ਦੇਸ਼ ਭਰ 'ਚ ਇਕ ਮਿੰਟ ਲਈ ਹਾਰਨ ਵਜਾ ਕੇ ਹੋਵੇਗੀ ਚੱਕਾ ਜਾਮ ਦੀ ਸਮਾਪਤੀ
Published : Feb 5, 2021, 11:45 pm IST
Updated : Feb 5, 2021, 11:46 pm IST
SHARE ARTICLE
image
image

ਦੇਸ਼ ਭਰ 'ਚ ਇਕ ਮਿੰਟ ਲਈ ਹਾਰਨ ਵਜਾ ਕੇ ਹੋਵੇਗੀ ਚੱਕਾ ਜਾਮ ਦੀ ਸਮਾਪਤੀ

ਤਿੰਨ ਘੰਟੇ ਦੇ ਚੱਕਾ ਜਾਮ ਨੂੰ ਪੰਜਾਬ, ਹਰਿਆਣਾ 'ਚ ਰੋਡਵੇਜ਼ ਯੂਨੀਅਨਾਂ ਅਤੇ ਭਾਜਪਾ ਵਿਰੋਧੀ ਸਿਆਸੀ ਦਲਾਂ ਦੀ ਹਮਾਇਤ ਵੀ ਪ੍ਰਾਪਤ

ਚੰਡੀਗੜ੍ਹ, 5 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਸੰਯੁਕਤ ਕਿਸਾਨ ਮੋਰਚੇ ਨੇ 6 ਫ਼ਰਵਰੀ ਦੇ ਚੱਕਾ ਜਾਮ ਬਾਰੇ ਦਾਅਵਾ ਕੀਤਾ ਹੈ ਕਿ ਇਸ ਦੀਆਂ ਤਿਆਰੀਆਂ ਮੁਕੰਮਲ ਹਨ ਤੇ ਹਰ ਵਰਗ ਵਲੋਂ ਇਸ ਨੂੰ ਵੱਡਾ ਸਮਰਥਨ ਮਿਲ ਰਿਹਾ ਹੈ | ਮੋਰਚੇ ਦੀ 7 ਮੈਂਬਰੀ ਕਮੇਟੀ ਦੇ ਪ੍ਰਮੁੱਖ ਮੈਂਬਰ ਤੇ ਪੰਜਾਬ ਦੇ ਆਗੂ ਡਾ. ਦਰਸ਼ਨ ਪਾਲ ਨੇ ਦਸਿਆ ਕਿ ਚੱਕਾ ਜਾਮ ਐਕਸ਼ਨ ਲਈ ਅੰਦੋਲਨਕਾਰੀਆਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕਰ ਦਿਤੇ ਗਏ ਹਨ ਅਤੇ ਇਹ 3 ਘੰਟੇ ਦਾ ਐਕਸ਼ਨ ਪੂਰੀ ਤਰ੍ਹਾਂ ਸ਼ਾਂਤਮਈ ਹੋਵੇਗਾ | 12 ਵਜੇ ਤੋਂ 3 ਵਜੇ ਤਕ ਕੌਮੀ ਤੇ ਰਾਜ ਮਾਰਗ ਪੂਰੀ ਤਰ੍ਹਾਂ ਜਾਮ ਰਹਿਣਗੇ | 3 ਵਜੇ ਚੱਕਾ ਜਾਮ ਐਕਸ਼ਨ ਦੀ ਸਮਾਪਤੀ ਕਿਸਾਨਾਂ ਦੀ ਏਕਤਾ ਦਾ ਸੁਨੇਹਾ ਦਿੰਦਿਆ ਇਕ ਮਿੰਟ ਲਈ ਵਾਹਨਾਂ ਦੇ ਹਾਰਨ ਵਜਾ ਕੇ ਕੀਤੀ ਜਾਵੇਗੀ | ਐਾਬੂਲੈਂਸ ਤੇ ਸਕੂਲ ਬੱਸਾਂ ਨੂੰ ਜਾਮ ਤੋਂ ਛੋਟ ਦਿਤੀ ਗਈ ਹੈ | ਐਨਸੀਆਰ ਦਿੱਲੀ ਨੂੰ ਚੱਕਾ ਜਾਮ ਦੇ ਪ੍ਰੋਗਰਾਮ ਤੋਂ ਇਸ ਲਈ ਛੋਟ ਦਿਤੀ ਗਈ ਹੈ ਕਿ ਇਥੇ ਪਹਿਲਾਂ ਹੀ ਹੱਦਾਂ 'ਤੇ ਪੱਕੇ ਮੋਰਚਿਆਂ ਕਾਰਨ ਜਾਮ ਵਰਗੀ ਹੀ ਸਥਿਤੀ ਹੈ | ਜ਼ਿਕਰਯੋਗ ਹੈ ਕਿ ਪੰਜਾਬ ਤੇ ਹਰਿਆਣਾ ਵਿਚ ਚੱਕਾ ਜਾਮ ਨੂੰ ਰੋਡੇਜ਼ ਮੁਲਾਜ਼ਮਾਂ ਦੀਆਂ ਯੂਨੀਅਨਾਂ ਨੇ ਵੀ ਸਮਰਥਨ ਦਿਤਾ ਹੈ | ਦੇਸ਼ ਦੀਆਂ ਟਰੇਡ ਯੂਨੀਅਨਾਂ ਤੇ ਵਿਰੋਧੀ ਧਿਰਾਂ ਨਾਲ ਸਬੰਧਤ ਸਿਆਸੀ ਦਲਾਂ ਦੀ ਵੀ ਹਮਾਇਤ ਪ੍ਰਾਪਤ ਹੈ | ਪੰਜਾਬ, ਹਰਿਆਣਾ ਤੇ ਹੋਰ ਰਾਜਾਂ ਦੀਆਂ ਕਿਸਾਨ ਜਥੇਬੰਦੀਆਂ ਕਈ ਦਿਨ ਤੋਂ ਚੱਕਾ ਜਾਮ ਦੀ ਤਿਆਰੀ ਵਿਚ ਲੱਗੀਆਂ ਹੋਈਆਂ ਹਨ | ਜਿਸ ਤਰ੍ਹਾਂ ਦਾ ਸਮਰਥਨ ਹਰ ਵਰਗ ਵਲੋਂ ਮਿਲ ਰਿਹਾimageimage ਹੈ, ਉਸ ਕਾਰਨ ਵਿਸ਼ੇਸ਼ ਤੌਰ 'ਤੇ ਪੰਜਾਬ, ਹਰਿਆਣਾ ਵਿਚ ਤਾਂ ਜਾਮ ਦੇ 3 ਘੰਟੇ ਦਾ ਮਾਹੌਲ ਬੰਦ ਵਰਗਾ ਹੀ ਰਹੇਗਾ | 

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement