ਕਾਰ ਵਿਚੋਂ ਬਾਹਰ ਨਿਕਲ ਆਇਆ ਅਤੇ ਗਾਲ ਕੱਢਣ ਵਾਲੇ ਨੂੰ ਵੰਗਾਰਿਆ......ਪਰ ਸਿੰਘ ਦੀ ਦਹਾੜ ਸੁਣ ਕੇ ਜਿੱਥੇ ਕੁੱਝ ਪ੍ਰਦਰਸ਼ਨਕਾਰੀ ਉਥੋਂ ਭੱਜ ਨਿਕਲੇ, ਉਥੇ ਹੀ ਕਈ ਸਿੰਘ ਦੇ ਪੈਰੀਂ ਪੈਣ ਲੱਗੇ.....। ਦੱਸ ਦਈਏ ਕਿ ਇਹ ਨਿਹੰਗ ਸਿੰਘ ਗੁਰੂ ਦਾ ਸਿੱਖ ਹੋਣ ਦੇ ਨਾਲ ਹੀ ਸਾਬਕਾ ਫ਼ੌਜੀ ਵੀ ਹੈ ਜੋ ਸਰਹੱਦਾਂ 'ਤੇ ਦੇਸ਼ ਦੀ ਰਾਖੀ ਲਈ ਡਟਦਾ ਰਿਹਾ ਹੈ ਪਰ ਜੇਕਰ ਉਸ ਦੇ ਅਪਣੇ ਦੇਸ਼ ਵਿਚ ਹੀ ਉਸ ਨਾਲ ਅਜਿਹਾ ਸਲੂਕ ਹੋਵੇਗਾ ਤਾਂ ਫਿਰ ਇਸ 'ਤੇ ਸਿੰਘ ਦੇ ਗੁੱਸੇ ਦਾ ਭੜਕਣਾ ਜਾਇਜ਼ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement