'ਭਾਰਤ 'ਚ ਦੁਨੀਆਂ ਦਾ ਸੱਭ ਤੋਂ ਵੱਡਾ ਕੋਵਿਡ-19 ਟੀਕਾਕਰਨ ਹੋਵੇਗਾ ਸ਼ੁਰੂ'
Published : Jan 5, 2021, 3:36 am IST
Updated : Jan 5, 2021, 3:36 am IST
SHARE ARTICLE
image
image

'ਭਾਰਤ 'ਚ ਦੁਨੀਆਂ ਦਾ ਸੱਭ ਤੋਂ ਵੱਡਾ ਕੋਵਿਡ-19 ਟੀਕਾਕਰਨ ਹੋਵੇਗਾ ਸ਼ੁਰੂ'

ਕਿਹਾ, ਦੇਸ਼ ਨੂੰ ਅਪਣੇ ਵਿਗਿਆਨੀਆਂ ਅਤੇ ਟੈਕਨੀਸ਼ੀਅਨਾਂ ਦੇ ਯੋਗਦਾਨ 'ਤੇ ਮਾਣ 

ਨਵੀਂ ਦਿੱਲੀ, 4 ਜਨਵਰੀ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਕਿਹਾ ਕਿ ਡਰੱਗ ਰੈਗੂਲੇਟਰ ਨੇ ਦੋ ਟੀਕਿਆਂ ਦੀ ਸੀਮਤ ਐਮਰਜੈਂਸੀ ਵਰਤੋਂ ਨੂੰ ਪ੍ਰਵਾਨਗੀ ਦਿਤੀ ਹੈ, ਜਿਸ ਤੋਂ ਬਾਅਦ ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਕੰਟਰੋਲ ਕਰਨ ਲਈ ਵਿਸ਼ਵ ਦੀ ਸੱਭ ਤੋਂ ਵੱਡੀ ਟੀਕਾਕਰਨ ਮੁਹਿੰਮ ਸ਼ੁਰੂ ਹੋ ਰਹੀ ਹੈ¢ 
ਉਨ੍ਹਾਂ 'ਭਾਰਤ ਵਿਚ ਨਿਰਮਿਤ' ਟੀਕਿਆਂ ਲਈ ਵਿਗਿਆਨੀਆਂ ਅਤੇ ਟੈਕਨੀਸ਼ੀਅਨਾਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਦੇਸ਼ ਨੂੰ ਉਨ੍ਹਾਂ 'ਤੇ ਮਾਣ ਹੈ¢
ਮੋਦੀ ਨੇ ਕਿਹਾ ਕਿ ਭਾਰਤ ਵਿਚ ਦੁਨੀਆਂ ਦਾ ਸਭ ਤੋਂ ਵੱਡਾ ਕੋਵਿਡ -19 ਟੀਕਾਕਰਨ ਪ੍ਰੋਗਰਾਮ ਸ਼ੁਰੂ ਹੋਵੇਗਾ¢ ਇਸ ਦੇ ਲਈ ਦੇਸ਼ ਨੂੰ ਅਪਣੇ ਵਿਗਿਆਨੀਆਂ ਅਤੇ ਟੈਕਨੀਸ਼ੀਅਨ ਦੇ ਯੋਗਦਾਨ 'ਤੇ ਮਾਣ ਹੈ¢
ਰਾਸ਼ਟਰੀ ਮਾਪ ਪ੍ਰਣਾਲੀ ਕਾਨਫ਼ਰੰਸ ਵਿਚ ਵਿਗਿਆਨੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਮੋਦੀ ਨੇ ਕਿਹਾ ਕਿ ਇਹ ਯਕੀਨੀ ਕਰਨਾ ਜ਼ਰੂਰੀ ਹੋਏਗਾ ਕਿ ਭਾਰਤ ਵਿਚ ਨਿਰਮਿਤ ਉਤਪਾਦਾਂ ਦੀ ਨਾ ਸਿਰਫ਼ ਵਿਸ਼ਵਵਿਆਪੀ ਮੰਗ ਹੈ, ਸਗੋਂ ਉਨ੍ਹਾਂ ਦੀ ਵਿਸ਼ਵਵਿਆਪੀ ਮਾਨਤਾ ਵੀ ਹੈ¢
ਉਨ੍ਹਾਂ ਨੇ ਕਿਹਾ ਕਿ ਕਿਸੇ ਉਤਪਾਦ ਦੀ ਗੁਣਵਤਾ ਉਸ ਦੀ ਮਾਤਰਾ ਜਿੰਨੀ ਮਹੱਤਵਪੂਰਨ ਹੁੰਦੀ ਹੈ¢ 'ਆਤਮ-ਨਿਰਭਰ ਭਾਰਤ' ਦੇ ਟੀਚੇ ਦੀ ਪ੍ਰਾਪਤੀ ਵੱਲ ਕਦਮ ਵਧਾਉਣ ਦੇ ਨਾਲ-ਨਾਲ ਸਾਡੇ ਮਿਆਰਾਂ ਨੂੰ imageimageਵੀ ਉੱਚਾ ਕੀਤਾ ਜਾਣਾ ਚਾਹੀਦਾ ਹੈ¢ ਜ਼ਿਕਰਯੋਗ ਹੈ ਕਿ ਭਾਰਤ ਦੇ ਡਰੱਗ ਰੈਗੂਲੇਟਰ ਨੇ ਸੀਰਮ ਇੰਸਟੀਚਿਊਟ ਆਫ਼ ਇੰਡੀਆ ਵਲੋਂ ਨਿਰਮਿਤ ਆਕਸਫ਼ੋਰਡ ਕੋਵਿਡ-19 ਟੀਕੇ 'ਕੋਵਿਸ਼ਿਲਡ' ਅਤੇ ਭਾਰਤ ਬਾਇਓਟੈਕ ਨੂੰ ਦੇਸ਼ ਵਿਚ ਵਿਕਸਤ ਟੀਕੇ 'ਕੋਵੈਕਸਿਨ' ਦੇ ਦੇਸ਼ ਦੀ ਸੀਮਿਤ ਐਾਮਰਜੈਂਸੀ ਵਰਤੋਂ ਨੂੰ ਐਤਵਾਰ ਨੂੰ ਮਨਜ਼ੂਰੀ ਦੇ ਦਿਤੀ ਸੀ ਜਿਸ ਨਾਲ ਵਿਆਪਕ ਟੀਕਾਕਰਨ ਮੁਹਿੰਮ ਦੇ ਰਾਹ ਪੱਧਰਾ ਹੋ ਗਿਆ ਹੈ¢ (ਪੀਟੀਆਈ)

SHARE ARTICLE

ਏਜੰਸੀ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement