ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰਨ ਵਾਲੇ 75 ਕਿਸਾਨ-
Published : Jan 5, 2022, 12:41 am IST
Updated : Jan 5, 2022, 12:41 am IST
SHARE ARTICLE
image
image

ਕਿਸਾਨ ਮੋਰਚੇ ’ਚ ਸ਼ਮੂਲੀਅਤ ਕਰਨ ਵਾਲੇ 75 ਕਿਸਾਨ-

ਬਨੂੜ, 4 ਜਨਵਰੀ (ਅਵਤਾਰ ਸਿੰਘ) : ਕੁੱਲ ਹਿੰਦ ਕਿਸਾਨ ਸਭਾ ਵਲੋਂ ਅੱਜ ਬੰਨੋ ਮਾਈ ਧਰਮਸ਼ਾਲਾ ਵਿਚ ਸਨਮਾਨ ਸਮਰੋਹ ਕਰਵਾਇਆ ਗਿਆ। ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਵਿੱਢੇ ਕਿਸਾਨ ਸੰਘਰਸ਼ ਦੌਰਾਨ ਲੰਮਾ ਸਮਾਂ ਸਮੂਲੀਅਤ ਕਰਨ ਵਾਲੇ ਕਿਸਾਨ ਮਜਦੂਰਾਂ ਦਾ ਸਨਮਾਨ ਕੀਤਾ ਗਿਆ। ਇਸ ਸਨਮਾਨ ਸਮਾਰੋਹ ਵਿਚ ਧਾਰਮਿਕ ਸਖਸ਼ੀਅਤ ਬਾਬਾ ਦਿਲਬਾਗ ਸਿੰਘ ਸਮੇਤ 75 ਕਿਸਾਨਾਂ ਤੇ ਬਨੂੜ ਪ੍ਰੈਸ ਕਲੱਬ ਦੇ ਮੈਂਬਰਾਂ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਤ ਕੀਤਾ।
ਕਿਸਾਨ ਸਭਾ ਆਗੂ ਗੁਰਦਰਸਨ ਸਿੰਘ ਖਾਸਪੁਰ ਦੀ ਅਗਵਾਈ ਹੇਠ ਹੋਏ ਸਮਾਗਮ ਦੀ ਪ੍ਰਧਾਨਗੀ ਧਰਮਪਾਲ ਸਿੰਘ ਸੀਲ ਨੇ ਕੀਤੀ। ਇਸ ਮੌਕੇ ਹੋਏ ਭਰਵੇਂ ਇਕੱਠ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਕਮੇਟੀ ਮੈਂਬਰ ਅਤੇ ਕਿਸਾਨ ਸਭਾ ਦੇ ਸੂਬਾਈ ਸਕੱਤਰ ਮੇਜਰ ਸਿੰਘ ਪੁੰਨੇਵਾਲ, ਇਸਤਰੀ ਸਭਾ ਦੀ ਸੂਬਾ ਆਗੂ ਸੁਭਾਸ਼ ਮੱਟੂ, ਤੇ ਆਰਥਿਕ ਮਾਮਲਿਆਂ ਦੇ ਮਾਹਿਰ ਡਾ ਬਲਵਿੰਦਰ ਸਿੰਘ ਚਨਾਰਥਲ, ਮੁਲਾਜਮ ਆਗੂ ਕੇਸੀ ਸ਼ਰਮਾਂ, ਪ੍ਰੇਮ ਸਿੰਘ ਘੜਾਮਾਂ, ਖੇਤ ਮਜਦੂਰ ਯੂਨੀਅਨ ਆਗੂ ਸਤਪਾਲ ਸਿੰਘ ਰਾਜੋਮਾਜਰਾ, ਪ੍ਰੇਮ ਸਿੰਘ ਫੌਜੀ, ਮੋਹਨ ਸਿੰਘ ਸੋਢੀ, ਜਗੀਰ ਸਿੰਘ ਹੰਸ਼ਾਲਾ, ਇਨਸਪੈਕਟਰ ਮਹਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ। ਕਿਸਾਨ ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਨੇ ਤਿੰਨੇ ਕਾਨੂੰਨ ਰੱਦ ਕਰਨ ਦੇ ਨਾਲ ਹੋਰ ਮਸਲਿਆਂ ਨੂੰ ਹੱਲ ਕਰਨ ਦਾ ਭਰੋਸਾ ਦਿਤਾ ਸੀ। ਜਿਸ ਕਾਰਨ ਸੰਘਰਸ਼ ਮੁਲਤਵੀ ਕੀਤਾ ਗਿਆ ਹੈ। ਉਨਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵਲੋਂ 15 ਜਨਵਰੀ ਦੀ ਮੀਟਿੰਗ ਵਿਚ ਮੁੜ ਵਿਚਾਰ ਕੀਤਾ ਜਾਵੇਗਾ। ਇਸ ਮੌਕੇ ਕਿਸਾਨ ਆਗੂ ਮਹੁੰਦ ਸਦੀਕ, ਪ੍ਰੀਤਮ ਸਿੰਘ ਸੂਰਜਗੜ, ਖਜ਼ਾਨ ਸਿੰਘ ਹੁਲਕਾ, ਸਰਪੰਚ ਮਨਜੀਤ ਸਿੰਘ, ਨਛੱਤਰ ਸਿੰਘ ਕਾਲਾ, ਦਵਿੰਦਰ ਸਿੰਘ ਆਦਿ ਹਾਜਰ ਸਨ। 

ਫੋਟੋ ਕੈਪਸ਼ਨ:1-ਬਨੂੜ ਵਿਖੇ ਕਿਸਾਨ ਸਭਾ ਵੱਲੋਂ ਸਨਮਾਨੇ ਗਏ ਕਿਸਾਨਾਂ ਦਾ ਦ੍ਰਿਸ਼। 
ਸਨਮਾਨ ਸਮਾਰੋਹ ਵਿੱਚ ਹੋਏ ਇਕੱਠ ਨੂੰ ਗੁਰਦਰਸਨ ਸਿੰਘ ਖਾਸਪੁਰ ਸੰਬੋਧਨ ਕਰਦੇ ਹੋਏ। 

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement