ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਹੋਲੀ ਲਈ ਤਿਆਰ ਕੀਤਾ ਸੁੱਕੇ ਫੁੱਲਾਂ ਦਾ ਰੰਗ, ਪੜ੍ਹੋ ਪੂਰੀ ਖ਼ਬਰ 
Published : Mar 5, 2020, 3:54 pm IST
Updated : Mar 5, 2020, 3:54 pm IST
SHARE ARTICLE
File Photo
File Photo

'ਹੋਲੀ' ਦਾ ਤਿਉਹਾਰ ਆਉਣ ਵਾਲਾ ਹੈ ਅਤੇ ਪੂਰੇ ਦੇਸ਼ 'ਚ ਇਹ ਤਿਉਹਾਰ ਬੜੇ ਚਾਅ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲੀ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ।

ਲੁਧਿਆਣਾ : 'ਹੋਲੀ' ਦਾ ਤਿਉਹਾਰ ਆਉਣ ਵਾਲਾ ਹੈ ਅਤੇ ਪੂਰੇ ਦੇਸ਼ 'ਚ ਇਹ ਤਿਉਹਾਰ ਬੜੇ ਚਾਅ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਹੋਲੀ ਨੂੰ ਰੰਗਾਂ ਦਾ ਤਿਉਹਾਰ ਵੀ ਕਿਹਾ ਜਾਂਦਾ ਹੈ। ਇਸ ਦਿਨ ਸਾਰਿਆਂ ਵਲੋਂ ਇਕ-ਦੂਜੇ ਨੂੰ ਰੰਗ ਲਾ ਕੇ ਇਹ ਤਿਉਹਾਰ ਮਨਾਇਆ ਜਾਂਦਾ ਹੈ। ਅਕਸਰ ਦੇਖਣ ਨੂੰ ਮਿਲਦਾ ਹੈ ਕਿ ਜੋ ਰੰਗ ਬਜ਼ਾਰਾਂ 'ਚੋਂ ਖਰੀਦੇ ਜਾਂਦੇ ਹਨ, ਉਨ੍ਹਾਂ ਨਾਲ ਸਰੀਰ ਦੀ ਚਮੜੀ ਨੂੰ ਕਾਫੀ ਨੁਕਸਾਨ ਵੀ ਹੁੰਦਾ ਹੈ ਕਿਉਂਕਿ ਇਹ ਰੰਗ ਕੈਮੀਕਲਾਂ ਤੋਂ ਬਣਾਏ ਜਾਂਦੇ ਹਨ ਪਰ ਜੇਕਰ ਲੋਕ ਈਕੋ-ਫਰੈਂਡਲੀ ਰੰਗਾਂ ਦੀ ਵਰਤੋਂ ਕਰਦੇ ਹਨ ਤਾਂ ਇਸ ਦਾ ਕੋਈ ਬੁਰਾ ਪ੍ਰਭਾਵ ਨਹੀਂ ਪੈਂਦਾ।

HoliHoli

'ਹੋਲੀ' ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਅਪੈਰਲ ਅਤੇ ਟੈਕਸਟਾਈਲ ਵਿਭਾਗ ਵਲੋਂ ਕੁਦਰਤੀ ਸੋਮਿਆਂ ਤੋਂ ਰੰਗ ਤਿਆਰ ਕੀਤੇ ਜਾ ਰਹੇ ਹਨ, ਜੋ ਨਾ ਸਿਰਫ ਸਾਡੀ ਸਕਿੱਨ ਲਈ ਵਧੀਆ ਹਨ, ਸਗੋਂ ਈਕੋ-ਫਰੈਂਡਲੀ ਵੀ ਹਨ। ਯੂਨੀਵਰਸਿਟੀ ਦੇ ਅਪੈਰਲ ਅਤੇ ਟੈਕਸਟਾਈਲ ਵਿਭਾਗ ਦੀ ਸਹਾਇਕ ਪ੍ਰੋਫੈਸਰ ਰਾਜਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਲੋਂ ਕੁਦਰਤੀ ਸੋਮਿਆਂ ਤੋਂ ਹੋਲੀ ਲਈ ਰੰਗ ਤਿਆਰ ਕੀਤੇ ਜਾਂਦੇ ਹਨ।

holiholi

ਉਨ੍ਹਾਂ ਦੱਸਿਆ ਕਿ ਜਿਹੜੇ ਫੁੱਲ ਅਤੇ ਪੱਤੇ ਸੁੱਕ ਕੇ ਹੇਠਾਂ ਡਿਗ ਜਾਂਦੇ ਹਨ, ਉਨ੍ਹਾਂ ਨੂੰ ਚੰਗੀ ਤਰ੍ਹਾਂ ਪੀਸ ਕੇ ਸੁਕਾ ਲਿਆ ਜਾਂਦਾ ਹੈ ਅਤੇ ਇਸ ਦਾ ਪਾਊਡਰ ਬਣਾ ਲਿਆ ਜਾਂਦਾ ਹੈ। ਇਸ ਤੋਂ ਬਾਅਦ ਇਸ ਪਾਊਡਰ 'ਚ ਅਰਾਰੋਟ ਮਿਲਾ ਦਿੱਤਾ ਜਾਂਦਾ ਹੈ। ਜੇਕਰ ਰੰਗ ਨੂੰ ਗੂੜ੍ਹਾ ਰੱਖਣਾ ਹੈ ਤਾਂ ਅਰਾਰੋਟ ਘੱਟ ਪਾਇਆ ਜਾਂਦਾ ਹੈ ਪਰ ਜੇਕਰ ਰੰਗ ਜ਼ਿਆਦਾ ਫਿੱਕਾ ਰੱਖਣਾ ਹੈ ਤਾਂ ਅਰਾਰੋਟ ਦੀ ਮਾਤਰਾ ਵਧਾ ਦਿੱਤੀ ਜਾਂਦੀ ਹੈ।

File PhotoFile Photo

ਰਾਜਵੀਰ ਕੌਰ ਨੇ ਦੱਸਿਆ ਕਿ ਇੱਕੋ ਫੁੱਲ ਜਾਂ ਪੱਤੇ ਤੋਂ 4-5 ਤਰ੍ਹਾਂ ਦੇ ਰੰਗ ਕੱਢੇ ਜਾ ਸਕਦੇ ਹਨ ਅਤੇ ਰੰਗ ਬਣਾਉਣ ਲਈ ਉਨ੍ਹਾਂ ਵਲੋਂ ਗੇਂਦੇ, ਗੁਲਾਬ ਅਤੇ ਹੋਰ ਕਿਸਮਾਂ ਦੇ ਫੁੱਲ ਅਤੇ ਪੱਤੇ ਇਸਤੇਮਾਲ ਕੀਤੇ ਜਾਂਦੇ ਹਨ। ਰਾਜਵੀਰ ਕੌਰ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਵਰਸਿਟੀ ਵਲੋਂ ਹੋਲੀ ਦੇ ਰੰਗ ਬਣਾਉਣ ਦੀ ਟ੍ਰੇਨਿੰਗ ਵੀ ਦਿੱਤੀ ਜਾਂਦੀ ਹੈ। 

File PhotoFile Photo

ਰਾਜਵੀਰ ਕੌਰ ਨੇ ਦੱਸਿਆ ਕਿ ਕੁਦਰਤੀ ਸੋਮਿਆਂ ਤੋਂ ਤਿਆਰ ਕੀਤੇ ਗਏ ਇਹ ਰੰਗ ਕਿਸੇ ਵੀ ਤਰ੍ਹਾਂ ਨਾਲ ਹਾਨੀਕਾਰਕ ਨਹੀਂ ਹਨ ਅਤੇ ਇਹ ਰੰਗ ਬੱਚਿਆਂ ਲਈ ਬਹੁਤ ਫਾਇਦੇਮੰਦ ਹਨ ਕਿਉਂਕਿ ਇਨ੍ਹਾਂ ਨੂੰ ਅਕਸਰ ਖਾਣ ਵਾਲੀਆਂ ਚੀਜ਼ਾਂ ਤੋਂ ਹੀ ਬਣਾਇਆ ਜਾਂਦਾ ਹੈ। ਇਸ ਬਾਰੇ ਯੂਨੀਵਰਸਿਟੀ ਦੀ ਇਕ ਵਿਦਿਆਰਥਣ ਨੇ ਈਕੋ ਫਰੈਂਡਲੀ ਰੰਗਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਸਾਰਿਆਂ ਨੂੰ ਹੋਲੀ ਦੌਰਾਨ ਅਜਿਹੇ ਹੀ ਰੰਗਾਂ ਦੀ ਵਰਤੋਂ ਕਰਨੀ ਚਾਹੀਦੀ ਹੈ ਤਾਂ ਕਿ ਸਾਡੀ ਸਿਹਤ ਕੈਮੀਕਲ ਮੁਕਤ ਬਣੀ ਰਹੇ ਅਤੇ ਇਸ 'ਤੇ ਰੰਗਾਂ ਦਾ ਕੋਈ ਅਸਰ ਨਾ ਪਵੇ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement