IPS ਕੰਵਰਦੀਪ ਕੌਰ ਬਣੇ ਚੰਡੀਗੜ੍ਹ ਦੇ ਨਵੇਂ SSP, ਗ੍ਰਹਿ ਮੰਤਰਾਲੇ ਵੱਲੋਂ ਹੁਕਮ ਜਾਰੀ 
Published : Mar 5, 2023, 1:25 pm IST
Updated : Mar 5, 2023, 1:25 pm IST
SHARE ARTICLE
 IPS Kanwardeep Kaur
IPS Kanwardeep Kaur

ਕੈਬਨਿਟ ਮਨਿਸਟਰੀ ਆਫ ਪਰਸੋਨਲ ਦੀ ਅਪੁਆਇੰਟਮੈਂਟ ਕਮੇਟੀ ਵੱਲੋਂ ਇਸ ਸਬੰਧੀ 4 ਮਾਰਚ ਨੂੰ ਆਦੇਸ਼ ਜਾਰੀ ਕੀਤੇ ਗਏ

 

ਚੰਡੀਗੜ੍ਹ : ਅੱਜ ਚੰਡੀਗੜ੍ਹ ਨੂੰ ਨਵਾਂ ਐੱਸਐੱਸਪੀ ਮਿਲਿਆ ਹੈ। ਕੰਵਰਦੀਪ ਕੌਰ ਆਈਪੀਐੱਸ ਨੂੰ ਚੰਡੀਗੜ੍ਹ ਦੇ ਨਵੇਂ ਐਸਐਸਪੀ ਲਾਇਆ ਗਿਆ ਹੈ। ਇਸ ਸਬੰਧੀ ਭਾਰਤ ਸਰਕਾਰ ਵਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਜ਼ਿਕਰਯੋਗ ਹੈ ਕਿ ਆਈਪੀਐੱਸ ਕੰਵਰਦੀਪ ਕੌਰ ਤਿੰਨ ਸਾਲ ਲਈ ਡੈਪੂਟੇਸ਼ਨ 'ਤੇ ਚੰਡੀਗੜ੍ਹ ਐੱਸਐੱਸਪੀ ਵਜੋਂ ਸੇਵਾਵਾਂ ਦੇਣਗੇ। ਕੰਵਰਦੀਪ ਕੌਰ ਚੰਡੀਗੜ੍ਹ ਦੀ ਦੂਸਰੀ ਮਹਿਲਾ ਐੱਸਐੱਸਪੀ ਹਨ।

ਕੈਬਨਿਟ ਮਨਿਸਟਰੀ ਆਫ ਪਰਸੋਨਲ ਦੀ ਅਪੁਆਇੰਟਮੈਂਟ ਕਮੇਟੀ ਵੱਲੋਂ ਇਸ ਸਬੰਧੀ 4 ਮਾਰਚ ਨੂੰ ਆਦੇਸ਼ ਜਾਰੀ ਕੀਤੇ ਗਏ ਹਨ। MHA ਦੇ ਇੰਟਰ ਕੇਡਰ ਡੈਪੂਟੇਸ਼ਨ ਦੇ ਪ੍ਰਸਤਾਵ 'ਤੇ ਕੈਬਨਿਟ ਨੇ ਮਨਜ਼ੂਰੀ ਦਿੰਦੇ ਹੋਏ ਪੰਜਾਬ ਕੇਡਰ 2013 ਬੈਚ ਦੀ IPS ਅਧਿਕਾਰੀ ਕੰਵਰਦੀਪ ਕੌਰ ਨੂੰ AGMUT ਕੇਡਰ ਚੰਡੀਗੜ੍ਹ 'ਚ ਬਤੌਰ SSP ਯੂਟੀ ਦੇ ਅਹੁਦੇ 'ਤੇ ਨਿਯੁਕਤੀ ਦਿੱਤੀ ਹੈ। 

file photo

 

ਜ਼ਿਕਰਯੋਗ ਹੈ ਕਿ 2009 ਬੈਚ ਦੇ ਆਈਪੀਐਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਦੇ ਤਿੰਨ ਸਾਲ ਦਾ ਕਾਰਜਕਾਲ ਪੂਰਾ ਹੋਣ ਤੋਂ 10 ਮਹੀਨੇ ਪਹਿਲਾਂ ਅਚਾਨਕ ਵਾਪਸ ਆਉਣ ਤੋਂ ਬਾਅਦ ਐਸਐਸਪੀ (ਯੂਟੀ) ਦਾ ਅਹੁਦਾ ਖਾਲੀ ਪਿਆ ਸੀ। ਉਨ੍ਹਾਂ ਨੂੰ 12 ਦਸੰਬਰ 2022 ਵਿਚ ਅਹੁਦੇ ਤੋਂ ਹਟਾ ਦਿੱਤਾ ਗਿਆ ਸੀ ਤੇ ਪੰਜਾਬ ਵਾਪਸ ਭੇਜ ਦਿੱਤਾ ਗਿਆ ਸੀ

ਜਿਸ ਤੋਂ ਬਾਅਦ ਪੰਜਾਬ ਸਰਕਾਰ ਸਮੇਤ ਵਿਰੋਧੀ ਪਾਰਟੀਆਂ ਵੱਲੋਂ ਕਈ ਸਵਾਲ ਖੜ੍ਹੇ ਕੀਤੇ ਗਏ ਸਨ। ਇਸ ਦੇ ਨਾਲ ਹੀ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਤੋਂ ਆਈਪੀਐਸ ਅਧਿਕਾਰੀਆਂ ਦਾ ਪੈਨਲ ਵੀ ਮੰਗਿਆ ਗਿਆ ਸੀ। ਪੈਨਲ ਵਿਚ ਅਖਿਲ ਚੌਧਰੀ, ਸੰਦੀਪ ਗਰਗ, ਭਾਗੀਰਥ ਮੀਨਾ ਦਾ ਨਾਂ ਸ਼ਾਮਲ ਸੀ ਪਰ ਹੁਣ ਕੰਵਰਦੀਪ ਕੌਰ ਨੂੰ ਐੱਸਐੱਸਪੀ ਚੰਡੀਗੜ੍ਹ ਲਗਾ ਦਿੱਤਾ ਗਿਆ ਹੈ। 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement