ਜ਼ਖ਼ਮੀ ਨੂੰ ਹਸਪਤਾਲ ਪਹੁੰਚਾਉਣ ਦੀ ਬਜਾਏ ਸੇਬਾਂ ਦੀਆਂ ਪੇਟੀਆਂ ਲੁੱਟਣ ਵਾਲਿਆਂ ਖ਼ਿਲਾਫ਼ FIR ਦਰਜ
Published : Dec 4, 2022, 1:39 pm IST
Updated : Dec 4, 2022, 1:39 pm IST
SHARE ARTICLE
Punjab News
Punjab News

ਫ਼ਤਹਿਗੜ੍ਹ ਸਾਹਿਬ ਵਿਖੇ ਪਲਟਿਆ ਸੀ ਸੇਬਾਂ ਨਾਲ ਭਰਿਆ ਟਰੱਕ

ਹਾਦਸੇ ਦੌਰਾਨ ਲੁੱਟੀਆਂ ਗਈਆਂ ਸਨ ਕਰੀਬ 1260 ਸੇਬਾਂ ਦੀਆਂ ਪੇਟੀਆਂ 

ਸ੍ਰੀ ਫ਼ਤਿਹਗੜ੍ਹ ਸਾਹਿਬ : ਹਾਦਸੇ ਦਾ ਸ਼ਿਕਾਰ ਹੋ ਕੇ ਪਲਟੇ ਇੱਕ ਟਰੱਕ ਵਿਚੋਂ ਸੇਬ ਚੋਰੀ ਕਰਨ ਵਾਲਿਆਂ ਖ਼ਿਲਾਫ਼ ਐਫ.ਆਈ.ਆਰ. ਦਰਜ ਕਰ ਲਈ ਗਈ ਹੈ। ਮਿਲੀ ਖ਼ਬਰ ਮੁਤਾਬਕ ਕੁਲਜਿੰਦਰ ਸਿੰਘ ਅਪਣੇ ਟਰੱਕ ਚਾਲਕ ਨਾਲ ਕਸ਼ਮੀਰ ਤੋਂ ਕਰੀਬ 1260 ਪੇਟੀਆਂ ਸੇਬਾਂ ਦੀਆਂ ਲੈ ਕੇ ਬਿਹਾਰ ਜਾ ਰਿਹਾ ਸੀ ਕਿ ਰਸਤੇ ਵਿਚ ਉਨ੍ਹਾਂ ਦੇ ਅੱਗੇ ਜਾ ਰਹੀ ਕਾਰ ਦੇ ਡਰਾਈਵਰ ਵਲੋਂ ਅਚਾਨਕ ਬ੍ਰੇਕ ਲਗਾਉਣ ਸਦਕਾ ਬਚਾਅ ਕਰਦੇ ਟਰੱਕ ਦਾ ਸੰਤੁਲਨ ਵਿਗੜਣ ਕਾਰਨ ਟਰੱਕ ਪਲਟ ਗਿਆ।

ਸਰਹਿੰਦ -ਰਾਜਪੁਰਾ ਜੀ ਟੀ ਰੋਡ ਦੇ ਪਿੰਡ ਰਾਜਿੰਦਰਗੜ੍ਹ ਨੇੜੇ ਵਾਪਰੇ ਇਸ ਹਾਦਸੇ ਦੌਰਾਨ ਡਰਾਈਵਰ ਜ਼ਖ਼ਮੀ ਹੋ ਗਿਆ ਜਿਸ ਦਾ ਫ਼ਾਇਦਾ ਚੁੱਕਦਿਆਂ ਲੋਕਾਂ ਨੇ ਉਥੋਂ ਸਾਢੇ 1200 ਤੋਂ ਵੱਧ ਪੇਟੀਆਂ ਚੁੱਕ ਲਈਆਂ ਗਈਆਂ ਸਨ। ਜ਼ਖ਼ਮੀ ਹਾਲਤ ਵਿਚ ਟਰੱਕ ਡਰਾਈਵਰ ਉਥੇ ਬੈਠਾ ਉਨ੍ਹਾਂ ਦੀਆਂ ਮਿੰਨਤਾਂ-ਤਰਲੇ ਕਰਦਾ ਰਿਹਾ ਕਿ ਮੈਂ ਮਾਲਕ ਨੂੰ ਕੀ ਜਵਾਬ ਦੇਵਾਂਗਾ? ਪਰ ਉਸ ਦੀ ਕੋਈ ਗੱਲ ਨਹੀਂ ਸੁਣਦਾ ਬੱਸ ਪੇਟੀਆਂ ਚੁੱਕ ਚੁੱਕ ਘਰ ਨੂੰ ਲੈ ਗਏ।

ਉਥੇ ਕੁਝ ਮੌਜੂਦ ਨੌਜਵਾਨਾਂ ਨੇ ਮਜ਼ਦੂਰ ਦੀ ਵੀਡੀਓ ਬਣਾਈ ਜੋ ਕਾਫੀ ਵਾਇਰਲ ਵੀ ਹੋ ਰਹੀ ਹੈ। ਇਸ ਘਟਨਾ ਦਾ ਸ਼ਰਮਨਾਕ ਪਹਿਲੂ ਇਹ ਹੈ ਕਿ ਪੰਜਾਬ ਦੀ ਧਰਤੀ ਜੋ ਦੇਸ਼ ਭਰ ਵਿਚ ਦਾਨੀਆਂ ਦਾ ਗੜ੍ਹ ਸਮਝੀ ਜਾਂਦੀ ਹੈ ਦੇ ਇਨ੍ਹਾਂ ਲੋਕਾਂ ਨੇ ਸੇਬਾਂ ਦੀਆਂ ਪੇਟੀਆਂ ਲੁੱਟਣ ਦੇ ਬਾਅਦ ਵੀ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਉਣ ਦੀ ਖੇਚਲ ਨਾ ਕੀਤੀ। ਹੁਣ ਪੁਲਿਸ ਵਲੋਂ ਇਸ 'ਤੇ ਕਾਰਵਾਈ ਕਰਦਿਆਂ ਸੇਬ ਲੁੱਟਣ ਵਾਲਿਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement