ਕੈਨੇਡਾ ਸਰਕਾਰ ਖ਼ਾਲਿਸਤਾਨੀਆਂ ਨੂੰ ਸ਼ਹਿ ਨਹੀਂ ਦੇ ਰਹੀ : ਦੀਪਕ
Published : Jan 5, 2019, 11:13 am IST
Updated : Jan 5, 2019, 11:13 am IST
SHARE ARTICLE
Government of Canada is not Support Khalistan: Deepak
Government of Canada is not Support Khalistan: Deepak

ਰਿਹਾਇਸ਼ ਅਤੇ ਜ਼ਿੰਦਗੀ ਜੀਉਣ ਲਈ, ਦੁਨੀਆਂ 'ਚ ਨੰਬਰ ਇਕ ਦੀ ਪੁਜ਼ੀਸ਼ਨ ਰੱਖਣ ਵਾਲੇ ਪਛਮੀ ਮੁਲਕ ਕੈਨੇਡਾ ਦੇ ਉਂਟਾਰੀਓ ਸੂਬੇ ਤੋਂ ਆਏ ਪੰਜਾਬੀ ਵਿਧਾਇਕ ਦੀਪਕ ਅਨੰਦ.......

ਚੰਡੀਗੜ੍ਹ : ਰਿਹਾਇਸ਼ ਅਤੇ ਜ਼ਿੰਦਗੀ ਜੀਉਣ ਲਈ, ਦੁਨੀਆਂ 'ਚ ਨੰਬਰ ਇਕ ਦੀ ਪੁਜ਼ੀਸ਼ਨ ਰੱਖਣ ਵਾਲੇ ਪਛਮੀ ਮੁਲਕ ਕੈਨੇਡਾ ਦੇ ਉਂਟਾਰੀਓ ਸੂਬੇ ਤੋਂ ਆਏ ਪੰਜਾਬੀ ਵਿਧਾਇਕ ਦੀਪਕ ਅਨੰਦ ਦਾ ਮੰਨਣਾ ਹੈ ਕਿ ਉਥੇ ਵਸੇ ਥੋੜ੍ਹੇ ਜਿਹੇ ਵੱਖ-ਵਾਦੀ ਸੋਚ ਦੇ ਖ਼ਾਲਿਸਤਾਨੀਆਂ ਨੂੰ ਭਾਰਤ ਵਿਰੁਧ ਪ੍ਰਚਾਰ ਕਰਨ ਦੀ ਸ਼ਹਿ, ਕੈਨੇਡਾ ਸਰਕਾਰ ਬਿਲਕੁਲ ਨਹੀਂ ਦੇ ਰਹੀ। ਇਕ ਪ੍ਰੈਸ ਮਿਲਣੀ ਦੌਰਾਨ ਦੀਪਕ ਅਨੰਦ ਨੇ ਸਪੱਸ਼ਟ ਕੀਤਾ ਕਿ ਵਿਚਾਰਾਂ ਦੀ ਆਜ਼ਾਦੀ ਅਤੇ ਬੋਲਣ ਦੀ ਸੁਤੰਤਰਤਾ ਜਾਂ ਅਪਣੇ ਹੱਕਾਂ ਲਈ ਸੰਘਰਸ਼ ਕਰਨਾ ਹਰ ਨਾਗਰਿਕ ਦਾ ਅਧਿਕਾਰ ਹੈ ਅਤੇ ਇਹ ਅਧਿਕਾਰ, ਉਥੋਂ ਦੀ ਕੈਨੇਡਾ ਸਰਕਾਰ ਪੰਜਾਬੀਆਂ ਨੂੰ ਦੇ ਰਹੀ ਹੈ।

ਟਰਾਂਟੋ ਨੇੜੇ ਮਿਸੀਸਾਗੁਆ ਤੋਂ ਵਿਧਾਇਕ ਦੀਪਕ ਅਨੰਦ ਨੇ ਤਰਕ ਦਿਤਾ ਕਿ ਜੇ ਇਥੇ ਰਹਿ ਰਹੇ ਪੰਜਾਬੀਆਂ ਜਾਂ ਸਿੱਖਾਂ ਨਾਲ ਕੋਈ ਵਿਤਕਰਾ ਹੋ ਰਿਹਾ ਹੈ ਜਾਂ ਇਨਸਾਫ਼ ਨਹੀਂ ਮਿਲ ਰਿਹਾ ਜਾਂ ਪੰਜਾਬ ਸਰਕਾਰ 'ਤੇ ਕੇਂਦਰ ਸਰਕਾਰ ਨਾਲ ਰੰਜਿਸ਼ ਹੈ ਤਾਂ ਸ਼ਾਂਤਮਈ ਤਰੀਕੇ ਨਾਲ ਕਾਨੂੰਨ ਦੇ ਦਾਇਰੇ 'ਚ ਰਹਿ ਕੇ ਅਪਣੇ ਹੱਕਾਂ ਲਈ ਕੋਸ਼ਿਸ਼ ਕਰਨਾ ਵਾਜਬ ਹੈ। ਦੀਪਕ ਅਨੰਦ ਨੇ ਦਸਿਆ ਕਿ ਪੰਜਾਬ 'ਤੇ ਮੁਲਕ ਦੇ ਹੋਰ ਸੂਬਿਆਂ ਤੋਂ ਪੜ੍ਹਾਈ ਅਤੇ ਰੁਜ਼ਗਾਰ ਵਾਸਤੇ ਕੈਨੇਡਾ 'ਚ ਗਏ ਲੱਖਾਂ ਪੰਜਾਬੀਆਂ ਨੇ ਉਥੇ ਦੀ ਆਰÎਿਥਕਤਾ 'ਚ ਬਹੁਤ ਵੱਡਾ ਹਿੱਸਾ ਪਾਇਆ ਹੈ।

ਇਸ ਵੇਲੇ 3 ਲੱਖ ਵਿਦਿਆਰਥੀ ਟਰਾਂਟੋ ਦੇ ਨੇੜੇ ਇਲਾਕਿਆਂ 'ਚ ਕਾਲਜਾਂ ਅਤੇ ਯੂਨੀਵਰਸਟੀਆਂ 'ਚ ਪੜ੍ਹਾਈ ਕਰ ਰਹੇ ਹਨ ਅਤੇ ਨਾਲ ਦੀ ਨਾਲ ਰੁਜ਼ਗਾਰ 'ਚ ਵੀ ਲੱਗੇ ਹਨ। ਕੈਨੇਡਾ ਤੋਂ ਕੇਵਲ ਨਿਜੀ ਦੌਰੇ 'ਤੇ ਆਏ ਵਿਧਾਇਕ ਦੀਪਕ ਅਨੰਦ ਨੇ ਦਸਿਆ ਕਿ ਉਹ ਇਕ ਦੋ ਦਿਨਾਂ 'ਚ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਹੋਰ ਸਿਆਸੀ ਨੇਤਾਵਾਂ ਸਮੇਤ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ ਅਤੇ ਕੈਨੇਡਾ 'ਚ ਵਸੇ ਪੰਜਾਬੀਆਂ ਦੀਆਂ ਸਮੱਸਿਆਵਾਂ ਬਾਰੇ ਚਰਚਾ ਕਰਨਗੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਨੇਡਾ 'ਚ ਪੰਜਾਬੀ ਡਰਾਈਵਰ ਦਾ ਗੋਲੀਆਂ ਮਾਰ ਕੇ ਕਤਲ

15 Mar 2026 12:09 PM

ਭਾਜਪਾ ਨੇਤਾ ਤਰੁਣ ਚੁੱਘ ਨੂੰ ਮੈਨੇਜਿੰਗ ਐਡੀਟਰ ਨਿਮਰਤ ਕੌਰ ਦੇ ਪੰਜਾਬ ਪੱਖੀ ਸਿੱਧੇ ਸਵਾਲ

14 Mar 2026 4:07 PM

ਮੋਗਾ ਰੈਲੀ 'ਚ ਬੋਲ ਰਹੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ LIVE

14 Mar 2026 4:02 PM

BJP ਦੀ 'ਬਦਲਾਅ ਰੈਲੀ', ਅਮਿਤ ਸ਼ਾਹ ਕਰ ਸਕਦੇ ਵੱਡਾ ਐਲਾਨ

14 Mar 2026 4:02 PM

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM
Advertisement