ਅੰਦੋਲਨ ਨੂੰ ਲੰਮਾ ਚਲਾਉਣ ਲਈ ਟਿਕੈਤ ਨੇ ਦਿਤਾ ਨਵਾਂ ਫ਼ਾਰਮੂਲਾ
Published : Feb 5, 2021, 11:42 pm IST
Updated : Feb 5, 2021, 11:42 pm IST
SHARE ARTICLE
image
image

ਅੰਦੋਲਨ ਨੂੰ ਲੰਮਾ ਚਲਾਉਣ ਲਈ ਟਿਕੈਤ ਨੇ ਦਿਤਾ ਨਵਾਂ ਫ਼ਾਰਮੂਲਾ

ਨਵੀਂ ਦਿੱਲੀ, 5 ਫ਼ਰਵਰੀ:  ਦਿੱਲੀ ਦੀਆਂ ਸਰਹੱਦਾਂ 'ਤੇ ਕਰੀਬ ਢਾਈ ਮਹੀਨੇ ਤੋਂ ਕਿਸਾਨ ਖੇਤੀਬਾੜੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਹਨ | ਗਾਜੀਪੁਰ ਸਰਹੱਦ 'ਤੇ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਅੰਦੋਲਨ ਨੂੰ ਹੋਰ ਤੇਜ਼ ਕਰਨ ਲਈ ਕਿਸਾਨਾਂ ਨੂੰ ਇਕ ਨਵਾਂ ਫ਼ਾਰਮੂਲਾ ਪੇਸ਼ ਕੀਤਾ ਹੈ | ਰਾਕੇਸ਼ ਟਿਕੈਤ ਨੇ ਕਿਹਾ ਕਿ ਜੇਕਰ ਹਰ ਪਿੰਡ ਤੋਂ 15 ਵਿਅਕਤੀ 10 ਦਿਨਾਂ ਲਈ ਇਕ ਟਰੈਕਟਰ 'ਤੇ ਆਉਾਦੇ ਹਨ ਤਾਂ ਅੰਦੋਲਨ ਲੰਮੇ ਸਮੇਂ ਤਕ ਚਲਦਾ 


ਰਹੇਗਾ ਅਤੇ ਹਰ ਕਿਸਾਨ ਇਸ ਅੰਦੋਲਨ ਵਿਚ ਸ਼ਾਮਲ ਹੋ ਸਕੇਗਾ ਅਤੇ ਦਸ ਦਿਨਾਂ ਬਾਅਦ ਵਾਪਸ ਜਾ ਕੇ ਅਪਣੀ ਖੇਤੀ ਕਰ ਸਕਦਾ ਹੈ |
ਰਾਕੇਸ਼ ਟਿਕੈਤ ਨੇ ਕਿਹਾ ਕਿ ਕਿਸਾਨ ਜਥੇਬੰਦੀਆਂ ਦੇ ਆਗੂ ਹਮੇਸ਼ਾ ਸਰਕਾਰ ਨਾਲ ਗੱਲਬਾਤ ਕਰਨ ਲਈ ਤਿਆਰ ਰਹਿੰਦੇ ਹਨ ਪਰ ਸਰਕਾਰ ਗੱਲ ਵੀ ਨਹੀਂ ਕਰ ਰਹੀ | ਸਰਕਾਰ ਇਸ ਅੰਦੋਲਨ ਨੂੰ ਲੰਮੇ ਸਮੇਂ ਤਕ ਚੱਲਣ ਦੇਣਾ ਚਾਹੁੰਦੀ ਹੈ | ਅੰਦੋਲਨ ਨੂੰ ਲੰਮੇ ਸਮੇਂ ਲਈ ਚਲਾਉਣਾ ਹੈ, ਇਸ ਲਈ ਕਿਸਾਨਾਂ ਨੂੰ ਇਕ ਫਾਰਮੂਲਾ ਦਸਿਆ ਹੈ | ਇਸ ਫਾਰਮੂਲੇ ਨੂੰ ਅਪਣਾਉਣ ਤੋਂ ਬਾਅਦ ਕਿਸਾਨ ਹਰ ਇਕ ਕਿਸਾਨ ਇਸ ਵਿਚ ਹਿੱਸਾ ਲੈ ਸਕੇਗਾ ਅਤੇ ਲੰਮੇ ਸਮੇਂ ਤੋਂ ਅੰਦੋਲਨ ਚਲਾਇਆ ਜਾ ਸਕਦਾ ਹੈ |
ਟਿਕੈਤ ਨੇ ਕਿਹਾ ਕਿ ਇਸ ਫਾਰਮੂਲੇ ਦੇ ਅਨੁਸਾਰ, ਜੇ ਪਿੰਡ ਦੇ ਲੋਕ ਤਿਆਰ ਹੋ ਜਾਂਦੇ ਹਨ, ਤਾਂ ਹਰ ਇਕ ਪਿੰਡ ਦੇ 15 ਆਦਮੀ 10 ਦਿਨਾਂ ਲਈ ਅੰਦੋਲਨ ਵਾਲੀ ਥਾਂ ਤੇ ਰਹਿਣਗੇ ਅਤੇ ਉਸ ਤੋਂ ਬਾਅਦ 15 ਲੋਕਾਂ ਦਾ ਇਕ ਹੋਰ ਜਥਾ ਆ ਜਾਵੇਗਾ, ਜੋ ਉਨ੍ਹਾਂ ਤੋਂ ਪਹਿਲਾਂ ਧਰਨੇ ਵਾਲੀ ਥਾਂ 'ਤੇ ਰਹੇ ਉਹ ਪਿੰਡ ਜਾ ਕੇ ਅਪਣੇ ਖੇਤਾਂ ਵਿਚ ਕੰਮ ਕਰ ਸਕਣਗੇ |
ਦਸਣਯੋਗ ਹੈ ਕਿ ਹੁਣ ਤਕ ਕਿਸਾਨ ਜਥੇਬੰਦੀਆਂ ਅਤੇ ਸਰਕਾਰ ਵਿਚਕਾਰ 11 ਗੇੜ ਦੀਆਂ ਮੀਟਿੰਗਾਂ ਹੋ ਚੁਕੀਆਂ ਹਨ ਪਰ ਅਜੇ ਤਕ ਕਿਸੇ ਵੀ ਮੀਟਿੰਗ ਦਾ ਕੋਈ ਨਤੀਜਾ ਪ੍ਰਾਪਤ ਨਹੀਂ ਹੋਇਆ | ਸਰਕਾਰ ਨੇ ਕਿਸਾਨਾਂ ਦੀ ਪੇਸ਼ਕਸ਼ ਨੂੰ ਰੱਦ ਕਰ ਦਿਤਾ, ਕਿਸਾਨਾਂ ਦੀ ਮੰਗ ਹੈ ਤਿੰਨ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਹੈ | ਇਥੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ imageimageਹੈ ਕਿ ਕਿਸਾਨ ਉਸ ਤੋਂ ਸਿਰਫ਼ ਇਕ ਫ਼ੋਨ ਕਾਲ ਦੀ ਦੂਰੀ 'ਤੇ ਹਨ | (ਏਜੰਸੀ)

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement