Harike Lake News: ਹਰੀਕੇ ਝੀਲ 'ਚ ਪੰਛੀਆਂ ਦੀ ਵੱਡੀ ਆਮਦ, ਅਠਖੇਲੀਆਂ ਕਰਦੇ ਨਜ਼ਰ ਆਏ ਪ੍ਰਵਾਸੀ ਮਹਿਮਾਨ
Published : Jan 5, 2025, 7:04 am IST
Updated : Jan 5, 2025, 7:30 am IST
SHARE ARTICLE
Big arrival of birds in Harike Lake News
Big arrival of birds in Harike Lake News

Harike Lake News: ਯੂਰਪੀ ਦੇਸ਼ਾਂ ਦੀਆਂ ਠੰਢ ਵਧਣ ਕਾਰਨ ਇਹ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਹਰੀਕੇ ਝੀਲ ਨੂੰ ਚਾਰ ਚੰਨ੍ਹ ਲਗਾਉਂਦੇ

ਪੱਟੀ/ਹਰੀਕੇ ਪੱਤਣ  (ਅਜੀਤ ਘਰਿਆਲਾ) : ਪੰਛੀਆਂ ਦੇ ਸਵਰਗ ਵਜੋਂ ਜਾਣੀ ਜਾਂਦੀ ਉੱਤਰੀ ਭਾਰਤ ਦੀ ਸਭ ਤੋਂ ਵੱਡੀ ਪੰਛੀ ਰੱਖ ਅੰਦਰ ਵਿਦੇਸ਼ੀ ਮਹਿਮਾਨਾਂ ਦੀ ਵੱਡੀ ਆਮਦ ਨਾਲ ਵਾਤਾਵਰਨ ਅਤੇ ਪੰਛੀ ਪ੍ਰੇਮੀ ਖ਼ੁਸ਼ ਆਲਮ ਦਿਖਾਈ ਦੇ ਰਹੇ ਹਨ। ਹਾਲਾਂਕਿ ਠੰਢ ਦੀਆਂ ਛੁੱਟੀਆਂ ਕਾਰਨ ਵਿਦਿਅਕ ਟੂਰ ਅਤੇ ਖੋਜ਼ਾਰਥੀ ਹਰੀਕੇ ਝੀਲ ’ਤੇ ਨਹੀਂ ਦਿਖਾਈ ਦੇ ਰਹੇ ਪਰ ਇਸ ਦੇ ਬਾਵਜੂਦ ਦੇਸ਼ ਵਿਦੇਸ਼ ਤੋਂ ਸੈਲਾਨੀ ਇਥੇ ਪਹੁੰਚ ਰਹੇ ਹਨ।

ਦਸਣਯੋਗ ਹੈ ਕਿ ਯੂਰਪੀ ਦੇਸ਼ਾਂ ਦੀਆਂ ਝੀਲਾਂ ਦਾ ਪਾਣੀ ਜੰਮ ਜਾਣ ਕਰਨ ਇਹ ਵਿਦੇਸ਼ੀ ਮਹਿਮਾਨ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰ ਕੇ ਹਰੀਕੇ ਝੀਲ ਨੂੰ ਚਾਰ ਚੰਨ੍ਹ ਲਗਾਉਂਦੇ ਹਨ। ਇਸ ਬਾਰੇ ਦਾ ਜ਼ਿਕਰ ਕਰੀਏ ਤਾਂ ਵਿਭਾਗੀ ਸੂਤਰਾਂ ਅਨੁਸਾਰ ਨੌਰਦਨ ਸਾਵਲਰ, ਕਾਮਨ ਪੋਚਾੜ, ਰੈਡ ਕਰੱਸਟਡ ਪੋਚਾੜ, ਟਫਟਡ ਡਕ, ਗਡਵਾਲ, ਗਰੇ ਲੈਗ ਈਸ, ਬਾਰ ਹੈਡਡਗੀਜ, ਲਿਟਲ ਗਰੈਬ, ਕੂਟ, ਮਲਾੜ ਨਾਮ ਦੇ ਪੰਛੀ ਹਜ਼ਾਰਾਂ ਦੀ ਗਿਣਤੀ ਵਿਚ ਆ ਕੇ ਇਥੇ ਅਠਖੇਲੀਆਂ ਕਰ ਰਹੇ ਦਿਖਾਈ ਦਿੰਦੇ ਹਨ। ਇਨ੍ਹਾਂ ਵਿਦੇਸ਼ੀ ਮਹਿਮਾਨਾਂ ਦੀ ਨਵੰਬਰ ਦੇ ਪਹਿਲੇ ਹਫ਼ਤੇ ਤੋਂ ਹੋ ਰਹੀ ਆਮਦ ਅੱਜ ਸ਼ਿਖਰ ’ਤੇ ਹੈ ਤੇ ਇਹ ਫ਼ਰਵਰੀ ਦੇ ਅੰਤ ਤਕ ਅਪਣੇ ਵਤਨਾਂ ਨੂੰ ਕੂਚ ਕਰਨਗੇ।

ਝੀਲ ’ਤੇ ਆਏ ਪੰਛੀ ਪ੍ਰੇਮੀ ਜਗਦੀਪ ਸਿੰਘ, ਕਿਰਨ ਕੌਰ ਆਦਿ ਨੇ ਦਸਿਆ ਕਿ ਇਸ ਵਾਰ ਪਹਿਲੀ ਵਾਰ ਇਸ ਇਲਾਕੇ ਵਿਚ ਆਏ ਹਨ ਅਤੇ ਪੰਛੀਆਂ ਦੀਆਂ ਵੰਨਗੀਆਂ, ਚੋਜ਼ ਦੇਖ ਕੇ ਪੂਰਨ ਤੌਰ ’ਤੇ ਖ਼ੁਸ਼ ਹਾਂ। ਉਨ੍ਹਾਂ ਦਸਿਆ ਕਿ ਅਗਲੇ ਵਰੇ ਹੋਰ ਲੋਕਾਂ ਨੂੰ ਪ੍ਰੇਰਿਤ ਕਰ ਕੇ ਇਥੇ ਲਿਆਉਣਗੇ ਤਾਂ ਜੋ ਕੁਦਰਤੀ ਉਤਪਤੀ ਦਾ ਆਨੰਦ ਮਾਣ ਸਕਣ।

ਇਸ ਸਬੰਧੀ ਵਣ ਰੇਂਜ ਅਧਿਕਾਰੀ ਕਮਲਜੀਤ ਸਿੰਘ ਸਿੱਧੂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਰਦ ਰੁੱਤ ਦੇ ਵਿਦੇਸ਼ੀ ਮਹਿਮਾਨਾਂ ਦੀ ਆਮਦ ਨੂੰ ਮੁੱਖ ਰੱਖਦਿਆਂ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਂਦੇ ਹਨ। ਇਸ ਅਮਲ ਲਈ ਵਿਭਾਗ ਵਲੋਂ 24 ਘੰਟੇ ਗਸ਼ਤ ਕੀਤੀ ਜਾਂਦੀ ਹੈ। ਉਨ੍ਹਾਂ ਦਸਿਆ ਕਿ ਇਥੇ ਆਉਣ ਵਾਲੇ ਸੈਲਾਨੀਆਂ ਦੀ ਸੁਵਿਧਾ ਲਈ ਖ਼ਾਸ ਪ੍ਰਬੰਧ ਕੀਤੇ ਗਏ ਹਨ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement