ਭੋਗ ’ਤੇ ਜਾਣਾ ਕੈਨੇਡਾ ਦੀ ਸੰਸਦ ਮੈਂਬਰ ਨੂੰ ਪਿਆ ਮਹਿੰਗਾ, ਛਡਣੀ ਪਈ ਵਜ਼ੀਰੀ
Published : Jan 5, 2021, 12:51 am IST
Updated : Jan 5, 2021, 12:51 am IST
SHARE ARTICLE
image
image

ਭੋਗ ’ਤੇ ਜਾਣਾ ਕੈਨੇਡਾ ਦੀ ਸੰਸਦ ਮੈਂਬਰ ਨੂੰ ਪਿਆ ਮਹਿੰਗਾ, ਛਡਣੀ ਪਈ ਵਜ਼ੀਰੀ

ਓਟਵਾ, 4 ਜਨਵਰੀ : ਬਰੈਂਪਟਨ ਵੈਸਟ ਤੋਂ ਲਿਬਰ ਪਾਰਟੀ ਦੀ ਸੰਸਦ ਮੈਂਬਰ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫ਼ਾ ਦੇ ਦਿਤਾ ਹੈ। ਅਸਲ ਵਿਚ ਉਨ੍ਹਾਂ ਦੇ ਪੰਜਾਬ ਵਿਚ ਲੁਧਿਆਣਾ ਰਹਿੰਦੇ ਮਾਸੜ ਦਾ 23 ਦਸੰਬਰ ਨੂੰ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੀ ਇਕਲੌਤੀ ਧੀ ਨੇ ਅਪਣੇ ਪਿਤਾ ਦਾ ਭੋਗ ਅਮਰੀਕਾ ਦੇ ਸ਼ਹਿਰ ਸੀਅਟਲ ਵਿਚ ਪਾਇਆ ਤੇ ਕਮਲ ਖੇੜਾ, ਉਸ ਭੋਗ ਸਮਾਗਮ ਵਿਚ ਸ਼ਾਮਲ ਹੋਣ ਲਈ ਗਈ ਸੀ ਹਾਲਾਂਕਿ ਭੋਗ ’ਤੇ ਸਿਰਫ 10 ਪ੍ਰਵਾਰਕ ਮੈਂਬਰ ਹੀ ਮੌਜੂਦ ਸਨ। ਕੈਨੇਡਾ ਨੇ ਵਿਦੇਸ਼ਾਂ ਵਿਚ ਜਾਣ ’ਤੇ ਕੋਰੋਨਾ ਹਾਲਾਤਾਂ ਕਾਰਨ ਪਾਬੰਦੀ ਲਗਾਈ ਹੋਈ ਹੈ, ਇਸੇ ਲਈ ਨਿਯਮਾਂ ਦੀ ਉਲੰਘਣਾ ਹੋਣ ’ਤੇ ਕਮਲ ਖੇੜਾ ਨੇ ਸੰਸਦੀ ਸਕੱਤਰ ਵਜੋਂ ਅਸਤੀਫ਼ਾ ਦੇ ਦਿਤਾ ਹੈ। ਇਸ ਤੋਂ ਪਹਿਲਾਂ ਓਨਟਾਰੀਓ ਦੇ ਵਿੱਤ ਮੰਤਰੀਰੋਡ  ਫਿਲੀਪਸ ਨੇ ਕੈਰੀਬੀਆ ਵਿਖੇ ਦੋ ਹਫ਼ਤੇ ਦੀ ਛੁੱਟੀ ਤੋਂ ਵਾਪਸੀ ਮਗਰੋਂ ਅਸਤੀਫ਼ਾ ਦਿਤਾ ਸੀ। ਫ਼ੈਡਰਲ ਐਨ.ਡੀ.ਪੀ ਨੇ ਐਮ.ਪੀ ਨਿੱਕੀ ਐਸ਼ਟਨ ਨੂੰ ਅਹਿਮ ਜ਼ਿੰਮੇਵਾਰੀਆਂ ਤੋਂ ਲਾਂਭੇ ਕਰ ਦਿਤਾ ਸੀ ਕਿਉਂਕਿ ਉਹ ਅਪਣੀ ਬਿਮਾਰ ਦਾਦੀ ਨੂੰ ਵੇਖਣ ਗਰੀਸ ਗਈ ਸੀ। (ਏਜੰਸੀ)

ਫ਼ੋਟੋ : ਕੈਨੇਡਾ--ਕਮਲ ਖੇੜਾ

SHARE ARTICLE

ਏਜੰਸੀ

Advertisement

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM
Advertisement