Jalandhar News: ਜਲੰਧਰ 'ਚ ਵੜਿਆ ਬਾਰਾਸਿੰਗਾ, ਮਚਾਇਆ ਹੜਕੰਪ, ਘਰਾਂ ਵਿਚ ਕੈਦ ਹੋਏ ਘਬਰਾਏ ਲੋਕ
Published : Feb 5, 2024, 3:55 pm IST
Updated : Feb 5, 2024, 3:55 pm IST
SHARE ARTICLE
Barasinga entered Jalandhar News in punjabi
Barasinga entered Jalandhar News in punjabi

Jalandhar News: ਬਾਰਾਸਿੰਗਾ ਨੂੰ ਕੜੀ ਮੁਸ਼ੱਕਤ ਤੋਂ ਬਾਅਦ ਕੀਤਾ ਕਾਬੂ

Barasinga entered Jalandhar News in punjabi : ਜਲੰਧਰ ਦੇ ਬੱਸ ਸਟੈਂਡ ਨੇੜੇ ਇਕ ਜੰਗਲੀ ਜਾਨਵਰ ਦੇ ਆਉਣ ਕਾਰਨ ਹਲਚਲ ਮਚ ਗਈ। ਪੰਜਾਬ ਰੋਡਵੇਜ਼ ਡਿਪੂ ’ਤੇ ਕੰਮ ਕਰਦੇ ਮੁਲਾਜ਼ਮ ਵਲੋਂ ਸਵੇਰੇ 7 ਵਜੇ ਸਭ ਤੋਂ ਪਹਿਲਾਂ ਬਾਰਾਸਿੰਗਾ ਨੂੰ ਦੇਖਿਆ ਗਿਆ। ਕਰੀਬ 3 ਘੰਟੇ ਦੀ ਮੁਸ਼ੱਕਤ ਤੋਂ ਬਾਅਦ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਅਤੇ ਡਿਪੂ ਕਰਮਚਾਰੀਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਉਕਤ ਬਾਰਾਸਿੰਗਾ ਨੂੰ ਕਾਬੂ ਕੀਤਾ ਗਿਆ।

ਇਹ ਵੀ ਪੜ੍ਹੋ: Himachal News: ਹਿਮਾਚਲ 'ਚ ਸਤਲੁਜ ਦਰਿਆ 'ਚ ਡਿੱਗੀ ਕਾਰ, ਡਰਾਈਵਰ ਦੀ ਹੋਈ ਮੌਤ 

ਘਟਨਾ ਵਿਚ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇਸ ਦੇ ਨਾਲ ਹੀ ਬਾਰਾਸਿੰਗਾ ਦੀ ਲੱਤ 'ਤੇ ਗੰਭੀਰ ਸੱਟ ਲੱਗੀ ਹੈ। ਜਿਸ ਨੂੰ ਇਲਾਜ ਲਈ ਭੇਜ ਦਿੱਤਾ ਗਿਆ ਹੈ। ਪੰਜਾਬ ਰੋਡਵੇਜ਼ ਡਿਪੂ 'ਤੇ ਕੰਮ ਕਰਦੇ ਲਵਲੀ ਨੇ ਦੱਸਿਆ ਕਿ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ 'ਤੇ ਮੌਜੂਦ ਸੀ। ਸਵੇਰੇ ਕਰੀਬ 7 ਵਜੇ ਡਿਪੂ ਨੰਬਰ ਇਕ 'ਤੇ ਕੁਝ ਹਿਲਜੁਲ ਰਹੀ। ਪਹਿਲਾਂ ਤਾਂ ਮੁਲਾਜ਼ਮਾਂ ਨੇ ਸੋਚਿਆ ਕਿ ਕੁੱਤਾ ਇੱਧਰ-ਉੱਧਰ ਘੁੰਮ ਰਿਹਾ ਹੋਵੇਗਾ ਪਰ ਜਦੋਂ ਉਸ ਨੇ ਛਾਲ ਮਾਰੀ ਤਾਂ ਉਸ ਨੂੰ ਬਾਰਾਸਿੰਗਾ ਦੇ ਆਉਣ ਦਾ ਪਤਾ ਲੱਗਾ। ਸਭ ਤੋਂ ਪਹਿਲਾਂ ਮਾਮਲੇ ਦੀ ਸੂਚਨਾ ਜੰਗਲਾਤ ਵਿਭਾਗ ਦੀ ਟੀਮ ਨੂੰ ਦਿਤੀ ਗਈ। ਕੁਝ ਸਮੇਂ ਬਾਅਦ ਜੰਗਲਾਤ ਵਿਭਾਗ ਦੇ ਦੋ ਅਧਿਕਾਰੀ ਮੌਕੇ 'ਤੇ ਪਹੁੰਚੇ ਅਤੇ ਬਚਾਅ ਕਾਰਜ ਸ਼ੁਰੂ ਕਰ ਦਿਤਾ।

ਇਹ ਵੀ ਪੜ੍ਹੋ: Punjabi died in Portugal News: 15 ਮਹੀਨੇ ਪਹਿਲਾਂ ਪੁਰਤਗਾਲ ਗਏ ਪੰਜਾਬੀ ਦੀ ਸੜਕ ਹਾਦਸੇ 'ਚ ਮੌਤ

ਲਵਲੀ ਨੇ ਕਿਹਾ-ਜਦੋਂ ਬਚਾਅ ਸ਼ੁਰੂ ਕੀਤਾ ਗਿਆ ਤਾਂ ਬਾਰਾਸਿੰਗਾ ਡਰ ਗਿਆ। ਉਹ ਕੰਧ ਟੱਪ ਕੇ ਡਿਪੂ ਨੰਬਰ 2 'ਤੇ ਪਹੁੰਚ ਗਿਆ। ਟੀਮਾਂ ਕਰੀਬ 3 ਘੰਟੇ ਤੱਕ ਬਾਰਾਸਿੰਗਾ ਨੂੰ ਬਚਾਉਣ ਲਈ ਸਖ਼ਤ ਮਿਹਨਤ ਕਰਦੀਆਂ ਰਹੀਆਂ। ਇਸ ਦੌਰਾਨ ਉਹ ਸੜਕ ਵੱਲ ਭੱਜਣ ਲੱਗਾ ਤਾਂ ਦਰਵਾਜ਼ਾ ਬੰਦ ਦੇਖਿਆ। ਇਸ ਦੌਰਾਨ ਬਾਰਾਸਿੰਗਾ ਘਬਰਾ ਕੇ ਦਰਵਾਜ਼ੇ 'ਚ ਵੱਜ ਗਿਆ ਅਤੇ ਉਸ ਦਾ ਮੂੰਹ ਦਰਵਾਜ਼ੇ 'ਚ ਫਸ ਗਿਆ। ਜਿਸ ਤੋਂ ਬਾਅਦ ਉਸ ਨੂੰ ਰੱਸੀਆਂ ਦੀ ਮਦਦ ਨਾਲ ਕਿਸੇ ਤਰ੍ਹਾਂ ਕਾਬੂ ਕੀਤਾ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

(For more news apart from Barasinga entered Jalandhar News in punjabi  , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement